
ਫਿਰੋਜ਼ਪੁਰ,28 ਜੁਲਾਈ(ਹਰਜਿੰਦਰ ਸਿੰਘ ਕਤਨਾ)-ਇਥੋਂ ਦੇ ਇੱਕ ਕਾਰ ਡੀਲਰ ਨਿਊ ਹੇਮਕੁੰਟ ਕਾਰ ਬਜ਼ਾਰ ਦੇ ਮਾਲਕ ਤੇ ਇਥੋਂ ਦੇ ਹੀ ਇਕ ਨੌਜਵਾਨ ਨੇ ਉਸਦੀ ਕਾਰ ਚੋਰੀ ਕਰਕੇ ਖੁਰਦ ਬੁਰਦ ਕਰਨ ਦੇ ਦੋਸ਼ ਲੱਗੇ ਹਨ। ਪੀੜਤ ਨੌਜਵਾਨ ਰਵਿੰਦਰ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਵਾਰਡ ਨੰਬਰ 7 ਨੇ ਜ਼ਿਲ੍ਹਾ ਪੁਲਸ ਮੁਖੀ ਤੋ ਇਨਸਾਫ ਦੀ ਮੰਗ ਕਰਦੇ ਹੋਏ ਉਸਦੀ ਕਾਰ ਵਾਪਸ ਦਿਵਾਉਣ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨੂੰ ਦਿੱਤੇ ਆਪਣੇ ਹਲਫਨ ਬਿਆਨਾਂ ਵਿੱਚ ਪੀੜਤ ਨੇ ਦੱਸਿਆ ਕਿ ਉਸਨੇ ਇੱਕ ਮਾਰੂਤੀ ਕਾਰ ਰੰਗ ਚਿੱਟਾ ਨੰਬਰ ਪੀ ਬੀ 10 ਏ ਕਿਊ 3413 ਮਾਡਲ 2000 ਜਗਦੀਸ਼ ਕੁਮਾਰ ਪੁੱਤਰ ਹੇਮ ਰਾਜ ਵਾਸੀ ਕੋਟ ਸੁਖੀਆ ਜਿਲ੍ਹਾ ਫਰੀਦਕੋਟ ਤੋਂ ਖਰੀਦ ਕੀਤੀ ਸੀ।ਮਿਤੀ 25 ਅਪ੍ਰੈਲ 2021 ਨੂੰ ਮੈਂ ਕਿਸੇ ਕੰਮ ਜ਼ੀਰਾ ਗਿਆ ਸੀ ਤਾਂ ਵਾਪਸੀ ਮੌਕੇ ਮੇਰੀ ਕਾਰ ਤਲਵੰਡੀ ਭਾਈ ਨੇੜੇ ਇੱਕ ਢਾਬੇ ਕੋਲ ਖੁਰਾਬ ਹੋ ਗਈ ਸੀ ਤੇ ਮੈਂ ਮਿਸਤਰੀ ਲੈਣ ਲਈ ਤਲਵੰਡੀ ਭਾਈ ਵਾਪਸ ਆ ਗਿਆ।ਜਦੋਂ ਮੈਂ ਮਿਸਤਰੀ ਲੈ ਕੇ ਗੱਡੀ ਨੂੰ ਠੀਕ ਕਰਾਉਣ ਲਈ ਮੌਕੇ ਤੇ ਗਿਆ ਤਾਂ ਮੌਕੇ ਤੇ ਗੱਡੀ ਮੌਜੂਦ ਨਹੀਂ ਸੀ ।ਇਸ ਸਬੰਧੀ ਜਦੋ ਮੈ ਢਾਬੇ ਤੇ ਬੈਠੇ ਕੁੱਝ ਲੋਕਾਂ ਨੂੰ ਪੁੱਛਿਆ ਤਾਂ ਮੈਨੂੰ ਦੱਸਿਆ ਕਿ ਕਾਰ ਤਲਵੰਡੀ ਭਾਈ ਦਾ ਰਣਜੀਤ ਸਿੰਘ ਅਨੇਜਾ ਉਰਫ ਅਜੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਹਰਾਜ ਰੋਡ ਤਲਵੰਡੀ ਭਾਈ ਅਤੇ ਕੁਲਵੰਤ ਸਿੰਘ ਵਾਸੀ ਹਕੂਮਤ ਸਿੰਘ ਵਾਲਾ ਚੋਰੀ ਕਰਕੇ ਲੈ ਗਏ ਹਨ।ਇਸ ਸਬੰਧੀ ਮੈਂ ਇੱਕ ਦਰਖ਼ਾਸਤ ਤਲਵੰਡੀ ਭਾਈ ਦੇ ਥਾਣੇ ਵੀ ਅਤੇ ਇੱਕ ਦਰਖ਼ਾਸਤ ਜਿਲ੍ਹਾ ਪੁਲਿਸ ਮੁੱਖੀ ਫਿਰੋਜ਼ਪੁਰ ਨੂੰ ਦਿੱਤੀ ਸੀ।ਪੀੜਤ ਨੇ ਦੋਸ਼ ਲਗਾਏ ਕੇ ਦੋਸ਼ੀ ਰਣਜੀਤ ਸਿੰਘ ਮੈਨੂੰ ਧਮਕੀਆਂ ਦਿੰਦਾ ਹੈ ਕੇ ਜੇ ਕਰ ਦਰਖ਼ਾਸਤਾਂ ਵਾਪਸ ਨਹੀਂ ਲਈਆਂ ਤਾਂ ਬੁਰੇ ਨਤੀਜੇ ਨਿਕਲਣਗੇ।ਪੀੜਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ ਜੀ ਪੀ ,ਐਸ ਐਸ ਪੀ ਫਿਰੋਜ਼ਪੁਰ ਅਤੇ ਹੋਰ ਉੱਚ ਅਧਿਕਾਰੀਆਂ ਤੋਂ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।ਇਸ ਸਬੰਧੀ ਜਦੋਂ ਕਥਿਤ ਦੋਸ਼ੀ ਰਣਜੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹ ਮਿਲੇ ਨਹੀਂ ।ਇਸ ਤੋਂ ਇਲਾਵਾ ਦੋਸ਼ੀ ਦਾ ਮੋਬਾਇਲ ਵੀ ਬੰਦ ਆ ਰਿਹਾ ਸੀ।ਇਸ ਸਬੰਧੀ ਪੁਲਸ ਦਾ ਕਹਿਣਾ ਸੀ ਕਿ ਮਾਮਲੇ ਦੀ ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।






