
ਕੋਲਕਾਤਾ 9 August ਟਾਲੀਵੁੱਡ ਦੀ ਇਕ ਅਦਾਕਾਰਾ ਨੂੰ ਪੋਰਨ ਫਿਲਮ ‘ਚ ਕੰਮ ਕਰਨ ਦੀ ਪੇਸ਼ਕਸ਼ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਦਾਕਾਰਾ ਨੇ ਇਸ ਬਾਰੇ ਜਾਦਵਪੁਰ ਥਾਣੇ ‘ਚ ਐੱਫਆਈਆਰ ਦਰਜ ਕਰਵਾਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਅਦਾਕਾਰਾ ਨੇ ਦੱਸਿਆ ਕਿ ਅਭਿਸ਼ੇਕ ਦਾਸ ਨਾਂ ਦੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਫੋਨ ਕੀਤਾ ਤੇ ਪੋਰਨ ਫਿਲਮ ‘ਚ ਕੰਮ ਕਰਨ ਦੀ ਪੇਸ਼ਕਸ਼ ਦਿੱਤੀ।
ਉਸ ਨੇ ਇਹ ਵੀ ਕਿਹਾ ਕਿ ਉਹ ਫੋਨ ‘ਤੇ ਕੁਝ ਇਤਰਾਜ਼ਯੋਗ ਤਸਵੀਰਾਂ ਭੇਜੇ। ਜ਼ਿਕਰਯੋਗ ਹੈ ਕਿ ਪੁਲਿਸ ਨੇ ਕੁਝ ਦਿਨ ਪਹਿਲਾਂ ਟਾਲੀਵੁੱਡ ਦੀ ਇਕ ਅਦਾਕਾਰਾ ਨੂੰ ਨਿਊਟਾਊਨ ਤੋਂ ਗਿ੍ਫ਼ਤਾਰ ਕੀਤਾ ਸੀ।
ਉਸ ‘ਤੇ ਨਿਊਟਾਊਨ ਦੇ ਇਕ ਹੋਟਲ ‘ਚ ਪੋਰਨ ਫਿਲਮ ਦੀ ਸ਼ੂਟਿੰਗ ਕਰਨ ਦਾ ਦੋਸ਼ ਲੱਗਾ ਸੀ।
ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਉਸ ਦਾ ਬਾਲੀਵੁੱਡ ਦੀ ਹਰਮਨ-ਪਿਆਰੀ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਪੋਰਨੋਗ੍ਰਾਫੀ ਫਿਲਮਾਂ ਨਾਲ ਕੋਈ ਲੈਣਾ-ਦੇਣਾ ਤਾਂ ਨਹੀਂ ਹੈ। ਕੁੰਦਰਾ ਨੂੰ ਪੋਰਨ ਫਿਲਮਾਂ ਬਣਾਉਣ ਦੇ ਦੋਸ਼ ‘ਚ ਗਿ੍ਫ਼ਤਾਰ ਕੀਤਾ ਗਿਆ ਹੈ। ਕੁੰਦਰਾ ਤੋਂ ਪੁੱਛਗਿੱਛ ‘ਚ ਮੁੰਬਈ ਪੁਲਿਸ ਨੂੰ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ।






