
ਅਜਨਾਲਾ, 28 ਜੁਲਾਈ ਬੀਤੇ ਕੱਲ੍ਹ ਅਜਨਾਲਾ ਦੇ ਪਿੰਡ ਚਮਿਆਰੀ ਤੋਂ ਭਾਰੀ ਮਾਤਰਾ ‘ਚ ਅਸਲੇ ਸਮੇਤ ਕਾਬੂ ਕੀਤੇ ਗਏ ਗੈਂਗਸਟਰ ਗੁਰਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਜਰਮਨਜੀਤ ਸਿੰਘ ਉਰਫ਼ ਨਿੱਕਾ ਖੰਡੂਰੀਆਂ ਤੇ ਗੁਰਲਾਲ ਸਿੰਘ ਨੂੰ ਅੱਜ ਅਜਨਾਲਾ ਪੁਲਿਸ ਵਲੋਂ ਸਥਾਨਕ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਗੈਂਗਸਟਰ ਗੁਰਪ੍ਰੀਤ ਸੇਖੋਂ ਪੱਟੀ ਦੂਹਰੇ ਕਤਲ ਕਾਂਡ ਸਮੇਤ ਕਈ ਹੋਰ ਅਪਰਾਧਿਕ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦਾ ਸੀ, ਜਿਸ ਨੂੰ ਕੱਲ੍ਹ ਓਕੂ ਟੀਮ ਅਤੇ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵਲੋਂ ਘੇਰਾ ਪਾ ਕੇ ਚਮਿਆਰੀ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।






