17.1 C
Chandigarh

TODAY NOW NEWS

Thursday, March 19, 2026
HomeBREAKING NEWSਸੋਨੂੰ ਸੂਦ ਨੇ ਫੜ੍ਹੀ ਰਣਯੋਧ ਸਿੰਘ ਦੀ ਬਾਂਹ, ਚੁੱਕਿਆ ਪੜ੍ਹਾਈ ਦਾ ਜਿੰਮਾ

ਸੋਨੂੰ ਸੂਦ ਨੇ ਫੜ੍ਹੀ ਰਣਯੋਧ ਸਿੰਘ ਦੀ ਬਾਂਹ, ਚੁੱਕਿਆ ਪੜ੍ਹਾਈ ਦਾ ਜਿੰਮਾ

 ਨਵੀਂ ਦਿੱਲੀ 31 July ਪਿਤਾ ਦੀ ਮੌਤ ਤੋਂ ਬਾਅਦ ਬੇਲਪੁਰੀ ਵੇਚ ਕੇ ਆਪਣੇੇ ਪਰਿਵਾਰ ਦਾ ਖਰਚਾ ਚਲਾ ਰਿਹਾ 9 ਸਾਲ ਦਾ ਰਣਜੋਧ ਸਿੰਘ ਜੋਧਾ ਹੁਣ ਪੜ੍ਹੇਗਾ। ਛੋਟੀ ਉਮਰ ’ਚ ਦਿਨ ਭਰ ਬੇਲਪੁਰੀ ਵੇਚਣ ਵਾਲੇ ਰਣਜੋਧ ਦੇ ਹੱਥ ’ਚ ਹੁਣ ਕਿਤਾਬਾਂ ਹੋਣਗੀਆਂ। ਉਹ ਸ਼ਹਿਰ ਦੇ ਜਮਾਲਪੁਰ ਸਥਿਤ ਸੀਬੀਐੱਸਈ ਸਕੂਲ ਡੀਸੀਐੱਮ ਪ੍ਰੈਜ਼ੀਡੈਂਸੀ ’ਚ ਪੜ੍ਹਾਈ ਕਰੇਗਾ। ਦੇਸ਼ ਭਰ ’ਚ ਜ਼ਰੂਰਤਮੰਦਾਂ ਦੀ ਮਦਦ ਲਈ ਅਦਾਕਾਰ ਸੋਨੂੰ ਸੂਦ ਹੁਣ ਰੰਜੋਧ ਦੀ ਮਦਦ ਲਈ ਅੱਗੇ ਆਏ ਹਨ।

ਸ਼ਹਿਰ ਦੇ ਸਲੇਮ ਟਾਬਰੀ ਏਰੀਆ ਦੇ ਰਹਿਣ ਵਾਲੇ ਰਣਜੋਧ ਸਿੰਘ ਜੋਧਾ ਦੇ ਪਿਤਾ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਇਸ ਦੇ ਬਾਅਦ ਉਸ ਨੇ ਖੁਦ ਮਿਹਨਤ ਕਰਨ ਦੀ ਸੋਚੀ। ਪਰਿਵਾਰ ਦਾ ਖਰਚ ਉਠਾਉਣ ਦਾ ਬੀੜਾ ਉਠਾਇਆ। ਪਿਛਲੇ ਛੇ ਮਹੀਨਿਆਂ ਤੋਂ ਰੰਜੋਧ ਏਰੀਆ ਦੇ ਕੋਲ ਪੈਂਦੇ ਠੇਕੇ ਦੇ ਬਾਹਰ ਬੇਲਪੁਰੀ ਦੀ ਰੇਹੜੀ ਲੱਗਾ ਰਿਹਾ ਸੀ। ਦਿਨ ਦੇ ਉਹ 300 ਰੁਪਏ ਕਮਾ ਲੈਂਦਾ ਸੀ। ਪਿਛਲੇ ਦਿਨਾਂ ਤੋਂ ਬੇਲਪੁਰੀ ਵੇਚ ਰਹੇ ਇਸ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸਸੀ, ਜਿਸ ਨੂੰ ਅਦਾਕਾਰ ਸੋਨੂੰ ਸੂਦ ਨੇ ਵੀ ਦੇਖਿਆ ਤੇ ਉਸ ਦੀ ਮਦਦ ਲਈ ਹੱਥ ਵਧਾਇਆ।

Today Now News

RELATED ARTICLES
- Advertisment -

POPULAR POSTS