ਅਤਿਅੰਤ ਗਰਮੀ ਦੇ ਬਾਵਜੂਦ ਮੌਜੂਦ ਸਮਰਥੱਕ ਦਿਖੇ ਉਤਸਾਹਿਤ -ਕਿਹਾ ਅਕਾਲੀ ਦਲ ਨੇ ਜਿੱਤ ਲਈ ਨੀਂਓ ਮਜ਼ਬੂਤ ਕੀਤੀ

ਮੋਗਾ 25 ਜੁਲਾਈ(ਹੈੱਪੀ ਢੰਡ) ਸ਼ਿਰੋਮਣੀ ਅਕਾਲੀ ਦਲ ਵੱਲੋਂ ਆਓਣ ਵਾਲ਼ੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਪਣੀਆਂ ਸਿਆਸੀ ਸਰਗਰਮੀਆਂ ਤੇਜ ਕਰਦਿਆਂ ਇਲਾਕੇ ਦੇ ਪ੍ਰਮੁਖ ਵਿਅਕਤੀਆਂ ਨੂੰ ਪਾਰਟੀ ਚ ਅਹੁਦੇਦਾਰ ਬਣਾ ਬਣਾ ਆਧਾਰ ਮਜ਼ਬੂਤ ਕੀਤਾ ਜਾ ਰਿਹਾ ਹੈ ।ਇਸੇ ਕੜੀ ਤਹਿਤ ਮੋਗਾ ਦੀ ਪ੍ਰਮੁਖ ਸ਼ਖ਼ਸੀਅਤ ਤੇ ਲਗਾਤਾਰ ਚਾਰ ਵਾਰ ਕੌਂਸਲਰ ਬਣ ਸਮਾਜ ਸੇਵਾ ਚ ਜੁਟੇ ਪ੍ਰੇਮ ਚੰਦ ਨੂੰ ਅੱਜ ਸ਼ਿਅਦ ਦਾ ਸ਼ਹਿਰੀ ਪ੍ਰਧਾਨ ਮੋਗਾ ਜਿਲਾ ਬਣਾ ਉਸ ਦੀ ਤਾਜਪੋਸ਼ੀ ਕੀਤੀ ਗਈ । ਜਿਸ ਲਈ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ, ਸ਼ਿਅਦ ਜਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਪਾਰਟੀ ਸੁਪਰੀਮ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਮੁਤਾਬਿਕ ਪ੍ਰੇਮ ਚੰਦ ਦੀ ਤਾਜਪੋਸ਼ੀ ਕੀਤੀ ।ਇਸ ਮੌਕੇ ਸ਼ਿਅਦ ਦੇ ਸਾਰੇ ਕੋਂਸਲਰਾਂ ਤੇ ਸਾਬਕਾ ਕੌਂਸਲਰਾਂ ਤੇ ਅਹੁਦੇਦਾਰਾਂ ਸਮੇਤ ਐਡਵੋਕੇਟ ਬਰਜਿੰਦਰ ਬਰਾੜ ,ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ ,ਸਾਬਕਾ ਸ਼ਹਿਰੀ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ,ਸੀਨੀਅਰ ਨੇਤਾ ਰਨਵਿੰਦਰ ਸਿੰਘ ਪੱਪੂ ਤੇ ਪ੍ਰਮੁਖ ਉਦਯੋਗਪਤੀ ਅਸ਼ੋਕ ਗੁਪਤੀ ਵ ਸੀਨੀਅਰ ਐਡਵੋਕੇਟ ਬੋਧ ਰਾਜ ਮਜੀਠਿਆ ਵਿਸ਼ੇਸ਼ ਤੋਰ ਤੇ ਹਾਜਿਰ ਸਨ ।
ਪ੍ਰੇਮ ਚੰਦ ਦੇ ਸਮਰਥਕਾਂ ਚ ਇੰਨਾਂ ਉਤਸ਼ਾਹ ਸੀ ਕਿ ਅਤਿਅੰਤ ਗਰਮੀ ਦੇ ਬਾਵਜੂਦ ਸੈਂਕੜੇ ਸਮਰਥਕ ਸਮਾਗਮ ਚ ਮੌਜੂਦ ਸਨ ।
ਸਮਾਗਮ ਦੀ ਸ਼ੁਰੂਆਤ ਚ ਐਡਵੋਕੇਟ ਬਰਜਿੰਦਰ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਮੋਗਾ ਸ਼ਹਿਰ ਦਾ ਵਿਕਾਸ ਸਿਰਫ ਅਕਾਲੀ ਰਾਜ ਸਮੇਂ ਹੀ ਹੋਇਆ।ਅੱਜ ਵੀ ਜੋ ਸ਼ਹਿਰ ਚ ਵਿਕਾਸ ਕੰਮ ਚਲ ਰਹੇ ਹਨ ਉਹ ਨਿਗਮ ਤੇ ਅਕਾਲੀ ਦਲ ਤੇ ਕਾਬਿਜ ਸਮੇਂ ਦੋਰਾਨ ਨਿਗਮ ਦੀ ਆਮਦਨ ਵਜੋਂ ਇੱਕਠੀ ਹੋਈ ਆਮਦਨ ਦੇ ਵਜੋਂ ਚਲ ਰਹੇ ਹਨ । ਜਦੋਂ ਕਿ ਲੱਗਭਗ ੧੬ ਮਹੀਨੇ ਨਿਗਮ ਕਮਿਸ਼ਨਰ ਤੇ ਵਿਧਾਇਕ ਕਾਬਿਜ ਰਹੇ ਲੇਕਿਨ ਪੰਜਾਬ ਸਰਕਾਰ ਤੋਂ ਕੋਈ ਵੀ ਫੰਡ ਸ਼ਹਿਰ ਦੇ ਵਿਕਾਸ ਨਹੀਂ ਲਿਆ ਸਕੇ । ਜੱਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਦੇ ਜੁਝਾਰੂ ਵਰਕਰ ਪ੍ਰੇਮ ਚੰਦ ਨੂੰ ਜਿਲਾ ਮੋਗਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕਰਕੇ ਬਹੁਤ ਮਾਨ ਮਹਿਸੂਸ ਕਰਦਾ ਹੈ । ਪ੍ਰੇਮ ਲੱਗਭਗ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਪਾਰਟੀ ਨਾਲ ਖੜਾ ਰਹਿ ਸਮਾਜ ਸੇਵਾ ਕਰ ਰਿਹਾ ਹੈ । ਮੈਨੂੰ ਆਸ ਹੈ ਕਿ ਪ੍ਰੇਮ ਚੰਦ ਪਾਰਟੀ ਨੂੰ ਹੋਰ ਮਜ਼ਬੂਤ ਕਰਣ ਸਮੇਤ ਵਿਧਾਨ ਸਭਾ ਚੋਣ ਚ ਜੇਤੂ ਬਨ੍ਹਾਉਣ ਲਈ ਕੋਈ ਕਮੀ ਨਹੀਂ ਰਹਿਣ ਦੇਣਗੇ । ਜਿਲਾ ਪ੍ਰਧਾਨ ਦਿਹਾਤੀ ਤੀਰਥ ਸਿੰਘ ਮਾਹਲਾ ਸਮੇਤ ਸਾਰੇ ਬੁਲਾਰਿਆਂ ਨੇ ਪ੍ਰੇਮ ਚੰਦ ਨੂੰ ਸ਼ਹਿਰੀ ਪ੍ਰਧਾਨ ਬਨਣ ਤੇ ਵਧਾਈ ਦਿੰਦੇ ਹੋਏ ਪਾਰਟੀ ਸੁਪਰੀਮ ਸੁਖਬੀਰ ਬਾਦਲ ਤੇ ਜੱਥੇਦਾਰ ਤੋਤਾ ਸਿੰਘ ਦਾ ਧੰਨਵਾਦ ਕੀਤਾ ।






