
ਮੋਗਾ (ਹੈੱਪੀ ਢੰਡ) 4 ਅਗਸਤ ਮੋਗਾ ਵਿਖੇ 17 ਦੇ ਕਰੀਬ ਵਾਹਨ ਏਜੰਸੀਆਂ ਦਾ ਲੱਖਾਂ ਰੁਪਏ ਦਾ ਗਊ ਸੈੱਸ, ਉਪਭੋਕਤਾ ਅਧਿਕਾਰ ਸੰਗਠਨ ਦੇ ਪੰਜਾਬ ਪਰਧਾਨ ਅੱਤੇ ਉਨ੍ਹਾਂ ਦੀ ਟੀਮ ਦੀ ਪਹਿਲਕਦਮੀ ਤੇ,ਜਿਸ ਵਿਚ ਪੰਕਜ ਸੂਦ ਨੇ ਆਖਿਆ ਸੀ ਕਿ 15 ਦਿਨ ਵਿਚ ਜਿਹੜੀ ਵਾਹਨ ਏਜੰਸੀਆਂ ਆਪਣਾ ਬਕਾਇਆ ਗਊ ਸੈੱਸ ਨਹੀਂ ਜਮਾ ਕਰਵਾਉਣ ਗੇ ਤੇ ਉਪਭੋਕਤਾ ਅਧਿਕਾਰ ਸੰਗਠਨ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਨ੍ਹਾਂ ਦੇ ਪਾਣੀ ਅੱਤੇ ਸੀਵਰੇਜ਼ ਦੇ ਕੁਨੈਕਸ਼ਨ ਕਟਵਾਉਣ ਦੇ ਨਾਲ ਨਾਲ ਉਨ੍ਹਾਂ ਦੀਆਂ ਏਜੰਸੀਆ ਦੇ ਬਾਹਰ ਪਸ਼ੂਧਨ ਵੀ ਬਣੇ ਜਾਣਗੇ, ਮਾਣਯੋਗ ਪ੍ਰੈਸ ਵੱਲੋਂ ਜਦੋਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਿਆ ਗਿਆ ਤੇ ਸਾਰੀ ਏਜੰਸੀ ਮਾਲਕਾਂ ਨੂੰ ਭਾਜੜਾਂ ਪੈ ਗਈਆਂ, ਕਾਰਪੋਰੇਸ਼ਨ ਆਫਿਸ ਵਿੱਚੋ ਪੱਤਾ ਕਿੱਤਾ ਗਿਆ ਤੇ 24/25 ਲੱਖ ਦੇ ਕਰੀਬ ਗਊ ਸੈੱਸ ਇਕ ਹਫਤੇ ਵਿਚ ਜਮਾਂ ਕਰਵਾ ਦਿੱਤਾ ਗਿਆ,ਜਿਕਰ ਯੋਗ ਗੱਲ ਇਹ ਹੈ ਕਿ ਪ੍ਰਸ਼ਾਸਨ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਇਹ ਵਾਹਨ ਏਜੰਸੀ ਮਾਲਕ ਗਊ ਸੈੱਸ ਜਮਾ ਨਹੀਂ ਕਰਵਾ ਰਹੇ ਸੀ
ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਪੰਕਜ ਸੂਦ ਨੇ ਦੱਸਿਆ ਕਿ ਕੁਛ ਏਜੰਸੀਆ ਬੰਦ ਹੋ ਗਈਆਂ ਨੇ,ਅੱਤੇ ਲੁਧਿਆਣਾ ਵਿਚ ਉਨ੍ਹਾਂ ਦੇ ਹੈਡ ਆਫਿਸ ਨੇ,ਅੱਸੀ ਪਹਿਲਾ ਉਨ੍ਹਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਵੀ ਟੈਕਸ ਜਮ੍ਹਾ ਕਰਵਾਉਣ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ,ਨਹੀਂ ਤਾਂ ਮੋਗਾ ਵਾਲਾ ਫ਼ਾਰਮੂਲਾ ਵਰਤਿਆ ਜਾਵੇਗਾ,ਪੰਕਜ ਸੂਦ ਨੇ ਮੋਗਾ ਜ਼ਿਲ੍ਹਾ ਦੀ ਪ੍ਰੈਸ ਦਾ ਇਸ ਮੁੱਦੇ ਤੇ ਸਟੈਂਡ ਲੈਣ ਲਈ ਅੱਤੇ ਇਨ੍ਹਾਂ ਵਾਹਨ ਏਜੰਸੀ ਮਾਲਕਾਂ ਦੀਆਂ ਅੱਖਾਂ ਖੋਲਣ ਲਈ ਵਿਸ਼ੇਸ਼ ਧੰਨਵਾਦ ਕੀਤਾ ।



