16.8 C
Chandigarh

TODAY NOW NEWS

Friday, March 20, 2026
HomeBREAKING NEWSਸ਼ਰਾਬ ਪੀਣ ਤੋਂ ਬਾਅਦ ਝਗੜੇ ਨੇ ਲਈ ਜਾਨ

ਸ਼ਰਾਬ ਪੀਣ ਤੋਂ ਬਾਅਦ ਝਗੜੇ ਨੇ ਲਈ ਜਾਨ

ਬਠਿੰਡਾ 29 ਜੁਲਾਈ (ਹਰਮਿੰਦਰ ਸਿੰਘ ਅਵਿਨਾਸ਼) ਜ਼ਿਲ੍ਹੇ ਦੇ ਪਿੰਡ ਨਗਲਾ ਵਿੱਚ ਸ਼ਰਾਬ ਪੀਣ ਤੋਂ ਬਾਅਦ ਤਿੰਨ ਦੋਸਤਾਂ ਵਿੱਚ ਆਪਸੀ ਤਕਰਾਰ ਦੌਰਾਨ ਦੋ ਦੋਸਤਾਂ ਨੇ ਮਿਲ ਕੇ ਇੱਕ ਦੋਸਤ ‘ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਅਤੇ ਉਸਦੀ ਹੱਤਿਆ ਕਰ ਦਿੱਤੀ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ ਦੱਸੀ ਜਾਂਦੀ ਹੈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਾਸੀ ਪਿੰਡ ਨਗਲਾ ਵਜੋਂ ਹੋਈ ਹੈ।

ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ ਦੱਸੀ ਜਾਂਦੀ ਹੈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਾਸੀ ਪਿੰਡ ਨਗਲਾ ਵਜੋਂ ਹੋਈ ਹੈ।

ਬੁੱਧਵਾਰ ਨੂੰ ਕਤਲ ਦੇ ਇੱਕ ਦਿਨ ਬਾਅਦ, ਪੁਲਿਸ ਨੇ ਮ੍ਰਿਤਕ ਦੇ ਦੋਵੇਂ ਦੋਸਤਾਂ ਗੁਰਪ੍ਰੀਤ ਸਿੰਘ ਅਤੇ ਅਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ। ਇਸ ਮਾਮਲੇ ਵਿੱਚ, ਪੁਲਿਸ ਨੇ ਮ੍ਰਿਤਕ ਦੀ ਮਾਂ ਕਰਨੈਲ ਕੌਰ ਦੇ ਬਿਆਨ ਉੱਤੇ ਮੰਗਲਵਾਰ ਨੂੰ ਹੀ ਲਾਸ਼ ਮਿਲਣ ਦੇ ਬਾਅਦ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ।

ਬੁੱਧਵਾਰ ਨੂੰ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ ਆਪਸ ਵਿੱਚ ਦੋਸਤ ਸਨ। ਮੰਗਲਵਾਰ ਨੂੰ ਤਿੰਨੇ ਦੋਸਤ ਪਿੰਡ ਦੀ ਕਿਸੇ ਜਗ੍ਹਾ ‘ਤੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਗੁਰਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਝਗੜਾ ਹੋਣ ਤੋਂ ਬਾਅਦ ਗੁੱਸੇ ਵਿਚ ਆ ਕੇ ਗੁਰਪ੍ਰੀਤ ਸਿੰਘ ਨੇ ਆਪਣੇ ਦੋਸਤ ਰਣਜੀਤ ਸਿੰਘ ਨੂੰ ਇੱਟਾਂ ਨਾਲ ਸਿਰ ਤੇ ਕੁੱਟ ਕੇ ਮਾਰ ਦਿੱਤਾ। ਇਸ ਦੌਰਾਨ ਅਮ੍ਰਿਤਪਾਲ ਸਿੰਘ ਵੀ ਮੌਕੇ ‘ਤੇ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS