17.1 C
Chandigarh

TODAY NOW NEWS

Thursday, March 19, 2026
HomeBREAKING NEWSਕਿਸਾਨ ਅੰਦੋਲਨ ਦਾ ਡਟ ਕੇ ਸਾਥ ਦੇ ਰਹੀ ਹੈ ਆਮ ਆਦਮੀ ਪਾਰਟੀ...

ਕਿਸਾਨ ਅੰਦੋਲਨ ਦਾ ਡਟ ਕੇ ਸਾਥ ਦੇ ਰਹੀ ਹੈ ਆਮ ਆਦਮੀ ਪਾਰਟੀ : ਜਰਨੈਲ ਸਿੰਘ

ਚੰਡੀਗੜ੍ਹ 2 ਅਗਸਤ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਸਿੰਘ ਨੇ ਕਿਸਾਨ ਅੰਦੋਲਨ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀ ਪਹਿਲੀ ਸਿਆਸੀ ਪਾਰਟੀ ਹੈ, ਜੋ ਬਿਲ ਦਾ ਖਰੜਾ (ਡਰਾਫਿਟ) ਮੌਕੇ ਤੋਂ ਹੀ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦਾ ਹਰ ਪੱਧਰ ‘ਤੇ ਵਿਰੋਧ ਕਰਦੀ ਆ ਰਹੀ ਹੈ।

ਸੋਮਵਾਰ ਨੂੰ ਇੱਥੇ ਪਾਰਟੀ ਦਫ਼ਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਰਨੈਲ ਸਿੰਘ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਮੇਤ ਸਾਰੇ ਰਾਜਾਂ ਦੇ ਪਾਰਟੀ ਆਗੂਆਂ ਨੂੰ ਸਪੱਸ਼ਟ ਦਿਸ਼ਾ- ਨਿਰਦੇਸ਼ ਦਿੱਤੇ ਹਨ ਕਿ ਕਿਸਾਨ ਅੰਦੋਲਨ ਦੇਸ਼ ਭਰ ਦੇ ਅੰਨਦਾਤਾ ਦੀ ਹੋਂਦ ਅਤੇ ਜ਼ਮੀਨ ਬਚਾਉਣ ਵਾਲਾ ਇੱਕ ਪਵਿੱਤਰ ਅਤੇ ਗੈਰ ਸਿਆਸੀ ਅੰਦੋਲਨ ਹੈ।

ਸੋ ਇਸ ਅੰਦੋਲਨ ਦੀ ਹੋਰ ਮਜ਼ਬੂਤੀ ਅਤੇ ਚੜਦੀ ਕਲਾਂ ਲਈ ਪਾਰਟੀ ਦਾ ਹਰ ਆਗੂ ਅਤੇ ਵਲੰਟੀਅਰ ਪਾਰਟੀ ਦੇ ਝੰਡੇ ਅਤੇ ਏਜੰਡੇ ਨੂੰ ਪਾਸੇ ਰੱਖ ਕੇ ਇਸ ਅੰਦੋਲਨ ‘ਚ ਤਨ, ਮਨ ਅਤੇ ਧਨ ਨਾਲ ਹਰ ਪੱਧਰ ਉਤੇ ਉਦੋਂ ਤੱਕ ਮਦਦ ਜਾਰੀ ਰੱਖੇ, ਜਦੋਂ ਤੱਕ ਕਿਸਾਨ ਜਿੱਤ ਦਾ ਪਰਚਮ ਲਹਿਰਾ ਕੇ ਵਾਪਸ ਘਰਾਂ ਨੂੰ ਨਹੀਂ ਪਰਤ ਆਉਂਦੇ।

Today Now News

RELATED ARTICLES
- Advertisment -

POPULAR POSTS