
ਮੋਗਾ 4 August ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਸਾਂਝੇ ਤੌਰ ਤੇ ਜੋ ਸ੍ਰ.ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਦੇ ਭਲੇ ਲਈ ਵੱਡੇ ਐਲਾਨ ਕੀਤੇ ਹਨ, ਉਸ ਸਭ ਨੂੰ ਸੁਨਣ ਤੇ ਦੇਖਣ ਲਈ ਅੱਜ ਪ੍ਰੇਮ ਚੰਦ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਦਫਤਰ ਵਿੱਚ ਸਮੂੰਹ ਕੌਂਸਲਰ, ਅਹੁਦੇਦਾਰ ਅਤੇ ਆਮ ਸ਼ਹਿਰੀ ਵਰਕਰ ਇਕੱਠੇ ਹੋਏ।ਜਿਸ ਵਿੱਚ ਸ.ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਵਾਅਦੇ ਕੀਤੇ ਸਨ।ਉਹ ਸਾਰੇ ਹੀ ਪੂਰੇ ਕੀਤੇ ਗਏ, ਉਸੇ ਹੀ ਤਰਜ ਤੇ ਹੁਣ ਵੀ ਕਰਾਂਗੇ। ਭਾਵ “ ਜੋ ਕਿਹਾ ਉਹ ਕੀਤਾ,ਜੋ ਕਹਾਂਗੇ, ਉਹ ਕਰਾਂਗੇ” ਦੇ ਤਹਿਤ 13 ਵੱਡੇ ਐਲਾਨ ਕਰਕੇ 2022 ਵਿੱਚ ਸਰਕਾਰ ਬਣਾਉਣ ਲਈ ਮੁੱਢ ਬੰਨ੍ਹ ਦਿੱਤਾ।ਜਿਸਦਾ ਅਸੀਂ ਸਾਰੇ ਪੁਰਜੋਰ ਸੁਆਗਤ ਕਰਦੇ ਹਾਂ।ਜਿਸ ਵਿੱਚ ਜਿਲ੍ਹਾ ਪ੍ਰਧਾਨ ਪ੍ਰੇਮ ਚੰਦ ਨੇ ਬੋਲਦੇ ਹੋਏ ਕਿਹਾ ਕਿ ਇਹ ਸਾਰੇ ਹੀ ਐਲਾਨ ਪੰਜਾਬੀਆਂ ਦੇ ਸਾਰੇ ਵਰਗਾਂ ਲਈ ਇੱਕ ਵਰਦਾਨ ਸਾਬਤ ਹੋਣਗੇ।
ਇਸ ਲਈ ਸਾਰੇ ਹੀ ਪੰਜਾਬੀ ਇਸ ਉਡੀਕ ਵਿੱਚ ਹਨ,ਜਲਦੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਸਰਕਾਰ ਆਵੇ ਅਤੇ ਪੰਜਾਬ ਦੁਬਾਰਾ ਤਰੱਕੀ ਦੀਆਂ ਲੀਹਾਂ ਤੇ ਚੱਲ ਸਕੇ।ਇਸ ਸਮੇਂ ਹਾਜਰ ਲੋਕਾਂ ਵੱਲੋਂ ਪ੍ਰੇਮ ਚੰਦ ਜਿਲ੍ਹਾ ਪ੍ਰਧਾਨ ਸ਼ਹਿਰੀ ਅਤੇ ਚਰਨਜੀਤ ਸਿੰਘ ਝੰਡੇਆਣਾ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ ਸ਼ਹਿਰੀ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ ਗਿਆ।
ਇਸ ਸਮੇਂ ਰਣਜੀਤ ਸਿੰਘ ਭਾਊ, ਮਨਜੀਤ ਸਿੰਘ ਧੰਮੂ, ਭਰਤ ਗੁਪਤਾ, ਰਕੇਸ਼ ਬਜਾਜ ਕਾਲਾਮ ਜਗਦੀਸ਼ ਛਾਬੜਾ, ਗੋਵਰਧਨ ਪੋਪਲੀ, ਸੰਜੀਵ ਕੁਮਾਰ ਸੋਨੂੰ, ਕੁਲਵੰਤ ਸਿੰਘ ਰਾਮਗੜ੍ਹੀਆ, ਜਗਦੀਸ ਸਿੰਘ ਕੰਦਾ, ਪ੍ਰਿੰਸ ਤਨੇਜਾ ਅੱਪੂ, ਅਵਨੀਤ ਸਿੰਘ ਸੋਢੀ, ਅਮਰਜੀਤ ਸਿੰਘ, ਪਰਮਜੀਤ ਸਿੰਘ, ਰਾਜਬੀਰ ਸਿੰਘ ਅਰੋੜਾ, ਦਵਿੰਦਰ ਸਿੰਘ ਪੀ.ਏ, ਲਖਵਿੰਦ ਰਸਿੰਘ ਜੋਨੀ, ਸੁਖਦੇਵ ਸਿੰਘ, ਮਾਨ ਸਿੰਘ, ਦੀਪਕ ਕੜਵਲ, ਰਿਸ਼ੂ ਅਗਰਵਾਲ਼, ਨਛਤਰ ਸਿੰਘ, ਪ੍ਰੀਤਮ ਸਿੰਘ, ਬਨਵਾਰੀ ਲਾਲ, ਹਰਮਨ ਗਿੱਲ, ਜਗਦੀਸ ਸਿੰਘ ਜੰਡੂ, ਨਾਇਬ ਸਿੰਘ ਬਿੱਟੂ ਆਦਿ ਹਾਜਰ ਸਨ।




