16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਐਸ.ਸੀ. ਕਮਿਸ਼ਨ ਵੱਲੋਂ ਮੁਕਤਸਰ ਦੌਰੇ ਲਈ ਟੀਮ ਗਠਿਤ

ਐਸ.ਸੀ. ਕਮਿਸ਼ਨ ਵੱਲੋਂ ਮੁਕਤਸਰ ਦੌਰੇ ਲਈ ਟੀਮ ਗਠਿਤ

ਚੰਡੀਗੜ੍ਹ 04 ਅਗਸਤ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਮੁਕਤਸਰ ਜ਼ਿਲ੍ਹੇ ਵਿੱਚ ਦਲਿਤਾ ਨਾਲ ਵਾਪਰੀਆਂ ਘਟਨਾਵਾਂ ਦਾ ਜ਼ਾਇਜਾਂ ਲੈਣ ਲਈ 2 ਮੈਬਰੀਂ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੈਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਕਮਿਸ਼ਨ ਕੋਲ ਬੀਤੇ ਕੁਝ ਦਿਨਾਂ ਤੋਂ ਦਲਿਤਾ ਨਾਲ ਵਾਪਰੀਆਂ ਘਟਨਾਵਾਂ ਸਬੰਧੀ ਸ਼ਿਕਾਇਤਾਂ ਆ ਰਹੀਆਂ ਹਨ। ਜਿਨ੍ਹਾਂ ਦੀ ਜਾਂਚ ਲਈ ਕਮਿਸ਼ਨ ਵੱਲੋਂ ਇੱਕ 2 ਮੈਂਬਰੀ ਟੀਮ ਭੇਜਣ ਦਾ ਫੈਸਲਾ ਲਿਆ ਗਿਆ ਹੈ। ਇਸ ਟੀਮ ਵਿੱਚ ਸ੍ਰੀ ਗਿਆਨ ਚੰਦ ਅਤੇ ਪ੍ਰਭਦਿਆਲ ਮੈਂਬਰ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਕਿ ਸਰਕਟ ਹਾਊਂਸ ਮੁਕਤਸਰ ਵਿਖੇ 6 ਅਗਸਤ 2021 ਨੂੰ ਦੁਪਹਿਰ 12.30 ਵਜੇ ਸ਼ਿਕਾਇਤਾਂ ਸੁਣਨਗੇ । ਇਸ ਮੌਕੇ ਤੇ 2 ਮੈਂਬਰੀ ਕਮੇਟੀ ਵਿਸ਼ੇਸ਼ ਤੌਰ ਤੇ ਪਿੰਡ ਖੁੱਡੇ ਹਲਾਲ ਦੀ ਘਟਨਾ , ਕਰਮਜੀਤ ਕੌਰ ਦੀ ਸ਼ਿਕਾਇਤ ਅਤੇ ਬੋਹੜ ਸਿੰਘ ਸਰਪੰਚ ਡੱਬੇਵਾਲੀ ਦੀ ਸ਼ਿਕਾਇਤ ਸੁਣਨਗੇ।

Today Now News

RELATED ARTICLES
- Advertisment -

POPULAR POSTS