16 C
Chandigarh

TODAY NOW NEWS

Friday, March 20, 2026
HomeBREAKING NEWSਟੈਲੀਵਿਜ਼ਨ ਅਦਾਕਾਰ ਅਨੁਪਮ ਸ਼ਿਆਮ ਦਾ 63 ਸਾਲ ਦੀ ਉਮਰ 'ਚ ਹੋਇਆ ਦਿਹਾਂਤ

ਟੈਲੀਵਿਜ਼ਨ ਅਦਾਕਾਰ ਅਨੁਪਮ ਸ਼ਿਆਮ ਦਾ 63 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਨਵੀਂ ਦਿੱਲੀ: ਹਿੰਦੀ ਸਿਨੇਮਾ ਜਗਤ ਤੋਂ ਹੁਣ ਇੱਕ ਵਾਰ ਫ਼ੇਰ ਦੁਖਦਾਈ ਖ਼ਬਰ ਆਈ ਹੈ। ਦਰਅਸਲ, ਮਸ਼ਹੂਰ ਬਾਲੀਵੁੱਡ ਅਤੇ ਟੀਵੀ ਅਦਾਕਾਰ ਅਨੁਪਮ ਸ਼ਿਆਮ ਦਾ ਦਿਹਾਂਤ ਹੋ ਗਿਆ ਹੈ। ਮਸ਼ਹੂਰ ਟੀਵੀ ਸ਼ੋਅ ‘ਮਨ ਕੀ ਆਵਾਜ਼: ਪ੍ਰਤਿਗਿਆ’ ਵਿੱਚ ਠਾਕੁਰ ਸੱਜਣ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਅਨੁਪਮ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਉਹ ਕਾਫ਼ੀ ਲੰਮੇ ਸਮੇਂ ਤੋਂ ਬਿਮਾਰ ਸਨ। ਜਿਸ ਕਾਰਨ ਉਹਨਾਂ ਦੇ ਸਰੀਰ ਦੇ ਕਈ ਅੰਗ ਰੁੱਕ ਜਾਣ ਕਾਰਨ ਮੌਤ ਹੋ ਗਈ ਹੈ।

ਯਸ਼ਪਾਲ ਸ਼ਰਮਾ ਨੇ ਕੀਤੀ ਪੁਸ਼ਟੀ

ਹਸਪਤਾਲ ‘ਚ ਮੌਜੂਦ ਅਨੁਪਮ ਸ਼ਿਆਮ ਦੇ ਦੋਸਤ ਯਸ਼ਪਾਲ ਸ਼ਰਮਾ ਨੇ ਉਨ੍ਹਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਅਨੁਪਮ ਦੀ ਮੌਤ ਮਲਟੀਪਲ ਆਰਗੇਨ ਫੇਲਈਅਰ ਕਾਰਨ ਹੋਈ ਹੈ।

ਪੈਸਿਆਂ ਦੀ ਤੰਗੀ ਦਾ ਕਰ ਰਹੇ ਸਨ ਸਾਹਮਣਾ

ਪਿਛਲੇ ਸਾਲ ਮਾਰਚ ਮਹੀਨੇ ‘ਚ ਅਨੁਪਮ ਸ਼ਿਆਮ ਨੂੰ ਕਿਡਨੀ ‘ਚ ਇਨਫੈਕਸ਼ਨ ਦੇ ਚੱਲਦਿਆਂ ਲਾਈਫਲਾਈਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਕੁਝ ਦਿਨ ਇਲਾਜ ਤੋਂ ਬਾਅਦ ਉਹ ਘਰ ਪਰਤ ਆਏ ਸਨ। ਉਸ ਸਮੇਂ ਉਨ੍ਹਾਂ ਦੇ ਭਰਾ ਅਨੁਰਾਗ ਸ਼ਿਆਮ ਨੇ ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਦੱਸਿਆ ਸੀ ਕਿ ਪਿਛਲੇ 9 ਮਹੀਨਿਆਂ ਤੋਂ ਉਹ ਡਾਇਲਸਿਸ ‘ਤੇ ਹਨ। ਪਰ ਪੈਸਿਆਂ ਦੀ ਤੰਗੀ ਦੇ ਚੱਲਦਿਆਂ 6 ਮਹੀਨੇ ਪਹਿਲਾਂ ਉਨ੍ਹਾਂ ਦਾ ਇਲਾਜ ਰੋਕਣਾ ਪਿਆ ਸੀ। ਹੁਣ ਜਦੋਂ ਬਿਮਾਰੀ ਦੇ ਚੱਲਦਿਆਂ ਅਨੁਪਮ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉਦੋਂ ਵੀ ਉਹ ਆਰਥਿਕ ਤੰਗੀ ਨਾਲ ਜੂਝ ਰਹੇ ਸਨ ਤੇ ਅਜਿਹੇ ‘ਚ ਇਲਾਜ ਲਈ ਉਨ੍ਹਾਂ ਨੂੰ ਆਰਥਿਕ ਮਦਦ ਦੀ ਲੋੜ ਹੈ। ਅਜਿਹੇ ‘ਚ ਸਿਨੇ ਐਂਡ ਟੈਲੀਵਿਜ਼ਨ ਆਰਟਿਸਟ ਐਸੋਸੀਏਸ਼ਨ ਤੇ ਇੰਡਸਟਰੀ ਨਾਲ ਜੁੜੇ ਕੁਝ ਕਲਾਕਾਰਾਂ ਨੇ ਅਨੁਪਮ ਦੇ ਇਲਾਜ ਤੇ ਉਨ੍ਹਾਂ ਦੇ ਹਸਪਤਾਲ ਦਾ ਬਿੱਲ ਚੁਕਾਉਣ ਚ ਮਦਦ ਕੀਤੀ ਸੀ।

ਇਸ ਸ਼ੋਅ ਤੋਂ ਹੋਏ ਸਨ ਫੇਮਸ

2009 ‘ਚ ਸਟਾਰ ਪਲੱਸ ਤੇ ਆਉਣ ਵਾਲੇ ਸੀਰੀਅਲ ਮਨ ਕੀ ਆਵਾਜ਼ ਪ੍ਰਤਿੱਗਿਆ ‘ਚ ਅਨੁਪਮ ਨੇ ਠਾਕੁਰ ਸੱਜਣ ਸਿੰਘ ਦੀ ਨਾਕਾਰਾਤਮਕ ਭੂਮਿਕਾ ਨਿਭਾਕੇ ਖਾਸੀ ਲੋਕਪ੍ਰਿਯਤਾ ਬਟੋਰੀ ਸੀ। ਹਾਲ ਹੀ ‘ਚ ਸੀਰੀਅਲ ਦੇ ਦੂਜੇ ਸੀਜ਼ਨ ਦਾ ਵੀ ਪ੍ਰਸਾਰਣ ਸ਼ਰੂ ਹੋਇਆ ਸੀ। ਜਿਸ ‘ਚ ਇਕ ਵਾਰ ਫਿਰ ਅਨੁਪਮ ਠਾਕੁਰ ਸੱਜਣ ਸਿੰਘ ਦਾ ਰੋਲ ਨਿਭਾਅ ਰਹੇ ਸਨ। ਪ੍ਰਤਿੱਗਿਆ ਤੋਂ ਇਲਾਵਾ ਉਨ੍ਹਾਂ ਨੇ ਹੁਣ ਤਕ ਕਰੀਬ 10 ਸੀਰੀਅਲਾਂ ‘ਚ ਵੱਖ-ਵੱਖ ਭਮਿਕਾ ਨਿਭਾਈ ਸੀ।

Today Now News

RELATED ARTICLES
- Advertisment -

POPULAR POSTS