
ਹਾਰਡ ਕੌਰ ਜਨਮ 29 ਜੁਲਾਈ 1979 ਇੱਕ ਭਾਰਤੀ ਰੈਪਰ ਅਤੇ ਹਿੱਪ ਹੌਪ ਗਾਇਕਾ ਅਤੇ ਹਿੰਦੀ ਫ਼ਿਲਮਾਂ ਦੀ ਪਿੱਠਵਰਤੀ ਗਾਇਕਾ ਹੈ ਉਹ ਭਾਰਤ ਦੀ ਪਹਿਲੀ ਔਰਤ ਰੈਪਰ ਹੈ। ਉਸਦੀ ਮਾਂ ਘਰ ਵਿੱਚ ਹੀ ਇੱਕ ਬਿਊਟੀ ਪਾਰਲਰ ਚਲਾਉਂਦੀ ਸੀ। ਉਸਦੀ ਉਮਰ ਉਦੋਂ ਪੰਜ ਸਾਲ ਦੀ ਸੀ ਜਦੋਂ ਉਸਦੇ ਪਿਤਾ
1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਜਿਉਂਦੇ ਸਾੜ ਦਿੱਤੇ ਗਏ ਸਨ ਅਤੇ ਕੁਝ ਦਿਨ ਬਾਅਦ ਉਸਦੀ ਮਾਂ ਦਾ ਬਿਊਟੀ ਪਾਰਲਰ ਵੀ ਸਾੜ ਦਿੱਤਾ ਗਿਆ ਸੀ। ਫਿਰ ਉਹ ਆਪਣੀ ਮਾਂ ਅਤੇ ਭਰਾ ਸਮੇਤ ਆਪਣੇ ਨਾਨਾ-ਨਾਨੀ ਕੋਲ ਲੁਧਿਆਣਾ ਆ ਗਏ।
ਉਸਦੀ ਮਾਂ ਨੇ ਇੱਕ ਐੱਨ ਆਰ ਆਈ ਨਾਲ਼ ਵਿਆਹ ਕਰਵਾ ਲਿਆ ਅਤੇ ਸਾਰਾ ਪਰਿਵਾਰ ਇੰਗਲੈਂਡ ਵਿੱਚ ਬਰਮਿੰਘਮ ਆ ਵਸਿਆ। ਇੱਥੇ ਹੀ ਕੌਰ ਨੇ ਆਪਣੀ ਸਕੂਲੀ ਪੜ੍ਹਾਈ ਕੀਤੀ ਅਤੇ ਹਿੱਪ ਹੌਪ ਵਿੱਚ ਦਿਲਚਸਪੀ ਹੋਣ ਕਰਕੇ ਇੱਕ ਰੈਪ ਗਾਇਕਾ ਦੇ ਤੌਰ ’ਤੇ ਸ਼ੁਰੂਆਤ ਕਰਕੇ ਯੂ ਕੇ ਦੀ ਪਹਿਲੀ ਏਸ਼ੀਆਈ ਔਰਤ ਰੈਪਰ ਬਣੀ।



