
ਨਾਭਾ 1 ਅਗਸਤ (ਸੁਖਚੈਨ ਸਿੰਘ ਲੁਬਾਣਾ ) ਨਾਭਾ ਵਿਖੇ ਪਹੁੰਚੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਕੌਂਸਲਰ ਅਤੇ ਸੀਨੀਅਰ ਅਕਾਲੀ ਆਗੂ ਬਬਲੂ ਖੋਰਾ ਦੇ ਘਰ ਪਹੁੰਚੇ। ਇਸ ਮੌਕੇ ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ ਤੇ ਤਾਬੜਤੋੜ ਵਾਰ ਕੀਤੇ। ਪੰਜਾਬ ਸੂਬੇ ਦੇ ਉੱਪਰ ਤਿੰਨ ਲੱਖ ਕਰੋੜ ਦੇ ਕਰਜ਼ੇ ਤੇ ਬਿਕਰਮ ਮਜੀਠੀਆ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਉੱਪਰ ਜੋ ਕਰਜ਼ਾ ਚੜ੍ਹਿਆ ਹੈ ਪਹਿਲਾਂ ਇਹ ਕਰਜ਼ਾ ਡੇਢ ਲੱਖ ਕਰੋੜ ਦਾ ਸੀ। ਇਨ੍ਹਾਂ ਨੇ ਜੋ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਇਹ ਉਸ ਤੇ ਖਰੇ ਨਹੀਂ ਉਤਰੇ ਅਤੇ ਕਾਂਗਰਸ ਸਰਕਾਰ ਬਿਲਕੁਲ ਫੇਲ੍ਹ ਹੋ ਚੁੱਕੀ ਹੈ।
ਮਜੀਠੀਆ ਨੇ ਕਿਹਾ ਕਿ ਲੋਕਾਂ ਨੂੰ ਲੁਭਾਉਣ ਲਈ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਅਤੇ ਚੋਣ ਮੈਨੀਫੈਸਟੋ ਵਿੱਚ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਗਏ।
ਮਜੀਠੀਆ ਨੇ ਕੈਪਟਨ ਤੇ ਵਾਰ ਕਰਦਿਆਂ ਕਿਹਾ ਕਿ ਟੋਟਲ ਪੰਜਾਬ ਵਿਚ ਨੌਕਰੀ ਸਵਾ ਤਿੰਨ ਲੱਖ ਹੈ ਅਤੇ ਪੰਜਾਬ ਦੀ ਆਬਾਦੀ ਸਵਾ ਕਰੋੜ ਹੈ ਉਨ੍ਹਾਂ ਨੇ ਨੌਕਰੀ ਕਿੱਥੇ ਦਿੱਤੀ ਹੈ।
ਮਜੀਠੀਆ ਨੇ ਕਿਹਾ ਕਿ ਕੈਪਟਨ ਦੇ ਮੰਤਰੀਆਂ ਦਾ ਹਰ ਜਗ੍ਹਾ ਵਿਰੋਧ ਹੋ ਰਿਹਾ ਭਾਵੇਂ ਕਿ ਚਾਹੇ ਪੰਜਾਬ ਦੇ ਮੁਲਾਜ਼ਮ ਹਨ ਸੜਕਾਂ ਤੇ ਉਤਰ ਆਏ ਹਨ।
ਬਿਕਰਮ ਸਿੰਘ ਮਜੀਠੀਆ ਨੇ ਇਕ ਵਾਰੀ ਫਿਰ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਵਾਰ ਕਰਦਿਆਂ ਕਿਹਾ ਕਿ ਅੱਠ ਲੱਖ ਅਸੀਂ ਬੱਚਿਆਂ ਦਾ ਭਵਿੱਖ ਮਾਰਿਆ ਅਤੇ ਜੋ ਧਰਮਸੋਤ ਲਈ ਘੁਟਾਲਾ ਕੀਤਾ ਹੈ ਇਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ਕਿਉਂਕਿ ਅਸੀਂ ਅੰਦਰੋ ਪਹਿਲਾਂ ਤੋਂ ਹੀ ਮੰਗ ਕਰਦੇ ਸੀ ਕਿ ਇਹ ਘੁਟਾਲਾ ਉਜਾਗਰ ਕੀਤਾ ਜਾਵੇ ਅਤੇ ਇਹ ਚਿੱਠੀ ਅਸੀਂ ਕੇਂਦਰ ਸਰਕਾਰ ਨੂੰ ਲਿਖੀ ਅਤੇ ਹੁਣ ਸੀਬੀਆਈ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇਹ ਘੁਟਾਲਾ ਢਾਈ ਸੌ ਕਰੋੜ ਦਾ ਹੈ ਅਤੇ ਅਸੀਂ ਬੱਚਿਆਂ ਨੂੰ ਵਜੀਫ਼ੇ, ਡਿਗਰੀ ਨਹੀਂ ਮਿਲੇ।
ਆਪ ਪਾਰਟੀ ਵੱਲੋਂ ਤਿੱਨ ਸੌ ਯੂਨਿਟ ਫ੍ਰੀ ਤੇ ਆਪ ਨੂੰ ਮਜੀਠੀਆ ਨੇ ਆਪ ਪਾਰਟੀ ਤੇ ਵਾਰ ਕਰਦਿਆਂ ਕਿਹਾ ਕਿ ਉਹ ਸਾਢੇ ਚਾਰ ਸਾਲ ਤੋਂ ਲੱਭੇ ਨਹੀਂ ਅਤੇ ਹੁਣ ਤਿੱਨ ਸੌ ਬਿਜਲੀ ਫ੍ਰੀ ਦੀ ਗੱਲ ਕਰ ਰਹੇ ਹਨ।ਮਜੀਠੀਆ ਨੇ ਕਿਹਾ ਕਿ ਦਿੱਲੀ ਵਿੱਚ ਤਿੰਨ ਸੌ ਜੁਟ ਤਫਰੀ ਨਹੀਂ ਦਿੱਤੇ ਪੰਜਾਬ ਵਿੱਚ ਤਿੱਨ ਸੌ ਯੂਨਿਟ ਫ੍ਰੀ ਦੀ ਗੱਲ ਕਰ ਰਹੇ ਹਨ।
ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਲੈ ਕੇ ਇਕ ਮਜੀਠੀਆ ਨੇ ਤੰਜ ਕੱਸਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਤਾਂ ਥੁੱਕ ਝੱਟ ਪ੍ਰਧਾਨ ਹੈ। ਇਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਕਰੀਬ 93 ਪ੍ਰਤੀਸ਼ਤ ਵਾਅਦੇ ਪੂਰੇ ਹੋ ਗਏ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਹੈ ਕਿ ਅਸੀਂ ਹੁਣ ਵਾਅਦੇ ਪੂਰੇ ਕਰਾਂਗੇ। ਨਵਜੋਤ ਸਿੰਘ ਸਿੱਧੂ ਪਹਿਲਾਂ ਸੋਨੀਆ ਗਾਂਧੀ ਨੂੰ ਮੁੰਨੀ ਕਹਿ ਰਿਹਾ ਸੀ ਅਤੇ ਅੱਜ ਉਸ ਨੂੰ ਮਾਂ ਕਹਿ ਰਿਹਾ ਹੈ ਅਤੇ ਰਾਹੁਲ ਗਾਂਧੀ ਨੂੰ ਪੱਪੂ ਕਹਿ ਰਿਹਾ ਸੀ ਹੁਣ ਭਾਪਾ ਕਹਿ ਰਿਹਾ ਹੈ । ਮਜੀਠੀਆ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਗੋਡੀਂ ਹੱਥ ਲਾ ਰਿਹਾ ਸੀ ਹੁਣ ਉਸ ਦਿਨ ਬਹੁਤ ਹਨ ਬੀਬੀ ਭੱਠਲ ਦੇ ਲਾ ਰਿਹਾ ਹੈ ਅਤੇ ਥੁੱਕ ਝੱਟ ਪ੍ਰਧਾਨ ਦਾ ਕੁਝ ਨਹੀਂ ਪਤਾ ਕੀ ਕਰਦੇ । ਕਾਂਗਰਸ ਸਰਕਾਰ ਪੂਰੀ ਫੇਲ੍ਹ ਹੋ ਚੁੱਕੀ ਹੈ ਇਸ ਦਾ ਕੋਈ ਵਜੂਦ ਨਹੀਂ। ਬਿਕਰਮ ਸਿੰਘ ਮਜੀਠੀਆ ਨੂੰ ਜਦੋਂ ਤਰੱਨਵੇ ਵਿਧਾਇਕਾਂ ਵੱਲੋਂ ਪੰਜਾਬ ਦੇ ਖਜ਼ਾਨਾ ਵਿੱਚੋਂ ਟੈਕਸ ਭਰਨ ਬਾਰੇ ਪੁੱਛਿਆ ਕਿ ਕੋਈ ਵੀ ਵਿਧਾਇਕ ਟੈਕਸ ਨਹੀਂ ਭਰਦਾ ਤੋਂ ਬਿਕਰਮ ਮਜੀਠੀਆ ਵੱਲੋਂ ਅਣਜਾਣਪੁਣੇ ਵਿੱਚ ਕਿਹਾ ਕਿ ਇਸ ਦਾ ਮੈਨੂੰ ਕੁਝ ਨਹੀਂ ਪਤਾ।






