17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਸੇਖੋਂ ਨਹੀ ਰਹੇ

ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਸੇਖੋਂ ਨਹੀ ਰਹੇ

ਸ੍ਰੀ ਮੁਕਤਸਰ ਸਾਹਿਬ 5 ਅਗਸਤ (ਅਨਮੋਲ ਸਿੰਘ ਵਰਰਿੰਗ) ਸ੍ਰੀ ਮੁਕਤਸਰ ਸਾਹਿਬਤੋ ਦੈਨਿਕ ਸਵੇਰਾ ਟੀ ਵੀ ਚੈਨਲ ਦੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਸੇਖੋਂ ਜੋ ਕਿ ਕੈਂਸਰ ਦੀ ਬਿਮਾਰੀ ਤੋ ਪੀੜਤ ਸਨ ਅਤੇ ਕਾਫੀ ਸਮੇ ਤੋ ਇਲਾਜ ਚੱਲ ਰਿਹਾ ਸੀ ।ਜੋ ਕਿ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ।ਜਿਕਰਯੋਗ ਹੈ ਕਿ ਪੱਤਰਕਾਰ ਗੁਰਿੰਦਰ ਸਿੰਘ ਸੇਖੋਂ ਆਪਣੇ ਪਿੱਛੇ ਆਪਣੀ ਪਤਨੀ, ਪੁੱਤਰ ਅਤੇ ਮਾਤਾ ਨੂੰ ਛੱਡ ਗਏ । ਜਿਕਰਯੋਗ ਹੈ ਕਿ ਇਹ ਆਪਣੀਆ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਫੀ ਲੰਮੇ ਸਮੇਂ ਤੋਂ ਬੜੀ ਹੀ ਇਮਾਨਦਾਰੀ ਨਾਲ ਪੱਤਰਕਾਰਤਾ ਕਰਦੇ ਆ ਰਹੇ ਸਨ । ਸਰਦਾਰ ਸੇਖੋਂ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ ।ਉੱਥੇ ਹੀ ਪੱਤਰਕਾਰ ਭਾਈਚਾਰੇ ਲਈ ਵੀ ਬਹੁਤ ਘਾਟਾ ਹੈ । ਪੱਤਰਕਾਰ ਗੁਰਿੰਦਰ ਸਿੰਘ ਸੇਖੋਂ ਦਾ ਸੰਸਕਾਰ ਕੱਲ੍ਹਾ ਮਿਤੀ 6 ਅਗਸਤ ਨੂੰ ਉਹਨਾਂ ਦੇ ਜੱਦੀ ਪਿੰਡ ਚਿੱਬੜਾਵਾਲੀ ਵਿਖੇ ਕੀਤਾ ਜਾਵੇਗਾ

Today Now News

RELATED ARTICLES
- Advertisment -

POPULAR POSTS