17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਾਰਸ਼ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਪਰ ਨਾਭਾ ਬਲਾਕ ਦੇ...

ਬਾਰਸ਼ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਪਰ ਨਾਭਾ ਬਲਾਕ ਦੇ ਇਸ ਪਿੰਡ ਵਿੱਚ ਹੋਇਆ ਭਿਆਨਕ

ਨਾਭਾ 28 ਜੁਲਾਈ (ਸੁਖਚੈਨ ਸਿੰਘ ਲੁਬਾਣਾ) ਉੱਤਰ ਭਾਰਤ ਵਿਚ ਜਿਥੇ ਬਾਰਸ਼ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਕੁਦਰਤੀ ਆਫ਼ਤਾਂ ਦੇ ਨਾਲ ਲੋਕਾਂ ਦਾ ਭਾਰੀ ਨੁਕਸਾਨ ਵੀ ਹੋ ਰਿਹਾ ਹੈ । ਜਿਸ ਦੇ ਤਹਿਤ ਬੀਤੀ ਰਾਤ ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਅਸਮਾਨੀ ਬਿਜਲੀ ਗਿਰਨ ਦੇ ਨਾਲ ਪਿੰਡ ਵਿਚ ਲੱਖਾਂ ਦਾ ਨੁਕਸਾਨ ਹੋ ਗਿਆ ਜਿਸ ਵਿਚ ਭਾਰੀ ਮਾਤਰਾ ਵਿੱਚ ਇਨਵਰਟਰ ਫਰਿੱਜ ਕੂਲਰ ਮੋਬਾਇਲ ਅਤੇ ਘਰ ਦੀਆਂ ਬਿਜਲੀ ਦੀਆਂ ਫਟਿੰਗਾਂ ਰਾਖ ਹੋ ਗਈਆਂ। ਇਹ ਨੁਕਸਾਨ ਪਿੰਡ ਦੇ 30 ਤੋਂ 35 ਪਰਿਵਾਰਾਂ ਦਾ ਹੋਇਆ ਹੈ । ਇਹ ਪਰਿਵਾਰ ਗ਼ਰੀਬ ਪਰਿਵਾਰ ਹਨ ਅਤੇ ਸਰਕਾਰ ਤੋਂ ਮਾਲੀ ਮਦਦ ਦੀ ਗੁਹਾਰ ਲਗਾਈ ਹੈ ।

ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਬੀਤੀ ਰਾਤ ਉਦੋਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਿੰਡ ਵਿੱਚ ਬਾਰਸ਼ ਦੇ ਨਾਲ ਅਸਮਾਨੀ ਬਿਜਲੀ ਕਿਰਨ ਦੇ ਨਾਲ ਪਿੰਡ ਵਿਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ । ਇਹ ਅਸਮਾਨੀ ਬਿਜਲੀ ਦਾ ਕਹਿਰ ਬੀਤੀ ਰਾਤ ਕਰੀਬ ਸਾਢੇ ਬਾਰਾਂ ਵਜੇ ਵਾਪਰਿਆ ਜਦੋਂ ਸਾਰੀ ਹੀ ਪਿੰਡ ਵਾਸੀ ਸੁੱਤੇ ਪਏ ਸਨ ਕਿ ਅਚਾਨਕ ਬਿਜਲੀ ਗਿਰ ਗਈ ਅਤੇ ਦੇਖਦੇ ਦੇਖਦੇ ਦਰਜਨਾਂ ਘਰਾਂ ਵਿਚ ਇਨਵਰਟਰ ਕੂਲਰ ਫਰਿੱਜ ਬੱਲਬ ਪੱਖੇ ਸੜ ਕੇ ਸੁਆਹ ਹੋ ਗਈ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ।ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੈ ਬਿਲਕੁਲ ਗ਼ਰੀਬ ਪਰਿਵਾਰ ਹਨ ਅਤੇ ਇਨ੍ਹਾਂ ਪਰਿਵਾਰਾਂ ਵੱਲੋਂ ਹੁਣ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਸਰਕਾਰ ਸਾਡੀ ਮਾਲੀ ਮਦਦ ਕਰੇ।
1ਇਸ ਮੌਕੇ ਪਿੰਡ ਵਾਸੀ ਰਾਜੀਵ ਸਿੰਘ, ਗੁਰਬਖ਼ਸ਼ ਸਿੰਘ ਅਤੇ ਮੇਜਰ ਸਿੰਘ ਨੇ ਕਿਹਾ ਕਿ ਇਹ ਜੋ ਉੱਧਰ ਤੇ ਅਸਮਾਨੀ ਬਿਜਲੀ ਗਿਰੀ ਹੈ ਅਸੀਂ ਘਰ ਵਿੱਚ ਸੁੱਤੇ ਪਏ ਸੀ ਤਾਂ ਅਚਾਨਕ ਘਰ ਅੰਦਰ ਧੂੰਆਂ ਹੀ ਧੂੰਆਂ ਹੋ ਗਿਆ ਅਤੇ ਜਦੋਂ ਦੇਖਿਆ ਤਾਂ ਸਭ ਕੁਝ ਸੜ ਕੇ ਸਵਾਹ ਹੋ ਗਿਆ ਸੀ ।ਜਿਨ੍ਹਾਂ ਦਾ ਇਹ ਨੁਕਸਾਨ ਹੋਇਆ ਹੈ ਇਹ ਪਰਿਵਾਰ ਸਾਰੇ ਹੀ ਗ਼ਰੀਬ ਪਰਿਵਾਰ ਹਨ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਸਾਡੀ ਮਾਲੀ ਮੱਦਦ ਕਰੇ ।ਉਨ੍ਹਾਂ ਕਿਹਾ ਕਿ ਇਕ ਤਾਂ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੇ ਚੱਲਦੇ ਕੰਮਕਾਰ ਬਿਲਕੁਲ ਠੱਪ ਹਨ ਅਤੇ ਦੂਜੇ ਪਾਸੇ ਕੁਦਰਤੀ ਕਰੋਪੀ ਨੇ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ ।

Today Now News

RELATED ARTICLES
- Advertisment -

POPULAR POSTS