
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਰਮਿੰਦਰ ਰਮੀ ਤੇ ਸੰਚਾਲਕ ਸੁਰਜੀਤ ਕੌਰ ਵੱਲੋਂ ਇਕ ਵਿਸ਼ੇਸ਼ ਉੱਦਮ ਕੀਤਾ ਜਾ ਰਿਹਾ ਹੈ। 15.16 ਅਗਸਤ ਨੂੰ ਸ਼ਿਵ ਬਟਾਲਵੀ ਤੇ ਅੰਮ੍ਰਿਤਾ ਪ੍ਰੀਤਮ ਦੀ ਯਾਦ ਨੂੰ ਸਮਰਪਿਤ ਕਾਵਿ ਮਿਲਣੀ ਕਰਾਇਆ ਜਾ ਰਿਹਾ ਹੈ । ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਨਾਮਵਰ ਸਾਹਿਤਕ ਸ਼ਖ਼ਸੀਅਤਾਂ ਤੇ ਕਵੀਜਨ ਸ਼ਿਰਕਤ ਕਰ ਰਹੇ ਹਨ । ਮੈਂਬਰਜ਼ ਦੀ ਲਿਸਟ ਬਹੁਤ ਲੰਬੀ ਹੈ । ਮੈਂਬਰਜ਼ ਤੇ ਦੋਸਤਾਂ ਵਿੱਚ ਇਸ ਕਾਵਿ ਮਿਲਣੀ ਵਿੱਚ ਸ਼ਾਮਿਲ ਹੋਣ ਲਈ ਭਾਰੀ ਉਤਸ਼ਾਹ ਹੈ । ਸੱਭ ਦੋਸਤਾਂ ਮਿੱਤਰਾਂ ਨੂੰ ਇਸ ਕਾਵਿ ਮਿਲਣੀ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ।
ਹਰ ਮਹੀਨੇ ਦੇ ਦੂਸਰੇ ਐਤਵਾਰ ਇਸ ਕਾਵਿ ਮਿਲਣੀ ਦਾ ਆਯੋਜਨ ਕੀਤਾ ਜਾਂਦਾ ਹੈ । ਬਹੁਤ ਉੱਚ ਪਾਏ ਦੇ ਕਵੀ ਸਾਹਿਤਕਾਰ ਤੇ ਨਵੀਂਆਂ ਕਲਮਾਂ ਨੂੰ ਵੀ ਮੌਕਾ ਦੇ ਕੇ ਉਤਸ਼ਾਹਿਤ ਕੀਤਾ ਜਾਂਦਾ ਹੈ ।
ਪਾਠਕਾਂ ਨਾਲ ਇਹ ਖ਼ੁਸ਼ੀ ਸਾਂਝੀ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ 15 ਅਗਸਤ ਦੀ ਕਾਵਿ ਮਿਲਣੀ ਵਿੱਚ ਜੋ ਕਿ ਸ਼ਿਵ ਬਟਾਲਵੀ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਹੈ , ਸ਼ਿਵ ਬਟਾਲਵੀ ਜੀ ਦੇ ਬੇਟੇ ਮਿਹਰਬਾਨ ਬਟਾਲਵੀ ਜੀ ਸਾਡੇ ਵਿਸ਼ੇਸ਼ ਸੱਦੇ ਤੇ ਸ਼ਿਰਕਤ ਕਰ ਰਹੇ ਹਨ ਤੇ ਆਸ ਹੈ ਕਿ ਸ਼ਿਵ ਬਟਾਲਵੀ ਜੀ ਦੀ ਪਤਨੀ ਅਰੁਣਾ ਬਟਾਲਵੀ ਜੀ ਵੀ ਸ਼ਿਰਕਤ ਕਰਨ ।
ਆਪ ਸੱਭ ਇਸ ਕਾਵਿ ਮਿਲਣੀ ਵਿੱਚ ਸ਼ਾਮਿਲ ਹੋ ਕੇ ਸਾਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿਉ ਜੀ । ਹੁਣ ਤੱਕ ਆਪ ਸੱਭ ਦਾ ਪਿਆਰ , ਸਾਥ ਤੇ ਸਹਿਯੋਗ ਮਿਲਦਾ ਆ ਰਿਹਾ ਹੈ , ਇਸੇ ਲਈ ਇਹ ਕਾਵਿ ਮਿਲਣੀ ਪ੍ਰੋਗ੍ਰਾਮ ਸਫ਼ਲ ਹੋ ਰਹੇ ਹਨ । ਆਪ ਸੱਭ ਦੇ ਮਿੱਠੇ ਹੁੰਗਾਰੇ ਦੀ ਉਡੀਕ ਵਿੱਚ । ਧੰਨਵਾਦ ਸਹਿਤ ।
ਰਮਿੰਦਰ ਰਮੀ ਸੰਸਥਾਪਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ
ਸੰਪਰਕ :- +16479199023






