
ਮੋਗਾ 7 August (ਹੈੱਪੀ ਢੰਡ) ਮੋਗਾ ਵਿਖੇ Whittering Rose ਸਕੂਲ ਜ਼ੀਰਾ ਰੋਡ ਤੇ ,ਜਿਹੜਾ ਕੇ ਗਰੀਬੀ ਰੇਖਾ ਤੋਂ ਵੀ ਥੱਲੇ ਰਹਿਣ ਵਾਲੇ ਪਹਿਲੀ ਤੋ ਪੰਜਵੀਂ ਜਮਾਤ ਤੇ ਬੱਚਿਆ ਲਈ ਹੈ, ਉਪਭੋਕਤਾ ਅਧਿਕਾਰ ਸੰਗਠਨ ਦੇ ਪੰਜਾਬ ਪ੍ਰਧਾਨ ਪੰਕਜ ਸੂਦ ਨੇ ਦੱਸਿਆ ਕਿ ਅੱਜ ਤੀਆ ਦਾ ਪ੍ਰੋਗਰਾਮ ਸਾਡੇ ngo ਦੇ ਪੰਜਾਬ ਦੇ ਐਗਜ਼ੀਕਿਊਟਿਵ ਮੈਂਬਰ ਜਯੋਤੀ ਸੂਦ ਅੱਤੇ ਭਵਦੀਪ ਕੋਹਲੀ ਵਲੋ ਰਖਵਾਇਆ ਗਇਆ ਸੀ,ਜਿਸ ਵਿਚ ਬੱਚਿਆ ਲਈ ਚੂੜੀਆ ਵਾਲੇ ਅਤੇ ਮਹਿੰਦੀ ਲਾਉਣ ਵਾਲੇ ਸਦੇ ਗਏ ਸੀ,ਅੱਤੇ ਬੱਚਿਆ ਨੇ ਕਾਫੀ ਗੀਤ ਸੰਗੀਤ ਤੇ ਗਿੱਧਾ ਤੇ ਭੰਗੜਾ ਪਾ ਕੇ ਮਨੋਰੰਜਨ ਕਿੱਤਾ, ਉਪਭੋਕਤਾ ਅਧਿਕਾਰ ਸੰਗਠਨ ਵੱਲੋਂ ਬੱਚਿਆ ਦੇ ਖਾਣ ਪੀਣ ਦੇ ਨਾਲ ਸਟੇਸ਼ਨਰੀ ਦਾ ਵੀ ਪ੍ਰਬੰਧ ਕਿੱਤਾ ਗਇਆ,ਪੰਕਜ ਸੂਦ ਨੇ ਦੱਸਿਆ ਕਿ ਅੱਸੀ ਪ੍ਰਸ਼ਾਸਨ ਦੀ ਮਦਦ ਨਾਲ ਇਸ ਸਕੂਲ ਵਿੱਚ ਲੋੜੀਂਦੇ ਕੰਮ ਵੀ ਕਰਵਾਵਾ ਗੇ,ਅੱਤੇ ਜਿੱਥੇ ਵੀ ਸਕੂਲ ਦੇ ਕਿੱਸੇ ਕੰਮ ਵਿਚ ਸਕੂਲ ਦੇ ਸੰਸਥਾਪਕ ਐਡਵੋਕੇਟ ਚੰਦਰ ਭਾਨ ਖੇੜਾ ਜੀ ਨੂੰ ਲੋੜ ਹੋਵੇਗੀ ਤਾਂ ਉਨ੍ਹਾਂ ਦੇ ਨਾਲ ਸਾਡਾ ngo ਖੜੇਗਾ,ਇਸ ਮੌਕੇ ਪੰਕਜ ਸੂਦ,ਜਸਪ੍ਰੀਤ ਚੀਮਾ,ਹਰਮਨ ਵਾਲਿਆ, ਚਮਕੌਰ ਸਿੰਘ ,ਹਰਫੂਲ ਸਹਿਗਲ,ਜਸਮੀਤ ਸਿੰਘ, ਸੰਜੇ ਸ਼ਰਮਾ, ਹੈੱਪੀ ਸਿੰਘ,ਰਾਕੇਸ਼ ਕੁਮਾਰ
ਜਯੋਤੀ ਸੂਦ, ਭਾਵਦਿਪ ਕੋਹਲੀ, ਤਨਵੀਰ ਕੌਰ,ਅਨਮੋਲ ਸ਼ਰਮਾ,ਹਰਵੀਨ ਧਾਲੀਵਾਲ, ਰਿੰਕਲ ਗੁਪਤਾ,ਨਿਸ਼ਾ ਸਿੰਗਲਾ, ਰੀਂਕਲ,ਰੇਨੂੰ ਮਿੱਤਲ, ਮੋਹਨਿਸ਼ਾ,ਸਰਬਜੀਤ ਕੌਰ,ਨੀਨਾ ਸਿੰਗਲਾ,ਵਿੰਕੁ ਗਰਗ,ਰਿਤੂ ਸੂਦ,ਅੰਜਲੀ ਗੁਪਤਾ ਆਦਿ ਹਾਜ਼ਿਰ ਸਨ,CRO ਦੀ ਸਾਰੀ ਟੀਮ ਨੇ ਇਨ੍ਹਾਂ ਬੱਚਿਆ ਨਾਲ ਤੀਆ ਮਨਾਇਆ





