
ਸ੍ਰੀ ਮੁਕਤਸਰ ਸਾਹਿਬ 1 ਅਗਸਤ ਅਨਮੋਲ ਸਿੰਘ ਵੜਿੰਗ ਲਗਾਤਾਰ ਵੱਖ ਵੱਖ ਪਿੰਡਾਂ ਵਿੱਚ ਚੋਰੀ ਦੀਆ ਘਟਨਾਵਾਂ ਵਾਪਰ ਰਹੀਆਂ ਹਨ । ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਤਿੰਨ ਚੋਰਾਂ ਨੂੰ ਕਾਬੂ ਕੀਤਾ ਗਿਆ ਹੈ । ਜਿਕਰਯੋਗ ਹੈ ਕਿ ਪਿਛਲੇ ਦਿਨੀ ਪਿੰਡ ਮੋਤਲੇਵਾਲਾ ਦੇ ਅਜਮੇਰ ਸਿੰਘ ਦੇ ਘਰ ਵਿੱਚ 2 ਐਲ ਸੀ ਡੀ ,10 ਹਜਾਰ ਦੀ ਨਗਦੀ ,ਚਿੱਟੇ ਰੰਗ ਦੀ ਐਕਟਿਵਾ ,2 ਮੋਬਾਇਲ ਫੋਨ ਘਰ ਵਿੱਚੋ ਚੋਰੀ ਹੋ ਗਏ ਸਨ। ਜਿਸਦੀ ਥਾਣਾ ਬਰੀਵਾਲਾ ਦੇ ਐਸ ਐਚ ੳ ਰਮਨ ਕੁਮਾਰ ਨੇ ਦੱਸਿਆ ਕਿ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਪੜਤਾਲ ਕਰਕੇ ਘਰ ਵਿੱਚ 2 ਸਾਲ ਪਹਿਲਾਂ ਸੀਰੀ ਦਾ ਕੰਮ ਕਰਦੇ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨੇ ਦੋਸੀਆ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅਜਿਹੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ।ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ ।।






