16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਮਾਲਸਰ ਦੇ ਰਹਿਣ ਵਾਲੇ ਮੂਰਤੀਕਾਰ ਨੇ ਬਣਾਈ ਦੋ ਫੁੱਟ ਦੀ ਸਿੱਧੂ ਮੂਸੇਵਾਲੇ...

ਸਮਾਲਸਰ ਦੇ ਰਹਿਣ ਵਾਲੇ ਮੂਰਤੀਕਾਰ ਨੇ ਬਣਾਈ ਦੋ ਫੁੱਟ ਦੀ ਸਿੱਧੂ ਮੂਸੇਵਾਲੇ ਦੀ ਮੂਰਤੀ

ਮੋਗਾ 27 ਜੁਲਾਈ (ਹਰਪਾਲ ਸਹਾਰਨ )ਪੰਜਾਬ ਦਾ ਸੱਭਿਆਚਾਰ ਇਕ ਐਸਾ ਸੱਭਿਆਚਾਰ ਗਏ ਜੋ ਕਦੇ ਦੁਨੀਆਂ ਵਿੱਚ ਆਪਣੀ ਇੱਕ ਮਿਸਾਲ ਪੇਸ਼ ਕਰਦਾ ਸੀ ਪਰ ਦਾ ਸਮਾਂ ਅਤੇ ਨਵੀਂ ਯੁਵਾ ਪੀਡ਼੍ਹੀ ਇਸ ਸੱਭਿਆਚਾਰਕ ਨੂੰ ਭੁੱਲ ਰਹੀ ਹੈ ਅਤੇ ਮਾਡਰਨ ਹੋ ਰਹੀ ਹੈ ਅਗਰ ਇਸ ਸੱਭਿਆਚਾਰ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਹੁਣ ਵੀ ਪੰਜਾਬੀ ਸੱਭਿਆਚਾਰ ਆਪਣੀ ਪਛਾਣ ਬਣਾਈ ਬੈਠਾ ਹੈ ਤਾਂ ਕਿ ਇਸ ਸੱਭਿਆਚਾਰਕ ਨੂੰ ਜਿਉਂਦਾ ਰੱਖਿਆ ਜਾ ਸਕੇ ਅਤੇ ਜਿੰਦਾ ਰੱਖਣ ਦੇ ਲਈ ਇਕ ਮਿਸਾਲ ਕਾਇਮ ਕੀਤੀ ਹੈ ਜ਼ਿਲ੍ਹਾ ਮੋਗਾ ਦੇ ਪਿੰਡ ਸਮਾਲਸਰ ਦੇ ਰਹਿਣ ਵਾਲੇ ਬਲਵੰਤ ਸਿੰਘ ਅਤੇ ਉਸਦੇ ਭਤੀਜੇ ਜਤਿੰਦਰ ਸਿੰਘ ਜੋ ਕਿ ਪੇਸ਼ੇ ਤੋਂ ਅਧਿਆਪਕ ਵੀ ਹਨ ਜਿਨ੍ਹਾਂ ਨੇ ਆਪਣੇ ਇਸ ਸੱਭਿਆਚਾਰਕ ਨੂੰ ਲੱਕੜੀ ਦੀ ਮੂਰਤੀਆਂ ਵਿੱਚ ਸੰਜੋਇਆ ਹੈ ਜੀ ਹਾਂ ਇਹ ਜੋ ਇੱਕ ਕਮਰੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਮਨਜ਼ੂਰੀਆਂ ਤੁਸੀਂ ਦੇਖ ਰਹੇ ਹਨ ਇਨ੍ਹਾਂ ਵਿਚ ਆਪ ਨੂੰ ਪੂਰੇ ਪੰਜਾਬ ਦਾ ਸੱਭਿਆਚਾਰ ਦਿਖਾਈ ਦੇਵੇਗਾ ਜੋ ਕਿ ਪੰਜਾਬੀ ਵਿਰਸਾ ਨੂੰ ਦਰਸਾਉਂਦਾ ਹੈ ਕਿਵੇਂ ਵਿਆਹਾਂ ਸ਼ਾਦੀਆਂ ਵਿੱਚ ਅਖਾੜੇ ਲੱਗਦੇ ਹੁੰਦੇ ਸੀ ਕਿਵੇਂ ਖੂਹ ਚੋਂ ਟੀਂਡਿਆਂ ਨਾਲ ਪਾਣੀ ਕੱਢਿਆ ਜਾਂਦਾ ਸੀ ਕਿਵੇਂ ਔਰਤਾਂ ਚਰਖਾ ਚਲਾਉਂਦੀ ਸੀ ਅਤੇ ਕਿਵੇਂ ਘਰਾਂ ਵਿੱਚ ਪਸ਼ੂਆਂ ਲਈ ਚਾਰਾ ਕੁਤਰੇਾਆ ਜਾਂਦਾ ਸੀ ਅਤੇ ਘਰ ਦੇ ਵਿਹੜੇ ਵਿੱਚ ਕਿਵੇਂ ਚੁੱਲ੍ਹਾ ਚੌਂਕਾ ਕੀਤਾ ਜਾਂਦਾ ਸੀ ਇਹ ਸਭ ਪੰਜਾਬੀ ਸੱਭਿਆਚਾਰਕ ਨੂੰ ਦਰਸਾਉਣ ਵਾਲੀਆਂ ਲੱਕੜੀ ਦੀਆਂ ਮੂਰਤੀਆਂ ਬਣਾਉਣ ਵਾਲੇ ਸਰਦਾਰ ਹਰਬੰਸ ਸਿੰਘ ਜੋ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਉਹ ਜਾਂਦੇ ਜਾਂਦੇ ਇਹ ਗੁਣ ਆਪਣੇ ਭਾਈ ਪੁੱਤਰ ਨੂੰ ਦੇ ਕੇ ਗਏ ਜੋ ਅੱਜ ਇਸ ਸੱਭਿਆਚਾਰ ਨੂੰ ਬਰਕਰਾਰ ਰੱਖ ਰਹੇ ਹਨ
ਅਤੇ ਇਸ ਨੂੰ ਹੋਰ ਅੱਗੇ ਵਧਾ ਰਹੇ ਹਨ ਉਨ੍ਹਾਂ ਵੱਲੋਂ ਪੰਜਾਬੀ ਗਾਇਕ ਕੁਲਦੀਪ ਮਾਣਕ ਗੁਰਦਾਸ ਮਾਨ ਵਰਗੇ ਫ਼ਨਕਾਰਾਂ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਹਨ ਉਥੇ ਹੀ ਹੁਣ ਇਨ੍ਹਾਂ ਨੇ ਕਰੀਬ ਤਿੰਨ ਮਹੀਨਿਆਂ ਵਿਚ ਦੋ ਫੁੱਟ ਦੀ ਫੇਮਸ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੀ ਮੂਰਤੀ ਬਣਾਈ ਹੈ ਅਤੇ ਇਨ੍ਹਾਂ ਦੀ ਇੱਛਾ ਹੈ ਕਿ ਇਹ ਮੂਰਤੀ ਸਿੱਧੂ ਮੂਸੇਵਾਲਾ ਵੱਲੋਂ ਬਣਾਈ ਜਾ ਰਹੀ ਹਵੇਲੀ ਵਿੱਚ ਲਗਾਉਣ ਦੀ ਇਛਾ ਹੈ ਅਤੇ ਜਿਵੇਂ ਸਰਦਾਰ ਹਰਬੰਸ ਸਿੰਘ ਇਨ੍ਹਾਂ ਮੂਰਤੀਆਂ ਦੀ ਮੇਲਿਆਂ ਵਿੱਚ ਪ੍ਰਦਰਸ਼ਨੀ ਕਰਕੇ ਅਲੱਗ ਅਲੱਗ ਪੰਜਾਬੀ ਸੱਭਿਆਚਾਰਕ ਨੂੰ ਬਰਕਰਾਰ ਰੱਖਣਾ ਹੈ ਉੱਥੇ ਹੀ ਇਹ ਕੰਮ ਹੁਣ ਇਹ ਦੋਨੋਂ ਚਾਚਾ ਭਤੀਜਾ ਕਰ ਰਹੇ ਹਨ ਇਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਬਰਕਰਾਰ ਰੱਖਣ ਲਈ ਇਨ੍ਹਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਤਾਂ ਕਿ ਲੋਕ ਇਨ੍ਹਾਂ ਨੂੰ ਦੇਖਣ ਅਤੇ ਪੰਜਾਬੀ ਸੱਭਿਆਚਾਰ ਨੂੰ ਯਾਦ ਰੱਖਣ ਉਥੇ ਹੀ ਇਨ੍ਹਾਂ ਨੇ ਕਿਹਾ ਕਿ ਉਹ ਮੂਰਤੀਆਂ ਵੇਚਦੇ ਨਹੀਂ ਹਨ ਹਾਂ ਅਗਰ ਕੋਈ ਆਰਡਰ ਉੱਪਰ ਬਣਾਉਣਾ ਚਾਹੁੰਦਾ ਹੈ ਤਾਂ ਉਹ ਮੂਰਤੀਆਂ ਬਣਾ ਸਕਦਾ ਹੈ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਕ ਮੂਰਤੀ ਨੂੰ ਬਣਾਉਣ ਦੇ ਵਿੱਚ ਕਰੀਬ ਦੋ ਤੋਂ ਤਿੰਨ ਮਹੀਨੇ ਦਾ ਟਾਈਮ ਲੱਗਦਾ ਹੈ

Today Now News

RELATED ARTICLES
- Advertisment -

POPULAR POSTS