
ਬਰਨਾਲਾ 26, ਜੁਲਾਈ /ਕਰਨਪਰੀਤ ਧੰਦਰਾਲ/-ਕਾਗਰਸ ਪਾਰਟੀ ਦੇ ਵਾਈਸ ਪ੍ਹਧਾਨ ਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਦੇ ਪ੍ਹਮੁੱਖ ਆਗੂ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਕਾਂਗਰਸੀ ਆਗੁ ਧਰਮਿੰਦਰ ਘੜੀਆਂ ਵਾਲੇ ਦੀ ਪ੍ਰੇਰਨਾ ਸਦਕਾ ਦਰਜਨਾਂ ਵਿਅਕਤੀ ਪਰਿਵਾਰਾਂ ਸਮੇਤ ਅਕਾਲੀ ਦਲ ਅਤੇ ਆਪ ਛੱਡ ਕਾਂਗਰਸ ਚ ਹੋਏ ਸ਼ਾਮਿਲ ਹੋਏ ਜਿਨ੍ਹਾਂ ਪਰਿਵਾਰਾਂ ਸਮੇਤ ਅੱਜ ਕਾਂਗਰਸ ਦੇ ਪੰਜੇ ਨਾਲ ਹੱਥ ਮਿਲਾ ਲਿਆ ਜਿੰਨ੍ਹਾਂ ਨੂੰ ਕਾਂਗਰਸੀ ਚਿੰਨ ਪੰਜਾ ਸਿਰੋਪਾੳ ਪਾ ਕੇ ਕੇਵਲ ਢਿੱਲੋਂ ਨੇਂ ਪਾਰਟੀ ਚ ਸ਼ਾਮਿਲ ਕੀਤਾ। ਇਸ ਮੋਕੇ ਜੁੜੇ ਵਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੇਵਲ ਢਿੱਲੋਂ ਨੇਂ ਕਿਹਾ ਕਿ ਅਕਾਲੀ ਦਲ ਦੀਆਂ ਮਾੜੀਆਂ ਨੀਤੀਆਂ ਸਦਕਾ ਅਕਾਲੀ ਦਲ ਦੀ ਪੁੱਠੀ ਗਿਣਤੀ ਸੁਰੂ ਹੋ ਚੁੱਕੀ ਹੈ ਤੇ 2022 ਤੱਕ ਅਕਾਲੀ ਦਲ ਖਾਲੀ-ਦਲ ਤੇ ਆਪ ਬਿੱਲਕੁੱਲ ਸਾਫ ਹੋ ਜਾਵੇਗਾ
ਕਿਉਂ ਕਿ ਕਾਂਗਰਸ ਪਾਰਟੀ ਹੀ ਪਾਰਟੀ ਦੇ ਆਗੂਆਂ ਵਰਕਰਾਂ ਨੂੰ ਮਾਣ ਸਨਮਾਨ ਦੇਣ ਚ ਸਦਾ ਮੋਹਰੀ ਰਹੀ ਹੈ ਤੇ ਸਦਾ ਪਹਿਲ ਦੇ ਅਧਾਰ ਤੇ ਕਰਨਾ ਹੀ ਕਾਂਗਰਸ ਪਾਰਟੀ ਦੀ ਪਹਿਲਕਮਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕੇਵਲ ਢਿੱਲੋਂ ਗੱਲਾਂ ਚ ਨਹੀ ਕੰਮ ਕਰਵਾਉਣ ਚ ਵਿਸਸ਼ਵਾ ਰੱਖਦਾ ਹੈ ਜਿਸ ਦੀ ਝਲਕ ਬਰਨਾਲਾ ਚ ਚੱਲ ਰਹੇ ਵੱਖ ਵੱਖ ਪ੍ਰੋਜੈਕਟਾਂ ਦੇ ਟੈਂਡਰ ਹੋ ਕੇ ਵਿਕਾਸ ਕਾਰਜਾਂ ਤੋਂ ਲਈ ਜਾ ਸਕਦੀ ਹੈ। ਬਰਨਾਲਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਬਰਨਾਲਾ ਸਮਾਰਟ ਸਿਟੀ ਚ ਸ਼ਾਮਿਲ ਹੋ ਚੱਕਾ ਹੈ।
ਧਰਮਿੰਦਰ ਘੜੀਆਂ ਵਾਲੇ ਨੇ ਕਿਹਾ ਕਿ ਮੈਂ ਅਕਾਲੀਦਲ ਚ ਲੰਮਾਂ ਸਮਾਂ ਰਹਿ ਕੇ ਸੇਵਾ ਕੀਤੀ ਪਰੰਤੂ ਮੇਰਾ ਕੋਈ ਮੁੱਲ ਨਹੀਂ ਪਾਇਆ ਤੇ ਹਮੇਸਾਂ ਅਣਗੋਲਿਆਂ ਹੀ ਕੀਤਾ ਗਿਆ ਤੇ ਕੇਵਲ ਸਿੰਘ ਢਿੱਲੋਂ ਦੀਆਂ ਵਿਕਾਸ ਨੀਤੀਆਂ ਤੋਂ ਪ੍ਹਭਾਵਿਤ ਹੋ ਕੇ ਮੈਂ ਅਕਾਲੀ ਦਲ ਛੱਡ ਕਾਂਗਰਸ ਪਾਰਟੀ ਚ ਆਇਆ ਹਾਂ ਤੇ ਚ ਕੇਵਲ ਢਿੱਲੋਂ ਨੂੰ ਜਿਮਾਉਣ ਚ ਦਿਨ ਰਾਤ ਇੱਕ ਕਰ ਦਿਆਂਗੇ ਜਲਦ ਹੀ ਦੂਜੀਆਂ ਪਾਰਟੀਆਂ ਦੇ ਲੋਕ ਵੱਡੀ ਗਿਣਤੀ ਚ ਸ਼ਾਮਿਲ ਹੋਣਗੇ ਜਿਹੜੇ ਸਾਡੇ ਸੰਪਰਕ ਚ ਹਨ ਅਗਾਮੀ 2022 ਦੀਆਂ ਚੋਣਾਂ ਚ ਕੇਵਲ ਢਿੱਲੋਂ ਦੀ ਜਿੱਤ ਨੂੰ ਕੋਈ ਨਹੀਂ ਰੋਕ ਸਕਦਾ ਕੇਵਲ ਢਿੱਲੋਂ ਜਿੱਤ ਕੇ ਕੈਬਨਿਟ ਮੰਤਰੀ ਬਣਨਗੇ!
ਪਾਰਟੀ ਚ ਸ਼ਾਮਿਲ ਹੋਏ ਸੁਰਿੰਦਰ ਸਹਿਗਲ ,ਹਰਜੀਤ ਸਿੰਘ ,ਜਗਜੀਤ ਸਿੰਘ ,ਪ੍ਰਦੀਪ ਕੁਮਾਰ , ਪਵਨ ਕੁਮਾਰ ਕਮਲ ਖਿਪਲ ,ਅਮਨਦੀਪ ਸਿੰਘ ਠੇਕੇਦਾਰ ਜੰਗ ਸਿੰਘ,ਰਾਜਿਨਂਦਰ ਸਿੰਘ ਦਵਿੰਦਰ ਕੁਮਾਰ ,ਗੁਰਮੀਤ ਸਿੰਘ ,ਰਵੀ ਕੁਮਾਰ , ਰਨਪਾਲ ਸਿੰਘ , ਅਸ਼ਵਨੀ ਕੁਮਾਰ ਨੇਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੀਆਂ ਵਿਕਾਸ ਨੀਤੀਆਂ ਤੋਂ ਪ੍ਹਭਾਵਿਤ ਹੋ ਕੇ ਕਾਂਗਰਸ ਪਾਰਟੀ ਚ ਆਏ ਹਾਂ ਤੇ ਚ ਕੇਵਲ ਢਿੱਲੋਂ ਨੂੰ ਜਿਮਾਉਣ ਚ ਦਿਨ ਰਾਤ ਇੱਕ ਕਰ ਦਿਆਂਗੇ।






