
ਆਧਾਰ ਕਾਰਡ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਕੰਮਾਂ ‘ਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਆਧਾਰ ਕਾਰਡ ਨਾ ਹੋਣ ‘ਤੇ ਕਈ ਸਰਕਾਰੀ ਯੋਜਨਾਵਾਂ ਦਾ ਲਾਭ ਤੇ ਵਿੱਤੀ ਲੈਣ-ਦੇਣ ਰੁਕ ਜਾਂਦਾ ਹੈ। ਜੇਕਰ ਕਿਸੇ ਦਾ ਆਧਾਰ ਗਵਾਚ ਜਾਵੇ ਤਾਂ ਬੜੀ ਪਰੇਸ਼ਾਨੀ ਹੁੰਦੀ ਹੈ। ਪਰ ਹੁਣ ਅੱਗ ਤੋਂ ਅਜਿਹਾ ਨਹੀਂਹੋਵੇਗਾ। ਆਧਾਰ ਕਾਰਡ ਗਵਾਚਣ ‘ਤੇ ਆਸਾਨੀ ਨਾਲ ਨਵਾਂ ਕਾਰਡ ਹਾਸਲ ਕੀਤਾ ਜਾ ਸਕਦਾ ਹੈ। ਇਸ ਦੇ ਲਈ ਆਧਾਰ ਦੇ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਚਾਹੀਦਾ ਹੈ ਜਾਂ ਫਿਰ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ ਨੂੰ ਫੋਨ ਅਤੇ ਮੇਲ ਕਰ ਕੇ ਆਧਾਰ ਨੰਬਰ ਪ੍ਰਾਪਤ ਕੀਤਾ ਜਾ ਸਕਦਾ ਹੈ।
ਆਧਾਰ ਮੋਬਾਈਲ ਨਾਲ ਲਿੰਕ ਹੋਣ ‘ਤੇ
ਆਧਾਰ ਦੇ ਨਾਲ ਮੋਬਾਈਲ ਨੰਬਰ ਲਿੰਕ ਹੋਣ ‘ਤੇ ਵੈੱਬਸਾਈਟ uidai.gov.in ‘ਤੇ ਜਾਣਾ ਪਵੇਗਾ। ਇੱਥੇ My Aadhaar ਦੇ ਸੈਕਸ਼ਨ ‘ਤੇ ਕਲਿੱਕ ਕਰਨਾ ਪਵੇਗਾ। ਫਿਰ ਰਿਟ੍ਰੀਵ ਲਾਸਟ ਤੇ ਫੋਰਗੋਟਨ ਯੂਆਈਡੀ ‘ਤੇ ਜਾਣ ਹੈ। ਇਸ ਤੋਂ ਬਾਅਦ ਰਜਿਸਟਰਡ ਲੜੀ ਜਾਂ ਆਧਾਰ ਨੰਬਰ ਦੀ ਆਪਸ਼ਨ ਸਿਲੈਕਟ ਕਰੋ। ਹੁਣ ਆਪਣਾ ਨਾਂ, ਮੋਬਾਈਲ ਨੰਬਰ ਤੇ ਕੈਪਚਾ ਕੋਡ ਦਰਜ ਕਰੋ। ਹੁਣ ਮੋਬਾਈਲ ‘ਤੇ ਆਏ ਓਟੀਪੀ ਨੂੰ ਸਬਮਿਟ ਕਰਨਾ ਪਵੇਗਾ। ਇਸ ਤੋਂ ਬਾਅਦ ਮੋਬਾਈਲ ‘ਤੇ ਆਧਾਰ ਨੰਬਰ ਦਾ ਐੱਸਐੱਮਐੱਸ ਆ ਜਾਵੇਗਾ।
ਆਧਾਰ ਮੋਬਾਈਲ ਨਾਲ ਲਿੰਕ ਨਾ ਹੋਣ ‘ਤੇ
ਆਧਾਰ ਨਾਲ ਮੋਬਾਈਲ ਨੰਬਰ ਲਿੰਕ ਨਾ ਹੋਣ ‘ਤੇ UIDAI ਦੇ ਟੋਲ ਫ੍ਰੀ ਨੰਬਰ 1947 ‘ਤੇ ਕਾਲ ਕਰਨੀ ਪਵੇਗੀ। ਉੱਥੇ [email protected] ‘ਤੇ ਮੇਲ ਕਰ ਕੇ ਆਧਾਰ ਨੰਬਰ ਤੇ ਰਜਿਸਟ੍ਰੇਸ਼ਨ ਨੰਬਰ ਪਤਾ ਲਗਾਇਆ ਜਾ ਸਕਦਾ ਹੈ।
ਮਾਸਕਡ ਆਧਾਰ ਕਾਰਡ ਵਧੀਆ ਬਦਲ
ਮਾਸਕਡ ਆਧਾਰ ਇਕ ਵਧੀਆ ਬਦਲ ਹੈ ਜੋ ਲੋਕਾਂ ਨੂੰ ਡਾਊਨਲੋਡ ਕੀਤੇ ਗਏ ਈ-ਆਧਾਰ ‘ਚ ਕਾਰਡ ਨੂੰ ਮਾਸਕ ਕਰਨ ਦੀ ਸਹੂਲਤ ਦਿੰਦਾ ਹੈ। ਮਾਸਕਡ ਆਧਾਰ ਕਾਰਡ ਦੀ ਕਾਪੀ ਡਾਊਨਲੋਡ ਕਰਨ ‘ਤੇ ਪਹਿਲਾਂ ਵਾਲੇ 8 ਅੰਕ ਦਿਖਾਈ ਨਹੀਂ ਦਿੰਦੇ। ਸਿਰਫ਼ ਆਧਾਰ ਨੰਬਰ ਦੇ ਆਖਰੀ 4 ਅੰਕ ਨਜ਼ਰ ਆਉਣਗੇ।
ਆਧਾਰ ਕਾਰਡ ‘ਚ ਅਪਡੇਟ ਕਰੋ ਪਤਾ
ਅਧਿਕਾਰਤ ਸਾਈਟ https://uidai.gov.in/ ‘ਤੇ ਜਾਓ। ਇੱਥੇ ਹੋਮਪੇਜ ‘ਤੇ ਐਡਰੈੱਸ ਅਪਡੇਟ ਰਿਕਵੈਸਟ ‘ਤੇ ਕਲਿੱਕ ਕਰੋ। ਹੁਣ ਇਕ ਨਵੀਂ ਟੈਬ ਓਪਨ ਹੋਵੇਗੀ। ਇਸ ਵਿਚ ਅਪਡੇਟ ਐਡਰੈੱਸ ਦਾ ਬਦਲ ਚੁਣੋ। ਹੁਣ ਆਪਣਾ ਆਧਾਰ ਕਾਰਡ ਨੰਬਰ ਭਰ ਕੇ ਲਾਗਇਨ ਕਰੋ। ਤੁਹਾਨੂੰ ਮੋਬਾਈਲ ‘ਤੇ ਓਟੀਪੀ ਪ੍ਰਾਪਤ ਹੋਵੇਗਾ। ਇਸ ਓਟੀਪੀ ਨੂੰ ਭਰ ਕੇ ਤੁਸੀਂ ਪੋਰਟਲ ‘ਤੇ ਪਹੁੰਚ ਜਾਓਗੇ। ਇੱਥੇ ਰੈਂਟ ਐਗਰੀਮੈਂਟ ਦੇ ਪੀਡੀਐੱਫ ਨੂੰ ਆਧਾਰ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿਉ। ਤੁਸੀਂ ਘਰ ਬੈਠੇ ਆਧਾਰ ਕਾਰਡ ‘ਚ ਆਪਣਾ ਨਾਂ, ਜਨਮ ਤਰੀਕ, ਲਿੰਗ, ਪਤਾ ਤੇ ਭਾਸ਼ਾ ਬਦਲ ਸਕਦੇ ਹੋ।





