17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੈਪਟਨ ਬਨਾਮ ਸਿੱਧੂ ਚ ਤਨਾਤਨੀ ਦਾ ਖਾਮਿਆਜਾ ਭੁਗਤਣਾ ਪੈ ਸਕਦਾ

ਕੈਪਟਨ ਬਨਾਮ ਸਿੱਧੂ ਚ ਤਨਾਤਨੀ ਦਾ ਖਾਮਿਆਜਾ ਭੁਗਤਣਾ ਪੈ ਸਕਦਾ

ਮੋਗਾ 28 ਜੁਲਾਈ (ਹੈੱਪੀ ਢੰਡ)ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਪੰਜਾਬ ਦਾ ਕਾਂਗਰਸ ਪ੍ਰਧਾਨ ਬਨਾਓਣਾ ਕਾਂਗਰਸ ਪਾਰਟੀ ਨੂੰ ਮਹਿੰਗਾ ਪੈ ਸਕਦਾ ਹੈ । ਚਾਹੇ ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਗਮ ਚ ਕੈਪਟਨ ਨੇ ਸ਼ਿਰਕੱਤ ਕੀਤੀ । ਲੇਕਿਨ ਦੋਵਾਂ ਦੇ ਭਾਸ਼ਨ ਇਸ ਗੱਲ ਵੱਲ ਇਸ਼ਾਰਾ ਕਰ ਗਏ ਸਨ ਕਿ ਬਾਈ ਜੀ ਆਪਾਂ ਦੀ ਬਨਣੀ ਨਹੀਂ ਤੇ ਮੌਕਾ ਆਓਣ ਤੇ ਦੱਸਾਂਗਾ ਕਿ ਕੀ ਭਾਅ ਵਿੱਕਦੀ ਹੈ । ਸਿੱਧੂ ਨੇ ਇਸ ਤੇ ਚੱਲਦੇ ਹੋਏ ਆਪਣੇ ਸਹਿਯੋਗੀ ਚਾਰ ਕਾਰਜਕਾਰੀ ਪ੍ਰਧਾਨਾਂ ਵੱਲੋਂ ਕੈਪਟਨ ਨੂੰ ਚਿੱਠੀ ਲਿੱਖ ਦਿੱਤੀ ਹੈ । ਜਿਸ ਵਿੱਚ ਬੇਅਦਬੀ ਮਾਮਲਾ , ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕਰਾਰ ਖਤਮ ਕਰਣ ,ਪੰਜਾਬ ਚ ਸੰਘਰਸ਼ ਕਰ ਰਹੀਆਂ ਕਰਮਚਾਰੀ ਯੁਨੀਅਨਾਂ ਦੇ ਮੁੱਦੇ ਵੱਲ ਧਿਆਨ ਦਵਾ ਕੈਪਟਨ ਨੂੰ ਕਟਹਿਰੇ ਚ ਖੜਾ ਕਰਣ ਦੀ ਕੋਸ਼ਿਸ਼ ਕੀਤੀ ਹੈ । ਪਰ ਕੈਪਟਨ ਵੀ ਲਗਦਾ ਸ਼ਾਂਤ ਨਹੀਂ ਰਹੇਗਾ। ਜਿਸ ਦਾ ਅਸਰ ਆਉਣ ਵਾਲੇ ਦਿਨਾਂ ਚ ਸਿੱਧੂ ਸਮਰੱਥਕ ਵਿਧਾਇਕਾਂ ਖਾਸਕਰ ਮੋਗਾ ਤੋਂ ਹਰਜੋਤ ਤੇ ਬਾਘਾਪੁਰਾਣਾ ਤੋਂ ਦਰਸ਼ਨ ਬਰਾੜ ਤੇ ਪੈ ਸਕਦਾ ਹੈ । ਮੋਗਾ ਤੋਂ ਹਰਜੋਤ ਪਹਿਲਾਂ ਜਿਲਾ ਪ੍ਰਸ਼ਾਸਨ ਤੇ ਉਸਦੀ ਅਨਦੇਖੀ ਕਰਣ ਦਾ ਆਰੋਪ ਲਾਕੇ ਧਰਨਾ ਤੱਕ ਲਾਉਣ ਦੀ ਚਿਤਾਵਨੀ ਦੇ ਚੁੱਕੇ ਹਨ । ਦੋਵਾਂ ਦਾ ਸਿੱਧੂ ਦੇ ਸਮਰੱਥਨ ਚ ਖੁੱਲ ਕੇ ਜਾਣਾ ਵੀ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪਹਿਲਾਂ ਹੀ ਕੈਪਟਨ ਵੱਲੋਂ ਇਹਨਾਂ ਦੀ ਅਣਦੇਖੀ ਕੀਤੀ ਜਾ ਰਹੀ ਹੋਵੇਗੀ । ਪਰ ਜਿਸ ਤਰਾਂ ਕੈਪਟਨ ਤੇ ਸਿੱਧੂ ਦਰਮਿਆਨ ਸੰਬੰਧ ਸੁਧਰਣ ਦੀ ਬਜਾਇ ਖਟਾੱਸ ਵਾਲੇ ਬਨਣ ਜਾ ਰਹੇ ਲੱਗਦੇ ਹਨ । ਉਸ ਨਾਲ ਮੋਗਾ ਤੇ ਬਾਘਾਪੁਰਾਨਾ ਹਲਕੇ ਦੇ ਵਿਕਾਸ ਨੂੰ ਢਾਹ ਲੱਗਣ ਦਾ ਖੱਤਰਾ ਹੈ ਕਿਉਂਕਿ ਹਰ ਸਰਕਾਰ ਆਪਣੇ ਕਾਰਜ-ਕਾਲ ਦੇ ਆਖਿਰੀ ਮਹੀਨਿਆਂ ਚ ਆਪਣੀ ਪੈਂਠ ਬਣਾਉਣ ਲਈ ਖੁੱਲ ਕੇ ਫੰਡ ਜਾਰੀ ਕਰਦੀਆਂ ਹਨ ਜਿਸਨੂੰ ਖੋਰਾ ਲੱਗ ਸਕਦਾ ਹੈ । ਦੁਜੇ ਪਾਸੇ ਪਹਿਲਾਂ ਹੀ ਪ੍ਰਸ਼ਾਸਨ ਦੁਆਰਾ ਅਣਦੇਖੀ ਕਰਣ ਦਾ ਰੋਣਾ ਰਹੇ ਵਿਧਾਇਕ ਨੂੰ ਲੋਕਾਂ ਦੇ ਕੰਮ ਕਾਜ ਕਰਾਉਣ ਚ ਹੋਰ ਪਰੇਸ਼ਾਨੀ ਵੱਧ ਸਕਦੀ ਹੈ ਕਿਉਂਕਿ ਕੈਪਟਨ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਸਦੇ ਵਿਰੋਧੀ ਦੀ ਬੱਲੇ ਬੱਲੇ ਹੋਵੇ

Today Now News

RELATED ARTICLES
- Advertisment -

POPULAR POSTS