16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਾਰਗਿਲ ਵਿਜੇ ਦਿਵਸ ਤੇ ਕੁਸਲਾ ਦੇ ਸ਼ਹੀਦ ਨਿਰਮਲ ਸਿੰਘ ਨੂੰ ਸ਼ਰਧਾਂਜਲੀਆਂ

ਕਾਰਗਿਲ ਵਿਜੇ ਦਿਵਸ ਤੇ ਕੁਸਲਾ ਦੇ ਸ਼ਹੀਦ ਨਿਰਮਲ ਸਿੰਘ ਨੂੰ ਸ਼ਰਧਾਂਜਲੀਆਂ

ਮਾਨਸਾ, 27 ਜੁਲਾਈ(ਗੁਰਜੰਟ ਸਿੰਘ ਬਾਜੇਵਾਲੀਆ) ਕਾਰਗਿਲ ਵਿਜੇ ਦਿਵਸ ਤੇ ਸ਼ਹੀਦ ਨਿਰਮਲ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪਿੰਡ ਕੁਸਲਾ ਦੇ ਗੁਰਦੁਆਰਾ ਸਾਹਿਬ ਚ ਸ੍ਰੀ ਸਹਿਜ ਪਾਠ ਦੇ ਭੋਗ ਪਾਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਮੋਫਰ ਨੇ ਪਿੰਡ ਕੁਸਲਾ ਵਿਖੇ ਪਹੁੰਚ ਕੇ ਕਾਰਗਿਲ ਦੇ ਸ਼ਹੀਦ ਸਿੰਘ ਨਿਰਮਲ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਉਨ੍ਹਾਂ ਨੂੰ ਸਲੂਟ ਕੀਤਾ।ਬਿਕਰਮ ਨੇ ਕਿਹਾ ਸ਼ਹੀਦ ਨਿਰਮਲ ਸਿੰਘ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹਲਕੇ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਪਿੰਡ ਕੁਸਲਾ ਚ ਅਾਕੇ ਸ਼ਹੀਦ ਦੇ ਨਾਂ ਤੇ ਸਕੂਲ ਦਾ ਨਾਂ ਰੱਖਣ ਦਾ ਐਲਾਨ ਕੀਤਾ ਸੀ ।ਪਰ ਆਪਣੀ ਅਕਾਲੀ ਸਰਕਾਰ ਦੇ ਰਾਜ ਅੰਦਰ 11ਸਾਲ ਤੱਕ ਇਸ ਪਰਿਵਾਰ ਦੀ ਸਾਰ ਤੱਕ ਨਹੀਂ ਲਈ ਅਤੇ ਨਾਂ ਹੀ ਸਕੂਲ ਦਾ ਨਾਂ ਰੱਖਿਆ, ਜਦੋਂ ਪਿਛਲੇ ਸਾਲ ਮੀਡੀਆ ਚ ਖ਼ਬਰਾਂ ਆਈਆਂ ਕਿ ਕੁਸਲਾ ਦੇ ਸ਼ਹੀਦ ਪਰਿਵਾਰ ਦੀ ਕਿਸੇ ਨੇ ਸਾਰ ਨਹੀਂ ਲਈ ਤਾਂ ਕਾਂਗਰਸ ਸਰਕਾਰ ਦੇ ਰਾਜ ਅੰਦਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਬੇਨਤੀ ਕਰਕੇ 24 ਘੰਟਿਆਂ ਚ ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਨਾਇਕ ਨਿਰਮਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਸਲਾ ਰੱਖਿਆ ਗਿਆ।ਉਨ੍ਹਾਂ ਦੀ ਮਾਤਾ ਜੰਗੀਰ ਕੌਰ ਨੂੰ ਰਹਿਣ ਲਈ ਕਮਰਾ ਬਣਾਉਣ ਚ ਸਹਾਇਤਾ ,ਸ਼ਹੀਦ ਦੇ ਨਾਂ ਤੇ ਪਿੰਡ ਚ ਨਰੇਗਾ ਭਵਨ ,ਸ਼ਹੀਦ ਦੇ ਨਾਂ ਤੇ ਇੰਟਰਲਾਕ ਗਲੀ ਬਣਾ ਕੇ ਦਿੱਤੀ ਹੈ।ਉਨ੍ਹਾਂ ਕਿਹਾ ਇਸ ਸਾਨੂੰ ਅਤੇ ਸਾਡੇ ਜ਼ਿਲ੍ਹੇ ਨੂੰ ਕਾਰਗਿਲ ਦੇ ਸ਼ਹੀਦਾਂ ਤੇ ਮਾਣ ਹੈ ਜਿਨ੍ਹਾਂ ਦੀ ਸ਼ਹਾਦਤ ਨੂੰ ਸਦਾ ਸਲਾਮ ਕਰਦੇ ਰਹਾਂਗੇ ।ਇਸ ਮੌਕੇ ਪਿੰਡ ਦੇ ਸਰਪੰਚ ਮਨਜੀਤ ਸਿੰਘ ਕੁਸਲਾ ,ਹਰਮੀਤ ਸਿੰਘ ਸੰਮਤੀ ਮੈਂਬਰ,ਜੱਗਰ ਸਿੰਘ ਕੋਰੇਆਨਾ,ਹਰਗੋਬਿੰਦ ਸਿੰਘ ਫੌਜੀ ਜੀ ਓ ਜੀ ,ਗੁਰਮੁਖ ਸਿੰਘ ਪੰਚ, ਸ਼ਿੰਦਰ ਕੋਰ ਪੰਚ,ਗੁਰਮੀਤ ਸਿੰਘ ਡੈਮੋ ,ਬਾਸ਼ਾ ਸਿੰਘ ਨੰਬਰਦਾਰ ,ਜਸਵਿੰਦਰ ਸਿੰਘ ਕੇ ਪੀ ,ਪੱਪੀ ਸਿੰਘ ਆਦਿ ਹਾਜ਼ਰ ਸਨ ।

Today Now News

RELATED ARTICLES
- Advertisment -

POPULAR POSTS