17.1 C
Chandigarh

TODAY NOW NEWS

Thursday, March 19, 2026
Homeਪੰਜਾਬਹੁਸ਼ਿਆਰਪੁਰਖੂੰਖਾਰ ਅਵਾਰਾ ਕੁੱਤੇ ਵਲੋਂ ਮੁਹੱਲੇ ਦੀ ਇਕ ਬਜ਼ੁਰਗ ਮਾਤਾ ਨੂੰ ਬੁਰੀ ਤਰ੍ਹਾਂ...

ਖੂੰਖਾਰ ਅਵਾਰਾ ਕੁੱਤੇ ਵਲੋਂ ਮੁਹੱਲੇ ਦੀ ਇਕ ਬਜ਼ੁਰਗ ਮਾਤਾ ਨੂੰ ਬੁਰੀ ਤਰ੍ਹਾਂ ਕੀਤਾ ਜਖਮੀ

ਹੁਸਿ਼ਆਰਪੁਰ 29 ਜੁਲਾਈ ਹੁਸਿ਼ਆਰਪੁਰ ਦੇ ਵਾਰਡ ਨੰਬਰ 13 ਅਧੀਨ ਆਉਂਦੇ ਮੁਹੱਲਾ ਨਿਊ ਫਤਹਿਗੜ੍ਹ ਇਨਕਲੇਵ ਤੋਂ ਐ ਜਿੱਥੇ ਅੱਜ ਮੁਹੱਲੇ ਚ ਹੀ ਟੀਵੀ ਹਸਪਤਾਲ ਨਜ਼ਦੀਕ ਬਣੀ ਹੱਡਾ ਰੋੜੀ ਤੇ ਘੁੰਮ ਰਹੇ ਇਕ ਖੂੰਖਾਰ ਅਵਾਰਾ ਕੁੱਤੇ ਵਲੋਂ ਮੁਹੱਲੇ ਦੀ ਇਕ ਬਜ਼ੁਰਗ ਮਾਤਾ ਨੂੰ ਬੁਰੀ ਤਰ੍ਹਾਂ ਨਾਲ ਵੱਢ ਲਿਆ ਗਿਆ ਜਿਸ ਕਾਰਨ ਬਜ਼ੁਰਗ ਮਾਤਾ ਸੁਰਜੀਤ ਕੌਰ ਗੰਭੀਰ ਰੂਪ ਚ ਜ਼ੁਖਮੀ ਹੋ ਗਈ ਜਿਨਾੰ ਨੂੰ ਤੁਰੰਤ ਇਲਾਜ ਲਈ ਮੁਹੱਲੇ ਦੇ ਰਹਿਣ ਵਾਲੇ ਇਕ ਨੌਜਵਾਨ ਬਲਰਾਮ ਕੁਮਾਰ ਵਲੋਂ ਸਿਵਲ ਹਸਪਤਾਲ ਹੁਸਿ਼ਆਰਪੁਰ ਵਿਖੇ ਭਰਤੀ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਮਾਤਾ ਸੁਰਜੀਤ ਕੌਰ ਨੇ ਦੱਸਿਆ ਕਿ ਮੁਹੱਲੇ ਚ ਬਣੀ ਹੱਡਾ ਰੌੜੀ ਤੇ ਰੋਜ਼ਾਨਾ ਵੱਡੀ ਗਿਣਤੀ ਚ ਅਵਾਰਾ ਕੁੱਤੇ ਘੁੰਮਦੇ ਰਹਿੰਦੇ ਨੇ ਤੇ ਅੱਜ ਇਕ ਕੁੱਤਾ ਉਥੇ ਮੌਜੂਦ ਹੋਰਨਾ ਕੁੱਤਿਆਂ ਨੂੰ ਵੱਢ ਰਿਹਾ ਸੀ ਤੇ ਇਸ ਦੌਰਾਨ ਉਕਤ ਖੂੰਖਾਰ ਕੁੱਤੇ ਵਲੇਂ ਉਨ੍ਹਾਂ ਉਪਰ ਵੀ ਹਮਲਾ ਕਰਕੇ ਗੰਭੀਰ ਜ਼ੁਖਮੀ ਕਰ ਦਿੱਤਾ। ਬਜ਼ੁਰਗ ਮਾਤਾ ਨੂੰ ਹਸਪਤਾਲ ਲੈ ਕੇ ਆਏ ਨੌਜਵਾਨ ਬਲਰਾਮ ਕੁਮਾਰ ਨੇ ਦੱਸਿਆ ਕਿ ਮੁਹੱਲੇ ਚ ਰਿਹਾਇਸੀ ਇਲਾਕੇ ਦੇ ਨਾਲ ਹੀ ਹੱਡਾ ਰੌੜੀ ਬਣੀ ਹੋਈ ਐ ਤੇ ਇਸ ਸਬੰਧੀ ਉਹ ਕਈ ਵਾਰ ਪ੍ਰਸ਼ਾਸਨ ਨੂੰ ਲਿਖ ਕੇ ਵੀ ਦੇ ਚੁੱਕੇ ਨੇ ਪਰੰਤੂ ਪ੍ਰਸ਼ਾਸਨ ਵਲੋਂ ਉਨਾਂ ਦੀ ਬਿਨਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।ਨੌਜਵਾਨ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਬਜੁਰਗ ਮਾਤਾ ਘਰ ਤੋਂ ਬਾਹਰ ਨਿਕਲੇ ਤਾਂ ਅਵਾਰਾ ਕੁੱਤੇ ਨੇ ਆ ਕੇ ਇਨ੍ਹਾਂ ਤੇ ਹਮਲਾ ਕਰ ਦਿੱਤਾ ਤੇ ਮਾਤਾ ਨੂੰ ਬੁਰੀ ਤਰ੍ਹਾਂ ਨੋਚ ਨੋਚ ਕੇ ਖਾਦਾ। ਉਨ੍ਹਾਂ ਦੱਸਿਆ ਕਿ ਜੇਕਰ ਮੁਹੱਲਾ ਵਾਸੀ ਮਾਤਾ ਨੂੰ ਨਾ ਬਚਾਉਂਦੇ ਤਾਂ ਹੋ ਸਕਦਾ ਸੀ ਕਿ ਖੂੰਖਾਰ ਕੁੱਤੇ ਵਲੋਂ ਮਾਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਇਸ ਮੌਕੇ ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਹੁਣ ਬਿਨਾਂ ਕੋਈ ਦੇਰੀ ਕੀਤਿਆਂ ਹੱਡਾ ਰੌੜੀ ਨੂੰ ਉਥੋਂ ਚੁਕਵਾਏ ਤਾਂ ਜੋ ਲੋਕ ਬਿਨਾਂ ਡਰ ਤੋਂ ਮੁਹੱਲੇ ਚ ਰਹਿ ਸਕਣ।ਇਸ ਸਬੰਧੀ ਐਸ ਐਮ ਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਲੋ ਬਜ਼ੁਰਗ ਮਾਤਾ ਦਾ ਇਲਾਜ ਕੀਤਾ ਜਾ ਰਿਹੈ ਤੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਹਸਪਤਾਲ ਵਲੋਂ ਦਾਖਲ ਕਰ ਲਿਆ ਗਿਆ ਏ।

Today Now News

RELATED ARTICLES
- Advertisment -

POPULAR POSTS