17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆ ਕਿ ਹਰਿਆਣਾ ਵਿੱਚ ਸ਼ਰਾਬਣ ਕੁੜੀ ਨੇ ਕੁੱਟੀ ਸ਼ਪਾਟਣ

ਆ ਕਿ ਹਰਿਆਣਾ ਵਿੱਚ ਸ਼ਰਾਬਣ ਕੁੜੀ ਨੇ ਕੁੱਟੀ ਸ਼ਪਾਟਣ

ਹਰਿਆਣਾ 27 ਜੁਲਾਈ (ਬਿਊਰੋ) ਥਾਣਾ ਦੋ ਦੀ ਪੁਲਿਸ ਨੇ ਕਾਨੂੰਨ ਵਿਵਸਥਾ ‘ਚ ਅੜਚਨ ਪਾਉਣ ਤੇ ਪੁਲਿਸ ਨਾਲ ਹੱਥੋਂਪਾਈ ਕਰਨ ਦੇ ਦੋਸ਼ ‘ਚ ਇਕ ਮਹਿਲਾ ਸਮੇਤ ਦੋ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਮਤਾ ਨਿਵਾਸੀ ਕਰੋਥਾ ਰੋਹਤਕ, ਹਰਿਆਣਾ ਤੇ ਯਾਸੀਰ ਅਹਿਮਦ ਨਿਵਾਸੀ ਗੁਰਪੁਰਾ ਯੋਗੀ ਸ੍ਰੀਨਗਰ ਦੇ ਰੂਪ ‘ਚ ਹੋਈ ਹੈ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।

ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਐੱਸਆਈ ਗੁਰਪ੍ਰੀਤ ਕੌਰ ਗਸ਼ਤ ਦੇ ਸਬੰਧ ‘ਚ ਟਰੱਕ ਯੂਨੀਅਨ ਮੋੜ ਪਠਾਨਕੋਟ ‘ਚ ਮੌਜੂਦ ਸੀ। ਮੁੱਖ ਅਫਸਰ ਨੇ ਫੋਨ ਰਾਹੀਂ ਸੂਚਿਤ ਕੀਤਾ ਕਿ ਇਕ ਕੁੜੀ ਹਾਈਵੇਅ ‘ਤੇ ਤੇਜ਼ ਰਫ਼ਤਾਰ ਨਾਲ ਕਾਰ ਚੱਲਾ ਰਹੀ ਸੀ, ਉਸ ਨੂੰ ਪੀਸੀਆਰ ਮੁਲਾਜ਼ਮਾਂ ਨੇ ਕਾਰ ਸਮੇਤ ਥਾਣਾ ਲੈ ਕੇ ਆਏ ਹਨ।

ਉਨ੍ਹਾਂ ਨਾਲ ਇਕ ਮੁੰਡਾ ਵੀ ਹੈ। ਕੁੜੀ ਕਾਰ ਤੋਂ ਹੇਠਾਂ ਨਹੀਂ ਉਤਰੀ ਤੇ ਜਲਦੀ ਥਾਣਾ ਪੁੱਜੀ। ਇਸ ਤੋਂ ਬਾਅਦ ਏਐੱਸਆਈ ਗੁਰਪ੍ਰੀਤ ਕੌਰ ਪੁਲਿਸ ਪਾਰਟੀ ਸਮੇਤ ਥਾਣਾ ਪਹੁੰਚੇ ਤੇ ਜਾਂਚ ਕੀਤੀ। ਕੁੜੀ ਦੇ ਮੂੰਹ ਤੋਂ ਸ਼ਰਾਬ ਦੀ ਬਦਬੂ ਆ ਰਹੀ ਸੀ।

ਐੱਸਆਈ ਗੁਰਪ੍ਰੀਤ ਕੌਰ ਤੇ ਲੇਡੀ ਕਾਂਸਟੇਬਲ ਸੁਸ਼ਮਾ ਸ਼ਰਮਾ ਨੇ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਮਝੀ ਤੇ ਹੱਥੋਂਹਪਾਈ ਕਰਨ ਲੱਗੀ। ਇਸ ਦੌਰਾਨ ਕੁੜੀ ਨੇ ਐੱਸਆਈ ਗੁਰਪ੍ਰੀਤ ਕੌਰ ਦੀ ਵਰਦੀ ਫੜ ਕੇ ਖਿੱਚੀ ਤੇ ਪੇਟ ‘ਤੇ ਲੱਤ ਮਾਰ ਦਿੱਤੀ। ਇਸ ਨਾਲ ਉਨ੍ਹਾਂ ਦੀ ਨੇਮ ਪਲੇਟ ਟੁੱਟ ਗਈ।

ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਮਤਾ ਤੇ ਯਸੀਰ ਅਹਿਮਦ ਨੇ ਮਿਲ ਕੇ ਸ਼ਰਾਬ ਪੀ ਕੇ ਪਹਿਲਾਂ ਤਾਂ ਹਾਈਵੇਅ ‘ਤੇ ਰੈਸ਼ ਡਰਾਈਵਿੰਗ ਕੀਤੀ ਤੇ ਫਿਰ ਡਿਊਟੀ ਦੌਰਾਨ ਐੱਸਆਈ ਗੁਰਪ੍ਰੀਤ ਕੌਰ ‘ਤੇ ਹਮਲਾ ਕੀਤਾ। ਇਸ ਦੇ ਚੱਲਦਿਆਂ ਥਾਣਾ ਦੋ ‘ਚ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Today Now News

RELATED ARTICLES
- Advertisment -

POPULAR POSTS