16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਹਿਰੀ ਪਾਣੀ ਦੀ ਕਮੀ ਨੂੰ ਲੈ ਕੇ ਨਹਿਰੀ ਵਿਭਾਗ ਅਤੇ ਪੰਜਾਬ...

ਨਹਿਰੀ ਪਾਣੀ ਦੀ ਕਮੀ ਨੂੰ ਲੈ ਕੇ ਨਹਿਰੀ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਨਾਹਰੇਬਾਜ਼ੀ

ਸ੍ਰੀ ਮੁਕਤਸਰ ਸਾਹਿਬ 27 ਜੁਲਾਈ ( ਅਨਮੋਲ ਸਿੰਘ ਵਾਰਿੰਗ) ਨਹਿਰੀ ਪਾਣੀ ਦੀ ਕਮੀ ਨੂੰ ਲੈ।ਕੇ ਕਿਸਾਨ ਹਰ ਪਾਸੇ ਪ੍ਰੇਸ਼ਾਨ ਹਨ ਇਸ ਦੇ ਚਲਦੇ ਹਲਕਾਂ ਲੰਬੀ ਦੇ ਅਧੀ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਨੇ ਦਿੱਲੀ ਗੰਗਾ ਨਗਰ ਤੋਂ ਦਿੱਲੀ ਨੂੰ ਜਾਣ ਵਾਲੀ ਨੈਸ਼ਨਲ ਹੈਈਵੇ ਰੋਡ ਪਿੰਡ ਕਬਰਵਾਲਾ ਕੋਲ ਰੋਡ ਜਾਮ ਕਰਕੇ ਨਹਿਰੀ ਵਭਾਗ ਅਤੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਨਾਹਰੇਬਾਜ਼ੀ ਕੀਤੀ ।ਮੌਕੇ ਤੇ ਪੁੱਜਾ ਵਿਭਾਗ ਦਾ ਐਸ ਡੀ ਉ ਵੀ ਕਿਸਾਨਾਂ ਦਾ ਮਸਲਾ ਹੱਲ ਨਹੀ ਕਰ ਸਕਿਆ ਊਨਾ ਨੂੰ ਵੀ ਵਾਪਸ ਪਰਤਣਾ ਪਿਆ ।

ਇਹ ਨੈਸ਼ਨਲ ਹੈਈਵੇ ਦਿਲੀ ਤੋਂ ਗੰਗਾ ਨਗਰ ਜਾਣ ਵਾਲੀ ਰੋਡ ਤੇ ਪਿੰਡ ਕਬਰਵਾਲਾ ਹਲਕਾਂ ਲੰਬੀ ਦੇ ਅੱਧਾ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਦੀ ਕਮੀ ਨੂੰ ਲੈ ਕੇ ਰੋਡ ਜਾਮ ਕਰਕੇ ਆਪਣਾ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਕਿਸਾਨਾਂ ਦਾ ਰੋਸ਼ ਹੈ ਕੇ ਕਰੀਬ ਇਕ ਮਹੀਨੇ ਤੋਂ ਉਣਾ ਦੀਆ ਫਸਲਾਂ ਨੂੰ ਪੂਰਾ ਪਾਣੀ ਨਹੀਂ ਮਿਲਿਆ ਜਿਸ ਕਾਰਨ ਊਨਾ ਨੂੰ ਮੋਰਚਾ ਖੋਲਣਾ ਪਿਆ ।ਕਿਸਾਨਾਂ ਦਾ ਕਹਿਣਾ ਹੈ ਕੇ ਉਣਾ ਮਲੂਕਾ ਨਹਿਰ ਲਗਦੀ ਹੈ ਹੋ ਅਗੇ ਅਬੋਹਰ ਨੂੰ ਜਾਂਦੀ ਹੈ ਨਹਿਰੀ ਵਿਭਾਗ ਵਲੋ ਸਿਆਸੀ ਦਬਾਵ ਤੇ ਊਨਾ ਦੇ ਮੋਗਿਆ ਨੂੰ ਉਚਾ ਕਰ ਦਿੱਤਾ ਗਿਆ ਜਿਸ ਕਰਕੇ ਊਨਾ ਦੀਆ ਫਸਲਾਂ ਨੂੰ ਪੂਰਾ ਪਾਣੀ ਮਿਲਣਾ ਬੰਦ ਹੋ ਗਿਆ ਹੈ ਉਂਣਾ ਆਰੋਪ ਲਗਾਇਆ ਕਿ ਅਜਿਹਾ ਸਭ ਸਰਕਾਰ ਦੇ ਕੁਝ ਰਾਜਨੀਤਕ ਆਗੂਆਂ ਦੀ ਸ਼ੀਂਹ ਤੇ ਹੋਇਆ । ਕਿਸਾਨਾਂ ਦਾ ਰੋਸ਼ ਹੈ ਕੇ ਅੱਗੇ ਅਬੋਹਰ ਦੇ ਕਿਸਾਨਾਂ ਨੂੰ ਪਾਣੀ ਪੁਰਾ ਦਿੱਤਾ ਜਾ ਰਿਹਾ ਪਰ ਹਲਕਾਂ ਲੰਬੀ ਦੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਅਸੀਂ ਕਈ ਵਾਰ ਵਿਭਾਗ ਨੂੰ ਬੇਨਤੀ ਕਰ ਚੁੱਕਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਮਜਬੂਰਣ ਸਾਨੂੰ ਰੋਡ ਜਾਮ ਕਰਨੀ ਪਈ । ਉਣਾ ਦਸਿਆ ਕਿ ਮੌਕੇ ਤੇ ਸਬੰਧਤ ਵਿਭਾਗ ਦਾ ਐਸ ਡੀ ਉ ਗੁਰਪ੍ਰੀਤ ਸਿੰਘ ਆਇਆ ਜਿਸ ਨੂੰ ਅਸੀਂ ਆਪਣੀ ਸੱਮਸਿਆਂ ਦੱਸੀ ਪਰ ਨੇ ਵੀ ਕੋਈ ਹੱਲ ਨਹੀਂ ਕੱਢਿਆ ਕਿਸਾਨਾਂ ਦੀ ਮੰਗ ਹੈ ਕੇ ਉਹ ਮਹਿਗੇ ਭਾਅ ਦਾ ਡੀਜ਼ਲ ਬਾਲ ਕੇ ਫਸਲਾਂ ਦਾ ਪਾਣੀ ਪੁਰਾ ਕਰਨ ਦੀ ਕੋਸ਼ਿਸ ਕਰ ਰਹੇ ਪਰ ਸਭ ਵਿਅਰਥ ਹੈ ਉਨਾਂ ਸਰਕਾਰ ਅਤੇ ਵਿਭਾਗ ਤੋਂ ਮੰਗ ਕੀਤੀ ਹੈ ਕੇ ਉਣਾ ਨੂੰ ਪੂਰਾ ਪਾਣੀਂ ਦਿੱਤਾ ਜਾਵੇ ।

Today Now News

RELATED ARTICLES
- Advertisment -

POPULAR POSTS