17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਤਿੰਨ ਕਾਰ ਸਵਾਰਾਂ ਨੇ ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ...

ਤਿੰਨ ਕਾਰ ਸਵਾਰਾਂ ਨੇ ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ

ਫਰੀਦਕੋਟ 30 ਜੁਲਾਈ ਫਰੀਦਕੋਟਕੋਟਕਪੂਰਾ ਰੋਡ ਤੇ ਬਣੇ ਨਵੇਂ ਰੇਲਵੇ ਓਵਰ ਬ੍ਰਿਜ ਤੇ ਤਿੰਨ ਕਾਰ ਸਵਾਰਾਂ ਵੱਲੋਂ ਪਿਸਤੌਲ ਦੀ ਨੋਕ ਤੇ ਇੱਕ ਪਿਕੱਆਪ ਗੱਡੀ ਦੇ ਡਰਾਈਵਰ ਤੋਂ 60ਹਜ਼ਾਰ ਰੁਪਏ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ।ਜਾਣਕਰੀ ਮੁਤਾਬਿਕ ਮਨਿੰਦਰ ਸਿੰਘ ਨਾਮਕ ਵਿਅਕਤੀ ਫਰੀਦਕੋਟ ਘਿਓ ਦੀ ਸਪਲਾਈ ਦੇਕੇ ਵਾਪਿਸ ਬਠਿੰਡਾ ਜ਼ਾ ਰਿਹਾ ਸੀ ਤਾਂ ਕੋਟਕਪੂਰਾ ਕੋਲ ਨਵੇਂ ਬਣੇ ਰੇਲਵੇ ਓਵਰ ਬ੍ਰਿਜ ਤੇ ਇੱਕ ਸਵਿਫਟ ਕਾਰ ਸਵਾਰਾਂ ਨੇ ਉਸਨੂੰ ਰੋਕ ਲਿਆ ਜਿਸ ਚੋ ਦੋ ਲੜਕੇ ਬਾਹਰ ਆਏ ਜਦਕਿ ਉਨ੍ਹਾਂ ਦਾ ਇੱਕ ਸਾਥੀ ਕਾਰ ਚ ਬੈਠਾ ਰਿਹਾ।
ਬਾਹਰ ਆਏ ਦੋਨਾਂ ਲੜਕਿਆਂ ਚੋ ਇੱਕ ਨੇ ਪਿਸਤੌਲ ਦਿਖਾ ਕੇ ਗੱਡੀ ਦੀ ਚਾਬੀ ਲੈ ਲਈ ਅਤੇ ਗੱਡੀ ਦੇ ਡੇਸ਼ਬੋਰਡ ਚ ਰੱਖੇ ਕਰੀਬ 60 ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗੁਏ ਅਤੇ ਗੱਡੀ ਦੀ ਚਾਬੀ ਵੀ ਨਾਲ ਹੀ ਲੈ ਗਏਂ।ਘਟਨਾ ਸਥਾਨ ਤੇ ਪੁਹੰਚ ਪੁਲਿਸ ਨੇ ਮਾਮਲੇ ਦੀ ਜਾਚ ਸ਼ੁਰੂ ਕਰ ਦਿੱਤੀ ਹੈ ਜਦਕਿ ਦੂਜੇ ਪਾਸੇ ਸ਼ਹਿਰ ਨਿਵਾਸੀ ਕਰੀਬ ਦੋ ਕਿਲੋਮੀਟਰ ਲੰਬੇ ਇਸ ਪੁਲ ਤੇ ਦੋਨੋ ਪਾਸੇ ਸੀਸੀਟੀਵੀ ਕੈਮਰੇ ਲਗਵਾਉਣ ਦੀ ਮੰਗ ਕਰ ਰਹੇ ਹਨ ਤਾਂ ਜੋ ਅਣਸੁਖਾਵੀਂ ਘਟਨਾ ਸਬੰਧੀ ਕੋਈ ਸਹਾਇਤਾ ਮਿਲ ਸਕੇ।

Today Now News

RELATED ARTICLES
- Advertisment -

POPULAR POSTS