17.4 C
Chandigarh

TODAY NOW NEWS

Friday, March 20, 2026
Homeਪੰਜਾਬਬਰਨਾਲਾਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਤੇ ਕਾਲਾ ਢਿੱਲੋਂ, ਆਪ ਦੇ ਗੁਰਮੀਤ ਮੀਤ...

ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਤੇ ਕਾਲਾ ਢਿੱਲੋਂ, ਆਪ ਦੇ ਗੁਰਮੀਤ ਮੀਤ ਹੇਅਰ ਤੇ ਬਲਜੀਤ ਬਡਬਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਕੁਲਵੰਤ ਕੀਤੂ ਤੇ ਦਵਿੰਦਰ ਬੀਹਲਾ ਨੇ ਸਰਗਰਮੀਆਂ ਤੇਜ਼ ਕੀਤੀਆਂ

ਬਰਨਾਲਾ, 25 ,ਜੁਲਾਈ (ਕਰਨਪ੍ਰੀਤ ਧੰਦਰਾਲ ) : ਅਗਾਮੀ ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਣ ਵਾਲੀਆਂ ਚੋਣਾਂ ਲਈ ਵਿਧਾਨ ਸਭਾ ਹਲਕਾ ਬਰਨਾਲਾ,ਭਦੌੜ ਤੇ ਮਹਿਲ ਕਲਾਂ ਤੋਂ ਕਾਂਗਰਸ ਅਕਾਲੀਦਲ ਤੇ ਬਸਪਾ,ਆਪ ਦੇ ਤਿੰਨੋਂ ਮੁੱਖ ਪਾਰਟੀਆਂ ਦੇ ਉਮੀਦਵਾਰ ਹੁਣੇ ਤੋਂ ਚੋਣ ਮੈਦਾਨ ਚ ਡਟੇ ਹੋਏ ਹਨ ਤੋਂ ਤਿੰਨੋਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਟਿਕਟਾਂ ਹਾਸਿਲ ਕਰਨ ਸੰਬੰਧੀ ਆਪਣੀਆਂ ਸਰਗਰਮੀਆਂ ਪੂਰੀ ਤਰ੍ਹਾਂ ਤੇਜ ਕਰ ਦਿੱਤੀਆਂ ਹਨ। ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਜਿਥੇ ਸਾਬਕਾ ਵਿਧਾਇਕ ਕਾਂਗਰਸ ਦੇ ਵਾਈਸ ਪ੍ਰਧਾਨ ਸ੍ਰ:ਕੇਵਲ ਸਿੰਘ ਢਿੱਲੋਂ ਵੱਲੋਂ ਬਰਨਾਲਾ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਲਿਆ ਕੇ ਹਨੇਰੀ ਲਿਆ ਦਿੱਤੀ ਹਰੇਕ ਵਾਰਡ ਤੇ ਸੜਕਾਂ ਤੇ ਚੱਲ ਰਹੇ ਵਿਕਾਸ ਕਾਰਜ ਪੂਰੀ ਚਰਮ ਸੀਮਾਂ ਤੇ ਹਨ ਉਥੇ ਹੀ ਨੌਜਵਾਨ ਗਤੀਸ਼ੀਲ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਕਾਂਗਰਸ ਤੋਂ ਰੁੱਸ ਕੇ ਕਿਨਾਰਾ ਕਰਿ ਬੈਠੇ ਟਕਸਾਲੀਆਂ ਤੇ ਪੁਰਾਣੇ ਨਵੇਂ ਆਗੂਆਂ ਨਾਲ ਮਿਲਣੀਆਂ ਚ ਗਰਮਜੋਸ਼ੀ ਲਿਆ ਰਹੇ ਹਨ !
ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨੇੜਲੇ ਸ੍ਰ:ਕੇਵਲ ਸਿੰਘ ਢਿੱਲੋਂ ਵੱਲੋਂ 100 ਕਰੋੜ ਰੁਪਏ ਦੀ ਲਾਗਤ ਨਾਲ ਹੰਡਿਆਇਆ ਵਿਖੇ ਬਣਨ ਵਾਲੇ ਸੁਪਰ ਸਪੈਸ਼ਲਟੀ ਹਸਪਤਾਲ ਲਈ 40 ਕਰੋੜ ਰੁਪਏ ਦੀ ਗਰਾਂਟ ਦੀ ਪਹਿਲੀ ਕਿਸਤ ਜਾਰੀ ਕਰਵਾ ਕੇ ਬੱਲੇ ਬੱਲੇ ਕਰਵਾ ਦਿੱਤੀ ਦਿੱਤੀ । ਢਿੱਲੋਂ ਦਾ ਕਹਿਣਾ ਹੈ ਕਿ ਸੁਪਰ ਸਪੈਸ਼ਲਟੀ ਹਸਪਤਾਲ ਦੇ ਆਉਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਦੂਰ ਦੁਰਾਡੇ ਲੁਧਿਆਣਾ ਜਾਂ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ !
ਦੂਸਰੇ ਪਾਸੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਰਾਹੀਂ ਨਵਜੋਤ ਸਿੰਘ ਸਿੱਧੂ ਦੇ ਖੇਮੇ ਵਿੱਚ ਜਾਣੇ ਜਾਂਦੇ ਕੁਲਦੀਪ ਸਿੰਘ ਕਾਲਾ ਢਿਲੋਂ ਦੀ ਸਰਗਰਮੀਆਂ ਪਹਿਲਾਂ ਹੀ ਵਧੀਆਂ ਹੋਈਆਂ ਸਨ, ਪਰ ਹੁਣ ਜਦੋਂ ਪੰਜਾਬ ਕਾਂਗਰਸ ਦੀ ਵਾਗਡੋਰ ਨਵਜੋਤ ਸਿੱਧੂ ਦੇ ਹੱਥ ਆ ਗਈ ਤਾਂ ਕਾਲਾ ਢਿੱਲੋਂ ਪੂਰੇ ਹੌਸਲੇ ਨਾਲ ਮੈਦਾਨ ਵਿੱਚ ਕੁੱਦ ਪਿਆ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਬਰਾਬਰ ਨੌਜਵਾਨ ਆਗੂ ਬਲਜੀਤ ਸਿੰਘ ਬਡਬਰ ਵੱਲੋਂ ਹਲਕਾ ਬਰਨਾਲਾ ’ਤੇ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ। ਜਿਥੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪੰਜਾਬ ਦੀ ਪ੍ਰਧਾਨ ਬਣਨ ਕਰਕੇ ਵਿਧਾਇਕ ਮੀਤ ਹੇਅਰ ਦੀ ਬਰਨਾਲੇ ਚ ਅੱਡੀ ਨੀ ਲੱਗਦੀ ਤੇ ਪਿੱਛੇ ਚੱਲ ਰਹੀ ਖੜੋਤ ਤੇ ਲੋਕ ਮਿਲਣੀਆਂ ਨੂੰ ਲੈ ਕੇ ਬਲਜੀਤ ਸਿੰਘ ਬਡਬਰ ਪਿਛਲੇ ਕਾਫੀ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਘਰੋਂ ਘਰੀ ਜਾ ਕੇ ਮਿਲ ਰਿਹਾ ਹੈ, ਖਾਸ ਕਰਕੇ ਪਾਰਟੀ ਦੇ ਰੁੱਸੇ ਹੋਏ ਅਤੇ ਘਰਾਂ ਵਿੱਚ ਬੈਠੇ ਉਹਨਾਂ ਵਰਕਰਾਂ ਤੱਕ ਪੁਹੰਚ ਕਰ ਰਿਹਾ ਹੈ, ਜਿਹਨਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਨੇ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ। ਕਰੋਨਾ ਦੀ ਪਹਿਲੀ ਲਹਿਰ ਦੌਰਾਨ ਪੰਜਾਬ ਰੋਡਵੇਜ ਦੇ ਮ੍ਰਿਤਕ ਡਰਾਇਵਰ ਨੂੰ 50 ਲੱਖ ਰੁਪਏ ਮੁਆਵਜਾ ਨਾ ਮਿਲਣ ਦੇ ਮਾਮਲੇ ’ਤੇ ਬਲਜੀਤ ਸਿੰਘ ਬਡਬਰ ਵਲੋਂ ਨਿਭਾਈ ਭੂਮਿਕਾ ਕਿਸੇ ਤੋਂ ਲੁਕੀ ਨਹੀਂ

ਉਧਰ ਸ੍ਰੋਮਣੀ ਅਕਾਲੀ ਦਲ ਵਿੱਚ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਪੁੱਤਰ ਕੁਲਵੰਤ ਸਿੰਘ ਕੀਤੂ ਵੱਲੋਂ ਹਲਕਾ ਇੰਚਾਰਜ ਵੱਜੋਂ ਆਪਣੀ ਦਾਅਵੇਦਾਰੀ ਜਿਤਾਉਂਦਿਆਂ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਸੁਰੂ ਕੀਤਾ ਹੋਇਆ ਹੈ, ਤੇ ਪਾਰਟੀ ਚ ਚੱਲ ਰਹੀ ਫੁੱਟ ਨੂੰ ਦੂਰ ਕਰਨ ਤੇ ਹੁਣ ਆਮ ਵਰਕਰਾਂ ਤੇ ਲੋੱਕਾਂ ਨੂੰ ਮਿਲਣ ਲਈ ਦਿਨ ਰਾਤ ਇਕ ਕੀਤਾ ਹੋਇਆ ਹੈ ! ਦੂਜੇ ਪਾਸੇ ਪਾਰਟੀ ਪ੍ਰਧਾਨ ਦੀ ਹੱਲਾਸ਼ੇਰੀ ਦੇ ਥਾਪੜੇ ਨਾਲ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਕੇ ਆਇਆ ਨੌਜਵਾਨ ਐਨ.ਆਰ.ਆਈ ਦਵਿੰਦਰ ਸਿੰਘ ਬੀਹਲਾ ਵੱਲੋਂ ਜਿੱਥੇ ਸਮਾਜ ਸੇਵਾ ਦੇ ਕੰਮਾਂ ਲਈ ਦਿਲ ਖੋਲ ਕੇ ਦਾਨ ਵੀ ਦਿੱਤਾ ਜਾ ਰਿਹਾ ਹੈ ਅਤੇ ਉਹ ਲੋਕਾਂ ਦੇ ਦੁੱਖ ਸੁੱਖ ਵੀ ਲਗਾਤਾਰ ਹਾਜਰੀ ਲਵਾ ਰਿਹਾ ਹੈ। ਅਮਰੀਕਾ ਦਾ ਇਕ ਚੰਗਾ ਵੱਲ-ਕੁਆਲੀਫਾਈਡ ਦਵਿੰਦਰ ਸਿੰਘ ਬੀਹਲਾ ਵੱਡੇ ਵੱਡੇ ਅਫਸਰਾਂ ਦੀਆਂ ਅੱਖਾਂ ਚ ਅੱਖਾਂ ਪਾ ਕੇ ਮਸਲੇ ਹੱਲ ਕਰਵਾਉਣ ਦੀ ਜੁਰ੍ਰਤ ਰੱਖਣ ਵਾਲਾ ਧੱੜਲੇਦਾਰ ਆਗੂ ਵਜੋਂ ਵਿਚਰਦਿਆਂ ਲੋਕ ਮਿਲਣੀਆਂ ਲਾਇ ਦਿਨ ਰਾਤ ਇਕ ਕਰ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਵਿਧਾਨ ਚੋਣਾਂ ਮੌਕੇ ਇਹ ਸਾਰੇ ਉਮੀਦਵਾਰ ਆਪੋ ਆਪਣੀਆਂ ਪਾਰਟੀਆਂ ਲਈ ਇੱਕਜੁੱਟਤਾ ਨਾਲ ਕੰਮ ਕਰਨਗੇ ਜਾਂ ਫਿਰ ਇਕ ਦੂਜੇ ਦੀਆਂ ਬੇੜੀਆਂ ’ਚ ਵੱਟੇ ਪਾਉਣਗੇ?

Today Now News

RELATED ARTICLES
- Advertisment -

POPULAR POSTS