
ਮੋਗਾ (ਹੈੱਪੀ ਢੰਡ) 27 ਜੁਲਾਈ ਮੋਗਾ ਦੇ ਮੇਨ ਚੌਕ ਵਿਚ ਆ ਕੇ ਚਾਰੋਂ ਰਸਤੇ ਕੀਤੇ ਮੁਕੰਮਲ ਤੌਰ ਲਈ ਜਾਮ, ਲੱਗਿਆ ਵੱਡਾ ਜਾਮ ।ਰੋਸ ਪ੍ਰਦਰਸ਼ਨ ਦੌਰਾਨ ਗਰਮੀ ਕਾਰਨ ਬੇਹੋਸ਼ ਹੋਈ ਆਸ਼ਾ ਵਰਕਰ, ਡਿੱਗੀ ਸੜਕ ਤੇ ।ਕਾਫੀ ਲੰਬੇ ਸਮੇਂ ਤੋਂ ਸਰਕਾਰ ਲਾਰੇ ਲਾਉਂਦੀ ਆ ਰਹੀ ਹੈ ਜੇਕਰ ਹੁਣ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਕਰਾਂਗੇ ਤੇਜ਼ ।ਆਪਣੀਆਂ ਮੰਗਾਂ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਉਸੇ ਤਹਿਤ ਅੱਜ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕਰ ਬਾਜ਼ਾਰਾਂ ਵਿੱਚ ਪੈਦਲ ਮਾਰਚ ਕੀਤਾ ਗਿਆ ।
ਜਾਣਕਾਰੀ ਦਿੰਦਿਆਂ ਆਸ਼ਾ ਵਰਕਰਾਂ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ ਚਾਰ ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ । ਆਸ਼ਾ ਫੈਸੀਲੇਟਰਾਂ ਨੂੰ ਫਿਕਸ ਚਾਰ ਹਜਾਰ ਰੁਪਏ ਪ੍ਰਤੀ ਮਹੀਨਾ ਤੇ ਪੰਜ ਸੌ ਰੁਪਿਆ ਟੂਰ ਦਾ ਦਿੱਤਾ ਜਾਵੇ , ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੇਟਰਾਂ ਨੂੰ ਪੰਦਰਾਂ ਹਜ਼ਾਰ ਰੁਪਏ ਘੱਟ ਤੋਂ ਘੱਟ ਪ੍ਰਤੀ ਮਹੀਨਾ ਲਾਗੂ ਕੀਤਾ ਜਾਵੇ , ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੇਟਰਾਂ ਨੂੰ ਸਮਾਰਟਫੋਨ ਦਿੱਤੇ ਜਾਣ ।
ਆਸ਼ਾ ਵਰਕਰਾਂ ਨੇ ਕਿਹਾ ਕਿ ਅਸੀਂ ਭਾਂਡੇ ਖੜਕਾ ਕੇ ਸੁੱਤੀ ਸਰਕਾਰ ਨੂੰ ਜਗਾਉਣ ਦਾ ਕੰਮ ਪੰਜਾਬ ਦੀਆਂ ਧੀਆਂ ਕਰ ਰਹੀਆਂ ਹਨ ਜੋ ਸਿਹਤ ਵਿਭਾਗ ਦੇ ਰੁਟੀਨ ਦੇ 55 ਕੰਮਾਂ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਦੌਰਾਨ ਅਨੇਕਾਂ ਸੇਵਾਵਾਂ ਨਿਭਾ ਕੇ ਕੋਰੋਨਾ ਯੋਧਿਆਂ ਦਾ ਨਾਂ ਤਾਂ ਖੱਟਿਆ ਪ੍ਰੰਤੂ ਜਿੱਥੇ ਆਪਣੀ ਜਾਨ ਜੋਖ਼ਮ ਵਿੱਚ ਪਾਈ ਉੱਥੇ ਹੀ ਆਪਣੇ ਬੱਚੇ ਬਜ਼ੁਰਗ ਵੀ ਨਾਲ ਖਤਰੇ ਵਿੱਚ ਪਾਏ ਤੇ ਸਿਰਫ਼ ਤੇ ਸਿਰਫ਼ ਨਿਗੂਣੇ ਭਤੇ ਤੇ ਕੰਮ ਕਰਕੇ ਸਮਾਜ ਸੇਵਿਕਾ ਦਾ ਰੋਲ ਅਦਾ ਕਰਨ ਵਾਲੇ ਵਰਕਰ ਬਿਨਾਂ ਫਿਕਸ ਤਨਖਾਹ ਤੋਂ ਸੇਵਾ ਨਿਭਾ ਰਹੀਆਂ ਹਨ । ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਵੀ ਤੇਜ਼ ਕਰਨਗੇ ।






