
ਬਰਨਾਲਾ 8 ਅਗਸਤ/ਕਰਨਪ੍ਰੀਤ ਧੰਦਰਾਲ /- ਪੰਜਾਬ ਦਾ ਵਿਰਸਾ ਬੜਾ ਹੀ ਅਮੀਰ ਹੈ ਜਿਸ ਨੂੰ ਸੰਭਾਲ ਕੇ ਰੱਖਣਾ ਸਾਡੇ ਲਈ ਬਹੁਤ ਜਰੂਰੀ ਹੈ ਪ੍ਰੰਤੂ ਅੱਜ ਕੱਲ ਦੇ ਯੁੱਗ ਵਿੱਚ ਅਸੀ ਕਿਤੇ ਨਾ ਕਿਤੇ ਆਪਣੇ ਇਸ ਅਮੀਰ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ। ਬੱਚਿਆਂ ਨੂੰ ਆਪਣੇ ਇਸ ਸੱਭਿਆਚਾਰ ਅਤੇ ਵਿਰਸੇ ਨਾਲ ਜੋੜੇ ਰੱਖਣ ਦੇ ਮਕਸਦ ਨਾਲ ਐਸ. ਬੀ. ਐਸ ਸਕੂਲ ਸੁਰਜੀਤਪੁਰਾ ਵਿੱਚ ਸਮੂਹ ਸਟਾਫ ਦੀ ਅਗਵਾਈ ਵਿੱਚ ਤੀਆਂ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਪਹਿਲੀ ਕਲਾਸ ਤੋਂ ਗਿਆਰਵੀ ਕਲਾਸ ਦੇ ਬੱਚਿਆਂ ਨੇ ਭੰਗੜਾ, ਗਿੱਧਾ, ਨਾਟਕ, ਕਵਿਤਾ ਆਦਿ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ।ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਕਮਲਜੀਤ ਕੌਰ ਨੇ ਦੱਸਿਆ ਕਿ ਸਾਡਾ ਇਹ ਅਮੀਰ ਵਿਰਸਾ ਸਾਡੇ ਪੰਜਾਬ ਦੀ ਸ਼ਾਨ ਹੈ। ਉਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਇਹ ਤੀਜ ਦਾ ਤਿਓਹਾਰ ਸਾਡੇ ਸੱਭਿਆਚਾਰ ਵਿੱਚ ਬਹੁਤ ਮਹੱਤਵ ਰੱਖਦਾ ਹੈ।ਉੱਥੇ ਹੀ ਉੱਨ੍ਹਾਂ ਨੇ ਸਕੂਲਾ ਦੇ ਮੁੜ ਖੁੱਲਣ ਦੀ ਖੁਸ਼ੀ ਵੀ ਪ੍ਰਗਟਾਈ ਅਤੇ ਬੱਚਿਆਂ ਨੂੰ ਚੰਗੇਰੀ ਪੜ੍ਹਾਈ ਕਰਨ ਲਈ ਪ੍ਰੇਰਿਆ।






