17.4 C
Chandigarh

TODAY NOW NEWS

Friday, March 20, 2026
HomeBREAKING NEWSਸਰਬੱਤ ਦਾ ਭਲਾ ਟਰੱਸਟ ਨੇ ਜ਼ੀਰਾ ਅਤੇ ਮੱਲਾਂ ਵਾਲਾ ਨੂੰ ਇੱਕ-ਇੱਕ ਡੈੱਡ...

ਸਰਬੱਤ ਦਾ ਭਲਾ ਟਰੱਸਟ ਨੇ ਜ਼ੀਰਾ ਅਤੇ ਮੱਲਾਂ ਵਾਲਾ ਨੂੰ ਇੱਕ-ਇੱਕ ਡੈੱਡ ਬੋਡੀ ਫਰੀਜ਼ਰ ਦਿੱਤੇ, ਲੋੜਵੰਦਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ।

ਫਿਰੋਜ਼ਪੁਰ,26 ਜੁਲਾਈ (ਬਿਉਰੋ)ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਵਲੋਂ ਪਿਛਲੇ ਲੰਬੇ ਸਮੇਂ ਤੋਂ ਬਗੈਰ ਕਿਸੇ ਤੋਂ ਵਿੱਤੀ ਸਹਾਇਤਾ ਲਏ ਹਰ ਮਹੀਨੇ ਆਪਣੀ ਜੇਬ ਵਿੱਚੋਂ ਕਰੋੜਾਂ ਰੁਪਏ ਖਰਚ ਕੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਓਹਨਾਂ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਜ਼ੀਰਾ ਅਤੇ ਮੱਲਾਂ ਵਾਲਾ ਵਿੱਚ ਕਰਵਾਏ ਗਏ ਦੋ ਵੱਖ ਵੱਖ ਸਮਾਗਮਾਂ ਵਿੱਚ ਇੱਕ ਇੱਕ ਡੈੱਡ ਬੋਡੀ ਫਰੀਜ਼ਰ ਉਥੋਂ ਦੇ ਵਸਨੀਕਾਂ ਨੂੰ ਭੇਟ ਕੀਤੇ ਗਏ।ਇਸ ਮੌਕੇ ਕਈ ਲੋੜਵੰਦਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਵੀ ਦਿੱਤੇ ਗਏ।ਇਸ ਮੌਕੇ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ,ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਸਥਾ ਵਲੋਂ ਮੱਖੂ ਅਤੇ ਫਿਰੋਜ਼ਪੁਰ ਵਿੱਚ ਜਲਦੀ ਹੀ ਦੋ ਆਧੁਨਿਕ ਸਾਜੋ ਸਮਾਨ ਨਾਲ ਲੈਸ ਲੈਬੋਰਟੀਆਂ ਖੋਲੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ।ਉਨ੍ਹਾਂ ਕਿਹਾ ਕਿ ਇਨ੍ਹਾਂ ਲੈਬੋਰਟੀਆਂ ਤੇ ਬਹੁਤ ਘੱਟ ਕੀਮਤ ਤੇ ਬਿਮਾਰੀਆਂ ਦੇ ਟੈਸਟ ਕੀਤੇ ਜਾਣਗੇ। ਇਸ ਮੌਕੇ ਤੇ ਉਹਨਾਂ ਜਿਲ੍ਹੇ ਨੂੰ ਚਾਰ ਡੈੱਡ ਬੋਡੀ ਫਰੀਜ਼ਰ ਅਤੇ ਇੱਕ ਐਮਬੂਲੈਂਸ ਦੇਣ ਲਈ ਡਾ ਓਬਰਾਏ ਅਤੇ ਸੰਸਥਾ ਦੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਦਾ ਧੰਨਵਾਦ ਕੀਤਾ। ਇਸ ਸਮੇਂ ਤੇ ਜ਼ੀਰਾ ਇਕਾਈ ਦੇ ਪ੍ਰਧਾਨ ਰਣਜੀਤ ਸਿੰਘ ਰਾਏ,ਇਸਤਰੀ ਵਿੰਗ ਜ਼ੀਰਾ ਦੇ ਪ੍ਰਧਾਨ ਬਲਵਿੰਦਰ ਕੌਰ ਲੋਹਕੇ,ਜਗਸੀਰ ਸਿੰਘ ਜ਼ੀਰਾ,ਸਤਵੰਤ ਸਿੰਘ ਸੀ ਡੀ ਪੀ ਓ, ਵਿਜੇ ਕੁਮਾਰ ਬਹਿਲ ਪ੍ਰਧਾਨ ਮੱਲਾਂ ਵਾਲਾ,ਸੁਸ਼ੀਲ ਕੁਮਾਰ ਸੇਠੀ ਚੈਅਰਮੈਨ ਮਾਰਕੀਟ ਕਮੇਟੀ ਮੱਲਾਂ ਵਾਲਾ,ਬੱਬਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਮੱਲਾਂ ਵਾਲਾ,ਆਸ਼ਾ ਸ਼ਰਮਾ, ਰਵੀ ਕੁਮਾਰ, ਮਨਜੀਤ ਸਿੰਘ ਜੇ ਈ ,ਪ੍ਰਦੀਪ ਕੁਮਾਰ ਬਹਿਲ ,ਦਵਿੰਦਰ ਸਿੰਘ ਛਾਬੜਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS