17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਸਾਂ ਵਰਕਰਾਂ ਦਾ ਗੁੱਸਾ ਦੇ ਨਤੀਜੇ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ...

ਆਸਾਂ ਵਰਕਰਾਂ ਦਾ ਗੁੱਸਾ ਦੇ ਨਤੀਜੇ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ ਤੇ ਫਿਰ ਪਤਾ ਲੱਗੂ ਜਦੋਂ ਆਸਾਂ ਵਰਕਰਾਂ ਨੇ ਬੋਲਿਆਂ ਜ਼ੋਰਦਾਰ ਹੱਲਾ

ਮਾਨਸਾ 03ਅਗਸਤ : ਪੰਜਾਬ ਦੀਆਂ ਆਸਾਂ ਵਰਕਰ ਯੂਨੀਅਨ ਲੇਵਲ ਤੇ ਪੰਜਾਬ ਯੂਨੀਅਨ ਦੀ ਪ੍ਰਧਾਨ ਕਿਰਨਜੀਤ ਕੌਰ ਪੰਜੋਲਾ ਜੀ ਦੀ ਅਗਵਾਈ ਵਿਚ ਹਰ ਰੋਜ਼ ਪੰਜਾਬ ਦੇ ਸਾਰੇ ਹੀ ਜ਼ਿਲਿਆਂ ਵਿੱਚ ਨਿਰੋਲ ਜਥੇਬੰਦੀ ਜ਼ੋਰਦਾਰ ਧਰਨੇ ਲਗਾ ਰਹੀ ਹੈ ਪਰ ਸ੍ਰਕਾਰ ਦਾ ਕੋਈ ਅਧਿਕਾਰੀ ਖ਼ਾਸ ਕਰਕੇ ਹਰ ਜ਼ਿਲ੍ਹੇ ਵਿੱਚ ਮਾਨਯੋਗ ਡੀਸੀ ਸਾਹਿਬ ਜੀ ਦੀ ਜੁੰਮੇਵਾਰੀ ਬਣਦੀ ਹੈ ਸਾਡਾ ਮੰਗ ਪੱਤਰ ਲੈਕੇ ਸ੍ਰਕਾਰ ਤੱਕ ਪਹੁੰਚਾਉਣ ਦੀ ਪਰ ਹੁੰਦਾ ਹੈ ਇਸ ਦੇ ਉਲਟ ਕਿ ਸਾਡੇ ਅੱਗੇ ਵੱਡੇ ਵੱਡੇ ਵੈਰੀਗੇਟ ਲਾਏ ਜਾਂਦੇ ਹਨ ਪਰ ਸਾਡੀ ਨਿਰੋਲ ਜਥੇਬੰਦੀ ਨੂੰ ਉਹ ਵੈਰੀਗੇਟ ਤੋੜ ਕੇ ਅੱਗੇ ਵਧਣਾ ਕੋਈ ਮੁਸ਼ਕਲ ਨਹੀਂ ਜੇਕਰ ਅਸੀਂ ਕੋਈ ਵੀ ਭਿਆਨਕ ਬਿਮਾਰੀ ਆਵੇ ਉਸ ਬਿਮਾਰੀ ਦੀ ਚਾਇਨ ਤੋੜ ਕੇ ਜਿੱਤ ਪ੍ਰਾਪਤ ਕਰ ਸਕਦੇ ਹਾਂ ਤਾਂ ਵੈਰੀਗੇਟ ਕੀ ਚੀਜ਼ ਆਸਾਂ ਵਰਕਰਾਂ ਨੂੰ ਤਾਂ ਇਨ੍ਹਾਂ ਨੇ ਬਾਂਦਰ ਤੇ ਡੁਗਡੁਗੀ ਸਮਝਿਆ ਹੈ ਕਿ ਜਿੱਥੇ ਮਰਜ਼ੀ ਵਜਾਓ ਪਰ ਸਰਕਾਰ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਬਾਂਦਰ ਦੀ ਦੋਸਤੀ ਤੋਂ ਉਸ ਦਾ ਗੁੱਸਾ ਕਿੰਨਾ ਮਹਿੰਗਾ ਪੈਂਦਾ ਹੈ ਇਹ ਹੈ ਆਸਾਂ ਵਰਕਰਾਂ ਦਾ ਗੁੱਸਾ ਜੋ ਸਰਕਾਰ ਦੇ ਸਾਹਮਣੇ ਆਉਣ ਵਾਲਾ ਹੈ
ਤੇ ਇਸ ਦੇ ਨਤੀਜੇ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ ਤੇ ਫਿਰ ਪਤਾ ਲੱਗੂ ਜਦੋਂ ਆਸਾਂ ਨੇ ਬੋਲਿਆ ਜ਼ੋਰਦਾਰ ਹੱਲਾ ਕੈਪਟਨਾਂ ਆਸਾਂ ਰਹੀ ਪੁਕਾਰ ਤੇ ਹੁਣ ਤਕੜਾ ਹੋ ਜਾ
ਤੇਰੀ ਡਿਗੂਗੀ ਸ੍ਰਕਾਰ ਤੇ ਤੂੰ ਤਕੜਾ ਹੋ ਜਾ ਆਸਾਂ ਮਿਸ਼ਨ ਫਤਿਹ ਦੀ ਪਹਿਰੇਦਾਰ ਤੇ ਜਿੱਤਾਂ ਪਾਉਂਦੀ ਵਾਰੋਵਾਰ ਤੇ ਤੈਨੂੰ ਕੋਈ ਨਾ ਇਹਦੀ ਸਾਰ ਤੇ ਤੂੰ ਤਕੜਾ ਹੋ ਜਾ ਆਸਾਂ ਕਰਕੇ ਕੰਮ ਨਿਗੁਣੇ ਭੱਤਿਆਂ ਤੇ ਪਾਲੇ ਮੁਸ਼ਕਿਲ ਨਾਲ ਪ੍ਰੀਵਾਰ ਤੇ ਸਿਹਤ ਸਹੂਲਤਾਂ ਦੇਵੇ ਜਾਰੋ ਜਾਰ ਤੇ ਤੂੰ ਤਕੜਾ ਹੋ ਜਾ ਕੈਪਟਨ ਸਾਹਿਬ ਜੀ ਤੇ ਨਵੇਂ ਪ੍ਰਧਾਨ ਸਿੱਧੂ ਜੀ ਅਜੇ ਵੀ ਮੌਕਾ ਹੈ ਮੰਨ ਕੇ ਆਸਾਂ ਦੀਆਂ ਮੰਗਾਂ ਤੇ ਹਰਿਆਣਾ ਪੈਟਰਨ ਦਿਉ ਚਾਰ ਹਜ਼ਾਰ ਨਾਲ ਦਿਓ ਡੀਸੀ ਰੇਟ ਪੰਦਰਾਂ ਹਜ਼ਾਰ ਤੇ ਇੰਨਸੈਟਵ ਕਰ ਦਿਓ ਦੁੱਗਣੇ ਕਰ ਲੳਂ ਜਲਦੀ ਤੁਸੀਂ ਵਿਚਾਰ ਜੇ ਨਾ ਮੰਗਾਂ ਮੰਨੀਆਂ ਤਾਂ ਆਸਾਂ ਤੁਹਾਨੂੰ ਸਿੱਟੂ ਗੋਡਿਆਂ ਭਾਰ ਤੇ ਫਿਰ ਰੋਓਗੇ ਜ਼ਾਰੋ ਜਾਰ ਨਾ ਸੁਨਣੀ ਕਿਸੇ ਪੁਕਾਰ ਤੂੰ ਤਕੜਾ ਹੋ ਜਾ ਤੇ ਦੋ ਹਾਜਾਰ ਬਾਈ ਚ ਵੀਹ ਹਜ਼ਾਰ ਆਸਾਂ ਵਰਕਰ ਤੁਹਾਨੂੰ ਹਰਾਉਣ ਨੂੰ ਬੈਠੀ ਤਿਆਰ ਤੇ ਤੂੰ ਅਜੇ ਕਰ ਲੈ ਸੋਚ ਵਿਚਾਰ ਨਹੀਂ ਫਿਰ ਹੋਵੇਗੀ ਭੈੜੀ ਹਾਰ ਤੂੰ ਤਕੜਾ ਹੋ ਜਾ ਇਹ ਹੈ ਆਸਾਂ ਵਰਕਰ ਯੂਨੀਅਨ ਨਿਰੋਲ ਜਥੇਬੰਦੀ ਦੀ ਆਵਾਜ਼ ਤੇ ਭਾਰੀ ਰੋਸ ਸੋ ਸ੍ਰਕਾਰ ਇਸ ਰੋਸ ਭਰੇ ਚੈਲੰਜ ਤੇ ਵਿਚਾਰ ਕਰ ਕੇ ਸਮੂਹ ਪੰਜਾਬ ਦੀਆਂ ਆਸਾਂ ਵਰਕਰਾਂ ਤੇ ਫਸਲਿਟੇਟਰ ਦੀਆਂ ਮੰਗਾਂ ਜਲਦੀ ਜਲਦੀ ਮੰਨ ਕੇ ਲਾਗੂ ਕਰਨੀਆਂ ਚਾਹੀਦੀਆਂ ਹਨ ਸੋ ਆਸਾਂ ਵਰਕਰ ਯੂਨੀਅਨ ਦੀ ਸਮੁੱਚੀ ਲੀਡਰਸ਼ਿਪ ਪੰਜਾਬ

Today Now News

RELATED ARTICLES
- Advertisment -

POPULAR POSTS