
ਬਰਨਾਲਾ 2 ਅਗਸਤ /ਕਰਨਪ੍ਰੀਤ ਧੰਦਰਾਲ/-ਸਥਾਨਕ:ਐਸ.ਐਸ.ਡੀ ਕਾਲਜ ਬਰਨਾਲਾ ਦੇ 2021-2022 ਸ਼ੈਸਨ ਦਾ ਅਗਾਜ ਹੋਣ ਕਾਰਨ ਵਿਦਿਆਰਥੀਆਂ ਵਿਚ ਦਾਖਲਿਆਂ ਨੂੰ ਲੈ ਕਰ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ । ਕਾਲਜ ਦੇ ਪ੍ਰਿੰਸੀਪਲ ਸ੍ਰ.ਲਾਲ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਡਰ ਗੈ੍ਰਜੁਏਟ ਕੋਰਸਾਂ ਲਈ ਕਾਲਜ ਵਿੱਚ ਚਲ ਰਹੇ ਕੋਰਸ ਬੀ.ਏ,ਬੀ.ਸੀ.ਏ,ਬੀ.ਕਾਮ,ਪੀ.ਜੀ.ਡੀ.ਸੀ.ਏ, ਐਮ ਐਸਸੀ (ਆਈ ਟੀ) ਅਤੇ ਐਮ.ਏ ਪੰਜਾਬੀ ਵਿੱਚ ਦਾਖਲੇ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਹੈ।ਜਿਸ ਕਾਰਨ ਕਾਲਜ ਵਿੱਚ ਹਰੇਕ ਕਲਾਸ ਵਿੱਚ ਸੀਂਮਤ ਸੀਟਾ ਬਾਕੀ ਹਨ।
ਐਸ.ਡੀ ਸਭਾ(ਰਜਿ) ਬਰਨਾਲਾ ਦੇ ਚੇਅਰਮੈਂਨ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ (ਸੀਨੀਅਰ ਵਕੀਲ) ਜੀ ਵੱਲੋਂ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਲਈ ਫ਼ੀਸਾਂ ਵਿੱਚ ਭਾਰੀ ਛੋਟ ਅਤੇ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਲਈ ਵਜੀਫ਼ੇ ਦਾ ਪ੍ਰਬੰਧ ਕੀਤਾ ਗਿਆ ਹੈ। ਐਸ.ਡੀ ਸਭਾ(ਰਜਿ) ਬਰਨਾਲਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਜੀ ਵੱਲੋਂ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਆਉਣ ਵਾਲੇ ਵਿਦਿਆਰਥੀਆਂ ਲਈ ਸੈਮੀਨਾਰ,ਗੋਸਠੀਆਂ ਜ਼ਰੀਏ ਆਧੁਨਿਕ ਤਕਨੀਕ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਕਾਲਜ ਵਿੱਚ ਮਿਊਜ਼ਕ ਲੈਬ ਦੇ ਨਾਲ ਨਾਲ ਮਿਊਜ਼ਕ ਟੀਚਰ ਜੋ ਕਿ ਆਪਣੇ ਵਿਸ਼ੇ ਵਿੱਚ ਐਮ.ਫਿਲ ਅਤੇ ਨੈਟ ਦੀ ਯੋਗਤਾ ਰੱਖਦੇ ਹਨ ਵੱਲੋਂ ਵਿਸ਼ੇਸ਼ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਕਾਲਜ ਵਿਖੇ ਅੰਤਰ-ਰਾਸ਼ਟਰੀ ਪੱਧਰ ਦੇ ਕੋਚ ਦਾ ਪ੍ਰਬੰਧ ਹੈ।ਕਾਲਜ ਵਿਖੇ ਗਿੱਧਾ,ਭੰਗੜਾ ਅਤੇ ਹੋਰ ਸੱਭਿਆਚਾਰਕ ਸਰਗਰਮੀਆਂ ਲਈ ਵੱਖਰੇ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਵਿਦਿਆਰਥੀਆਂ ਲਈ ਅੰਤਰ ਕਾਲਜ,ਯੂਨੀਵਰਸਟੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਹੋ ਸਕਣ। ਐਮ.ਏ ਪੰਜਾਬੀ ਤੋਂ ਬਾਅਦ (ਪੰਜਾਬੀ ਨੈਟ) ਦੀ ਕੋਚਿੰਗ ਦਾ ਪ੍ਰਬੰਧ ਕੀਤਾ ਗਿਆ ਹੈ।ਕਾਲਜ ਵਿਖੇ ਮੌਜੂਦਾ ਪੁਲਿਸ ਭਰਤੀ ਲਈ ਸਰੀਰਕ ਟ੍ਰੇਨਿੰਗ ਲਈ ਮੁਫ਼ਤ ਕੋਚ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਲੋੜਵੰਦ ਵਿਦਿਆਰਥੀ ਇਸ ਦਾ ਲਾਭ ਪ੍ਰਾਪਤ ਕਰ ਸਕਣ।
ਕਾਲਜ ਦੇ ਵਾਈਸ ਪ੍ਰਿੰਸੀਪਲ ਸ੍ਰੀ ਭਾਰਤ ਭੂਸ਼ਨ ਜੀ ਨੇ ਵਿਦਿਆਰਥੀਆਂ ਨੂੰ ਐਨ.ਐਸ.ਐਸ ਵਲੰਟੀਅਰ ਲਈ ਪ੍ਰੇਰਿਤ ਕੀਤਾ ਤਾਂ ਕਿ ਭਵਿੱਖ ਵਿੱਚ ਵਿਦਿਆਰਥੀਆਂ ਵੱਲੋਂ ਸਮਾਜ ਦੇ ਲੋੜਵੰਦ ਲੋਕਾਂ ਲਈ ਖੂਨਦਾਨ,ਸਫਾਈ ਅਭਿਆਨ,ਨਸ਼ਿਆ ਦੀ ਰੋਕਥਾਮ ਲਈ ਪ੍ਰੇਰਿਤ ਕਰਨ ਆਦਿ। ਇਸ ਮੌਕੇ ਕਾਲਜ ਦੇ ਡੀਨ ਨੀਰਜ ਸ਼ਰਮਾ,ਪ੍ਰੋ ਦਲਬੀਰ ਕੌਰ,ਪ੍ਰੋ ਜਸਵੰਤ ਕੌਰ,ਪ੍ਰੋ ਸੁਖਵਿੰਦਰ ਕੌਰ,ਪ੍ਰੋ ਅਮਨਦੀਪ ਕੌਰ,ਪ੍ਰੋ ਕਿਰਨਦੀਪ ਕੌਰ,ਪ੍ਰੋ ਸੀਮਾ ਰਾਣੀ, ਪ੍ਰੋ ਰਾਹੁਲ ਗੁਪਤਾ,ਪ੍ਰੋ ਕ੍ਰਿਸ਼ਨ ਸਿੰਘ ਅਤੇ ਪ੍ਰੋ ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ।





