16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਟਰੱਕ ਵਿਚੋ ਤੇਲ ਕਢ ਕੇ ਵੇਚਣ ਵਾਲੇ ਡਰਾਇਵਰ ਤੇ ਢਾਬਾ ਮਾਲਕ ਮੌਕਾ...

ਟਰੱਕ ਵਿਚੋ ਤੇਲ ਕਢ ਕੇ ਵੇਚਣ ਵਾਲੇ ਡਰਾਇਵਰ ਤੇ ਢਾਬਾ ਮਾਲਕ ਮੌਕਾ ਤੋਂ ਕਾਬੂ

ਮਾਨਸਾ, 27 ਜੁਲਾਈ(ਗੁਰਜੰਟ ਸਿੰਘ ਬਾਜੇਵਾਲੀਆ) ਡਾ.ਨਰਿੰਦਰ ਭਾਰਗਵ,ਆਈ,ਪੀ,ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਵਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦਸਿਆ ਗਿਆ ਕਿ ਟਰਕ ਦੀ ਟੈਂਕੀ ਵਿਚੋ ਤੇਲ ਚੋਰੀ ਕਢ ਕੇ ਵੇਚਣ ਦਾ ਧੰਦਾ ਕਰਨ ਵਾਲੇ ਟਰੱਕ ਡਰਾਇਵਰ ਲਛਮਣ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਮਤੀ ਹਾਲ ਆਬਾਦ ਮਾਨਸਾ ਅਤੇ ਢਾਬਾ ਚਲਾਉਣ ਵਾਲੇ ਸਲਾਊਦੀਨ ਪੁਤਰ ਯੂਨਸ ਵਾਸੀ ਚੈਨੀ ਕਟਿਹਾਰ (ਬਿਹਾਰ) ਹਾਲ ਮਾਨਸਾ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ, ਜਿਹਨਾਂ ਦੇ ਕਬਜ਼ੇ ਵਿਚੋ ਚੋਰੀ ਕੀਤਾ 70 ਲੀਟਰ ਡੀਜਲ ਤੇਲ ਬਰਾਮਦ ਕੀਤਾ ਗਿਆ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵਲੋਂ ਜਾਣਕਾਰੀ ਦਿੰਦਿਆਂ ਦਸਿਆ ਗਿਆ ਕਿ ਮੁਦਈ ਪਰਵਿੰਦਰ ਸਿੰਘ ਪੁਤਰ ਗੁਰਚਰਨ ਸਿੰਘ ਵਾਸੀ ਖਿਆਲਾ ਕਲਾਂ ਨੇ ਆਪਣੇ ਘੋੜੇ ਟਰਾਲਾ ਨੰਬਰੀ ਪ ਬੀ,03ਏਵਾਈ^7835 ਪਰ ਲਛਮਣ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਮਤੀ ਹਾਲ ਆਬਾਦ ਮਾਨਸਾ ਨੂੰ ਬਤੌਰ ਡਰਾਇਵਰ ਰਖਿਆ ਹੋਇਆ ਹੈ। ਪੁਲਿਸ ਪਾਸ ਇਤਲਾਹ ਮਿਲੀ ਕਿ ਪਿੰਡ ਅਕਲੀਆ ਵਿਖੇ ਨੰਬਰਦਾਰ ਢਾਬੇ ਪਰ ਗੱਡੀਆਂ ਦੇ ਡਰਾਇਵਰਾ ਵਲੋਂ ਤੇਲ ਚੋਰੀ ਕਢ ਕੇ ਢਾਬੇ ਦੇ ਮਾਲਕ ਨੂੰ ਵੇਚ ਦਿਤਾ ਜਾਂਦਾ ਹੈ। ਜਿਸਤੇ ਮੁਕਦਮਾ ਨੱਬਰ 65 ਮਿਤੀ 25^07^2021 ਅ/ਧ 379,411 ਹਿੰLਦੰL ਥਾਣਾ ਜੋਗਾ ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਤਫਤੀਸ ਪੁਲਿਸ ਪਾਰਟੀ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਦੋਨਾਂ ਮੁਲਜਿਮਾ ਨੂੰ ਕਾਬੂ ਕਰਕੇ
ਉਹਨਾਂ ਦੇ ਕਬਜਾ ਵਿਚੋ ਚੋਰੀ ਕੀਤਾ 70 ਲੀਟਰ ਡੀਜਲ ਤੇਲ ਬਰਾਮਦ ਕੀਤਾ ਗਿਆ।ਗਿਰਫਤਾਰ ਮੁਲਜਿਮਾ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਰਿਹਾ ਹੈ। ਦੌਰਾਨੇ ਪੁਲਿਸ ਰਿਮਾਡ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ ਕਿ ਉਹਨਾਂ ਨੇ ਇਹ ਧੰਦਾ ਕਦੋ ਤੋਂ ਚਲਾਇਆ ਹੋਇਆ ਸੀ, ਜਿਹਨਾਂ ਪਾਸੋਂ ਅਹਿਮ ਸੁਰਾਗ ਲਗਣ ਦੀ ਸੰਭਾਵਨਾ ਹੈ।

Today Now News

RELATED ARTICLES
- Advertisment -

POPULAR POSTS