
ਵਾਤਾਵਰਨ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣੇ ਬਹੁਤ ਜਰੂਰੀ ਹਨ । ਇਸੇ ਲੜੀ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕ ਪੈਂਦੇ ਪਿੰਡ ਸਰਾਏਨਾਗਾ ਦੇ ਬਿਜਲੀ ਗਰਿੱਡ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਬਰੀਵਾਲਾ ਦੇ ਆਗੂਆਂ ਵੱਲੋਂ ਬੂਟੇ ਲਗਾਏ ਗਏ । ਇਸ ਸਮੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਬਰੀਵਾਲਾ ਦੇ ਪ੍ਰਧਾਨ ਖੁਸ਼ਵੰਤ ਸਿੰਘ ਬਾਹਲਾ ਨੇ ਕਿਹਾ ਹਰ ਇੱਕ ਮਨੁੱਖ ਲਾਵੇ ਇੱਕ ਰੁੱਖ ਦੀ ਨੀਤੀ ਅਪਣਾ ਕੇ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਇਸ ਨਾਲ ਵਾਤਾਵਰਣ ਸਾਫ ਸੁਥਰਾ ਅਤੇ ਹਰਿਆ ਭਰਿਆ ਰਹਿੰਦਾ ਹੈ ਅਤੇ ਕਰੋਨਾ ਸਮੇ ਜੋ ਸਾਡੇ ਸਭ ਤੇ ਆਕਸੀਜਨ ਦੀ ਕਮੀ ਆਈ ਸੀ ਬਹੁਤ ਭਿਆਨਕ ਸਥਿਤੀ ਸੀ ।ਇਸ ਕਰਕੇ ਦਰੱਖਤਾਂ ਕਾਰਨ ਆਕਸੀਜਨ ਦੀ ਕਮੀ ਨਹੀ ਆਵੇਗੀ ।ਇਸ ਸਮੇ ਉਹਨਾ ਕਿਹਾ ਕਿ ਕਿਸਾਨ ਯੂਨੀਅਨ ਵੱਲੋਂ 50 ਬੂਟੇ ਬਿਜਲੀ ਗਰਿੱਡ ਲਗਾਏ ਹਨ ਅਤੇ ਇਸਦੀ ਦੇਖਭਾਲ ਕਰਨਾ ਵੀ ਸਾਡਾ ਮੁੱਢਲਾ ਫਰਜ ਬਣਦਾ ਹੈ ਨਾਲ ਹੀ ਉਹਨਾ ਲੋਕਾਂ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਅਪੀਲ ਵੀ ਕੀਤੀ ।






