
ਖੰਨਾ 27 ਜੁਲਾਈ (ਬਿਉਰੋ ) ਪੁਲਿਸ ਨੂੰ ਵੱਡੀ ਸਫਲਤਾ ਹਾਸਲ ਕਰਦੇਆਂ ਇਕ ਮੋਬਾਇਲ ਖੋਹਣ ਵਾਲੇ ਗਰੋਹ ਦਾ ਪਰਦਾ ਫਾਸ਼ ਕੀਤਾ, ਥਾਣਾ ਸਿਟੀ-2 ਐਸ ਐਚ ਓ ਅਕਾਸ਼ ਦੱਤ ਮੁਤਾਬਿਕ ਖੰਨਾ ਦੇ ਅਮਲੋਹ ਰੋਡ ਤੋਂ ਇਕ ਸ਼ਿਕਾਇਤ ਮਿਲੀ ਸੀ ਕਿ ਇਕ ਔਰਤ ਤੋਂ 3 ਮੋਟਰਸਾਈਕਲ ਸਵਾਰ ਲੜਕੇਆਂ ਵੱਲੋਂ ਮੋਬਾਇਲ ਖੋਹਿਆ ਗਿਆ ਤਾਂ ਤੁਰੰਤ ਕਾਰਵਾਈ ਕਰਦੇਆਂ ਪੁਲਿਸ ਨੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤਾਂ ਸਖਤੀ ਨਾਲ ਪੁਛਗਿੱਛ ਕੀਤੀ ਗਈ ਤਾਂ ਇੰਨਾਂ ਕੋਲੋ 14 ਮੋਬਾਇਲ ਫੋਨ ਬਰਾਮਦ ਕੀਤੇ ਗਏ, ਜਿਸ ਵਿਚ 8 ਮੋਬਾਇਲ ਟੱਚ ਸਕਰੀਨ ਵਾਲੇ ਅਤੇ 6 ਫੋਨ ਸਿੰਪਲ ਹਨ, ਪੁਲਿਸ ਨੇ ਦੱਸਿਆ ਕਿ ਇੰਨਾ ਵਿਚੋ 2 ਦੋਸ਼ੀਆਂ ਤੇ ਪਹਿਲਾਂ ਵੀ ਸਨੈਚਿੰਗ ਦੇ ਮਾਮਲੇ ਦਰਜ ਹਨ ਅਤੇ ਇਹ ਸਾਰੇ ਖੰਨਾ ਦੇ ਰਹਿਣ ਵਾਲੇ ਹਨ, ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ






