ਨਵੀਂ ਦਿੱਲੀ 4 August : ਬਾਲੀਵੁੱਡ (Bollywood) ’ਚ ਆਪਣੇ ਗਾਣਿਆਂ ਲਈ ਮਸ਼ਹੂਰ ਪੰਜਾਬੀ ਸਿੰਗਰ ਯੋ-ਯੋ ਹਨੀ ਸਿੰਘ (Yo Yo Honey Singh) ਖ਼ਿਲਾਫ਼ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ (Shalini Talwar) ਨੇ ਘਰੇਲੂ ਹਿੰਸਾ ਕਾਨੂੰਨ ਦੇ ਤਹਿਤ ਕੇਸ ਦਰਜ ਕਰਵਾਇਆ ਹੈ। ਪਤਨੀ ਦੀ ਸ਼ਿਕਾਇਤ ’ਤੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਹਨੀ ਸਿੰਘ ਨੂੰ ਨੋਟਿਸ ਭੇਜ ਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ।

ਸਮਾਚਾਰ ਏਜੰਸੀ ਏਐੱਨਆਈ ਦੀ ਰਿਪੋਰਟ ਅਨੁਸਾਰ ਯੋ-ਯੋ ਹਨੀ ਸਿੰਘ ਭਾਵ ਹਰਦੇਸ਼ ਸਿੰਘ ਖ਼ਿਲਾਫ਼ Protection of Women from Domestic Violence act ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।




