17.1 C
Chandigarh

TODAY NOW NEWS

Thursday, March 19, 2026

ਕਿਤਾਬ ਰੀਵਿਊ

( ਰਮਿੰਦਰ ਰਮੀ ਦੀ ਕਿਤਾਬ ( ਕਿਸਨੂੰ ਆਖਾਂ ) ਦਾ ਰੀਵਿਊ ਪਰਦੀਪ ਸਿੰਘ ਗਿੱਲ ਰਿਸਰਚ ਸਕਾਲਰ )

ਕਵਿ ਇਕ ਅਜਿਹੀ ਧੁੰਨ ਹੈ ਜੋ ਮਨੁੱਖ ਦੇ ਆਰ ਪਾਰ ਹੋਣ ਦੀ ਸਮਰੱਥਾ ਰੱਖਦੀ ਹੈ।ਇਸ ਧੁੰਨੀ ਦੇ ਆਲੇ ਦੁਆਲੇ ਸੰਪੂਰਨ ਬ੍ਰਹਿਮੰਡ ਦੀ ਚੇਤਨਾ ਹੈ ਜੋ ਮਨੁੱਖ ਦੇ ਅਸੀਮ ਪਸਾਰਾਂ ਨੂੰ ਸਿਰਜਦੀ ਹੈ।ਆਦਿ ਕਾਲ ਤੋਂ ਹੀ ਮਨੁੱਖ ਦੀਆਂ ਕੁੱਝ ਸਰੀਰਕ ਪ੍ਰਵਿਰਤੀਆ ਹਨ ਜੋ ਉਸਦੇ ਜਨਮ ਤੋਂ ਸ਼ੁਰੂ ਹੁੰਦੀਆ ਹਨ ਅਤੇ ਅੰਤ ਤੱਕ ਨਾਲ ਤੁਰਦੀਆਂ ਹਨ।ਇਹ ਦੋ ਪ੍ਰਵਿਰਤੀਆ ਭੁੱਖ ਅਤੇ ਕਾਮਵਾਸਨਾ।ਭੁੱਖ ਨੂੰ ਮਿਟਾਉਣ ਲਈ ਬੱਚਾ ਪਹਿਲਾ ਮਾਂ ਦਾ ਦੁੱਧ ਪੀਂਦਾ ਹੈ ਜਿਵੇ ਜਿਵੇ ਉਸ ਦਾ ਵਿਕਾਸ ਹੁੰਦਾ ਹੈ ਉਸਦਾ ਖਾਣ ਪੀਣ ਦਾ ਵਿਵਹਾਰ ਬਦਲਦਾ ਜਾਂਦਾ ਹੈ।
ਮੈਡਮ ਰਮਿੰਦਰ ਰਮੀ ਦੀ ਕਿਤਾਬ ਨੂੰ ਜਦੋਂ ਪਾਠਕ ਪੜ੍ਹਦਾ ਹੈ ਤਾਂ ਉਹ ਇਸੇ ਤਰ੍ਹਾਂ ਦੇ ਵੇਗ ਵਿਚ ਰੰਗਿਆਂ ਜਾਂਦਾ ਹੈ ਜੋ ਇਕ ਵੱਖਰੇ ਕਿਸਮ ਦੇ ਸਫ਼ਰ ਉਤੇ ਲੈ ਜਾਂਦਾ ਹੈ।
ਰਮਿੰਦਰ ਰਮੀ ਦੀ ਕਾਵਿ-ਚੇਤਨਾ ਕਦੀਮੀ ਸਰੂਪ ਵਾਲੀ ਹੈ। ਕਿਸੇ ਵਸਤੂ ਨੂੰ ਉਸਦੇ ਮੌਲਿਕ ਰੂਪ ਅਤੇ ਉਸ ਤੋਂ ਵੀ ਅਗਾਂਹ ਉਸਦੇ ਧੁਰ-ਸੋਮੇ ਤੀਕ ਦੇਖ ਲੈਣਾ ਕਾਵਿ-ਚੇਤਨਾ ਦਾ ਕਦੀਮੀ ਵਿਹਾਰ ਹੈ। ਇਸ ਦਾ ਸੰਬੰਧ ਉਸ ਉਦੇਸ ਨਾਲ ਹੈ, ਜੋ ਬ੍ਰਹਿਮੰਡ-ਸਿਰਜਣਾ ਵਿੱਚ ਸਮਾਇਆ ਹੋਇਆ ਹੈ। ਸੋ ਕਾਵਿ-ਚੇਤਨਾ ਪ੍ਰਕ੍ਰਿਤੀ ਦਾ ਇਕ ਮੂਲ ਅੰਸ਼ ਹੈ।ਪ੍ਰਕ੍ਰਿਤੀ ਜਿਨ੍ਹਾਂ ਅੰਸ਼ਾਂ, ਉਪ-ਅੰਸ਼ਾਂ ਦੀ ਬਣੀ ਹੋਈ ਹੈ,ਇਹ ਉਸ ਦੀ ਰੂਹੇ-ਰਵਾਂ ਹੈ। ਕਿਸੇ ਵੀ ਵਸਤੂ ਦੇ ਆਦਿ-ਬਿੰਦੂ ਵਿੱਚ ਇਸ ਦੀ ਹੋਂਦ ਨੂੰ ਦੇਖਿਆ ਜਾ ਸਕਦਾ ਹੈ। ਇਹ ਰੂਪ ਤੇ ਆਰੂਪ ਵਿਚਕਾਰ ਹਾਜ਼ਰ ਰਹਿੰਦੀ ਹੈ। ਰੂਪ ਨੂੰ ਆਪਣੀ ਹੋਂਦ ਦੇ ਨਿਰਾਕਾਰ ਮਰਕਜ਼ ਵਿੱਚ ਰੱਖਕੇ, ਰੂਪ ਵਿੱਚ ਨਿਵਾਸ ਕਰਨਾ ਇਸਦੀ ਮਨਪਸੰਦ ਇੱਛਾ ਹੈ। ਧੁਨੀ ਅਤੇ ਸ਼ਬਦ ਦੋਵੇਂ ਕਾਵਿ-ਚੇਤਨਾ ਦੇ ਮੁੱਖ ਸਰੋਕਾਰ ਹਨ।ਕਵਿਤਾਵਾਂ ਇਸੇ ਸਰੋਕਾਰ ਦੁਆਲੇ ਘੁੰਮਦੀਆ ਹਨ।
ਮੈਡਮ ਰਮਿੰਦਰ ਦੀਆਂ ਕਵਿਤਾਵਾਂ ਔਰਤ ਮਰਦ ਦੇ ਮਨ ਦੀਆਂ ਅਨੇਕਾਂ ਪਰਤਾਂ ਫੋਲਦੀ ਹੋਈ ਉਸਦੇ ਧੁਰ ਤੱਕ ਚੱਲੇ ਜਾਂਦੀ ਹੈ।ਮਨੋਵਿਗਿਆਨਕ ਦ੍ਰਿਸ਼ਟੀ ਤੋਂ ਕਵਿਤਾਵਾਂ ਬਹੁਤ ਹੀ ਮਹੱਤਵਪੂਰਨ ਹਨ ਕਿਉਂਕਿ ਕਵਿਤਾਵਾਂ ਵਿਚ ਮਨ ਦੀ ਉਹ ਵੇਗ ਹੈ ਜੋ ਇਕ ਵੱਖਰੀ ਕਿਸਮ ਦੀ ਧੁੰਨੀ ਪੈਦਾ ਕਰਦਾ ਹੈ।

ਮੈਡਮ ਰਮਿੰਦਰ ਰਮੀ ਦੀ ਕਾਵਿ-ਚੇਤਨਾ ਦੇ ਅਜਿਹੇ ਰੂਪ ਨੂੰ ਹੀ ਅੰਗੀਕਾਰ ਕਰਦੀ ਹੈ। ਉਹ ਕਾਵਿ-ਚੇਤਨਾ ਦੇ ਦੋਵੇਂ ਪ੍ਰਕ੍ਰਿਤੀ ਰੂਪਾਂ, ਪ੍ਰਤੱਖ ਤੇ ਅਪ੍ਰਤੱਖ , ਨੂੰ ਆਪਣੀ ਸੰਵੇਦਨਾ ਵਿੱਚ ਜ਼ਜਬ ਕਰਕੇ ਪ੍ਰਗਟ ਕਰਦਾ ਹੈ। ਇਸ ਕਾਰਜ ਨੂੰ ਉਸਨੇ ਜਿਸ ਅੰਦਾਜ਼, ਢੰਗ ਜਾਂ ਸ਼ੈਲੀ ਵਿਚ ਪੇਸ਼ ਕੀਤਾ ਹੈ, ਉਹ ਆਪਣੇ ਆਪ ਵਿੱਚ ਲਾ-ਮਿਸਾਲ ਹੈ।
ਕਾਵਿਤਰੀ ਜ਼ਿਆਦਾਤਰ ਮਨ ਦੀਆਂ ਪਰਤਾਂ ਦੁਆਲੇ ਘੁੰਮਦੀ ਹੈ।ਜਿੱਥੇ ਕਵਿਤਰੀ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਮੁੱਦਿਆਂ ਨੂੰ ਫਰੋਲਦੀ ਹੈ ਉਥੇ ਹੀ ਕਵਿਤਰੀ ਭੂ ਹੇਰਵੇ ਦੀ ਛੂਹਦੀ ਹੈ।ਪੰਜਾਬ ਦੀ ਧਰਤੀ ਤੋਂ ਗਏ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੀ ਹੈ।ਮੈਡਮ ਰਮਿੰਦਰ ਰਮੀ ਜੀ ਨੂੰ ਕਿਤਾਬ ਛਪਣ ਉਤੇ ਬਹੁਤ ਵਧਾਈ ਦਿੰਦਾ ਹਾਂ ਅਤੇ ਅਗਲੀ ਕਿਤਾਬ ਦੀ ਉਡੀਕ ਵਿਚ ਰਹਾਂਗਾ।

ਪਰਦੀਪ ਸਿੰਘ ਗਿੱਲ
ਰਿਸਰਚ ਸਕਾਲਰ
ਪੰਜਾਬੀ ਵਿਭਾਗ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
8196022716

Today Now News

RELATED ARTICLES
- Advertisment -

POPULAR POSTS