
ਬਠਿੰਡਾ 24 ਜੁਲਾਈ (ਹਰਮਿੰਦਰ ਸਿੰਘ ਅਵਿਨਾਸ਼ ) ਅੱਜ ਬਠਿੰਡਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਨੂੰ ਸੌਂਪੀ ਗਈ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫੁੱਲਾਂ ਦੇ ਹਾਰ ਪਾ ਕੇ ਆਪਣੇ ਅਹੁਦੇ ਤੇ ਬਿਰਾਜਮਾਨ ਕਰਵਾਇਆ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਰਾਜਨ ਗਰਗ ਦੇ ਪਿਤਾ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਵੀ ਪਹੁੰਚੇ ਹੋਏ ਸਨ ਇਸ ਮੌਕੇ ਤੇ ਰਾਜਨ ਗਰਗ ਨੇ ਕਿਹਾ ਕਿ ਮੈਂ ਆਪਣੀ ਜ਼ਿੰਮੇਵਾਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਵਾਂਗਾ
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਯੋਜਨਾ ਬੋਰਡ ਦਾ ਚੇਅਰਮੈਨ ਰਾਜਨ ਗਰਗ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਥਾਪਿਆ ਹੈ ਅਤੇ ਅਗਲੇ ਛੇ ਮਹੀਨਿਆਂ ਲਈ ਪੰਜਾਹ ਕਰੋੜ ਰੁਪਿਆ ਬਠਿੰਡੇ ਵਿੱਚ ਲਾਇਆ ਜਾਵੇਗਾ ਜਿਸ ਦੀ ਵੰਡ ਯੋਜਨਾ ਬੋਰਡ ਵੱਲੋਂ ਕੀਤੀ ਜਾਣੀ ਹੈ
ਹਰ ਇੱਕ ਪਾਰਟੀ ਦਾਅਵਾ ਕਰਦੀ ਹੈ ਕਿ ਅਸੀਂ ਪੰਜਾਬ ਵਿੱਚ ਸਰਕਾਰ ਬਣਾਵਾਂਗੇ ਇਸ ਸਵਾਲ ਦੇ ਜਵਾਬ ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਸੁਪਨੇ ਹਰ ਕੋਈ ਲੈ ਸਕਦਾ ਹੈ ਪਰ ਅਸੀਂ ਡਿਵੈੱਲਪਮੈਂਟ ਕੀਤੀ ਹੈ ਜਿਸ ਕਰਕੇ ਅਸੀਂ ਦਵਾਰੇ ਸਰਕਾਰ ਰਿਪੀਟ ਕਰਾਂਗੇ
ਬੇਅਦਬੀ ਦੇ ਮੁੱਦੇ ਤੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਵਿਰੋਧੀ ਪਾਰਟੀਆਂ ਦੇ ਜੁਮਲੇ ਹੁੰਦੇ ਹਨ ਮੈਂ ਇਸ ਦਾ ਕੋਈ ਜਵਾਬ ਨਹੀਂ ਦੇਵਾਂਗਾ ਪਰ ਕੈਪਟਨ ਸਰਕਾਰ ਇਸ ਦੀ ਤਹਿ ਤਕ ਜ਼ਰੂਰ ਜਾਵੇਗੀ
ਨਵਜੋਤ ਸਿੱਧੂ ਦੀ ਪ੍ਰਧਾਨਗੀ ਬਾਰੇ ਬੋਲਦਿਆਂ ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਵਿੱਚ ਜਜ਼ਬਾ ਹੈ ਸਿੱਧੂ ਦੇ ਜੋਸ਼ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਹੋਸ਼ ਨਾਲ ਕਾਂਗਰਸ ਹੋਰ ਤਰੱਕੀਆਂ ਵੱਲ ਜਾਵੇਗੀ ਕਾਂਗਰਸ ਪਾਰਟੀ ਕੱਲਾ ਅਲੈਕਸ਼ਨ ਨਹੀਂ ਜਿੱਤਣਾ ਚਾਹੁਦੀ ਲੋਕਾਂ ਦੇ ਦਿਲ ਵੀ ਜਿੱਤਣਾ ਚਾਹੁੰਦੀ ਹੈ
ਪੇ ਕਮਿਸ਼ਨ ਨੂੰ ਲੈ ਕੇ ਹਰ ਵਰਗ ਦੁਖੀ ਹੈ ਇਸ ਤੇ ਮਨਪ੍ਰੀਤ ਨੇ ਕਿਹਾ ਕਿ ਪੇ ਕਮਿਸ਼ਨ ਦੀ ਰਿਪੋਰਟ ਵਿਚ ਤਰੁੱਟੀਆਂ ਰਹਿ ਜਾਂਦੀਆਂ ਹਨ ਅਤੇ ਉਸ ਲਈ ਹਮੇਸ਼ਾ ਹੀ ਕਮੇਟੀ ਬਣਾਈ ਜਾਂਦੀ ਹੈ ਅਤੇ ਉਹ ਇਨ੍ਹਾਂ ਨੂੰ ਦੂਰ ਕਰਦੀ ਹੈ ਸਰਕਾਰ ਲੋਕਾਂ ਦੀ ਮਾਂ ਬਾਪ ਹੁੰਦੀ ਹੈ ਅਤੇ ਉਹ ਆਪਣੇ ਬੱਚਿਆਂ ਬਾਰੇ ਜ਼ਰੂਰ ਸੋਚਦੀ ਹੈ
ਠੇਕਾ ਮੁਲਾਜ਼ਮ ਸਰਕਾਰ ਦੇ ਖ਼ਿਲਾਫ਼ ਵਿਰੋਧ ਕਰ ਰਹੇ ਹਨ ਤਾਂ ਬਾਦਲ ਨੇ ਕਿਹਾ ਕਿ ਜਿਹੜੇ ਸਰਕਾਰ ਦੇ ਕੰਟਰੈਕਟ ਤੇ ਕੰਮ ਕਰ ਰਹੇ ਹਨ ਉਨ੍ਹਾਂ ਲਈ ਮੁੱਖ ਮੰਤਰੀ ਜੀ ਵੱਲੋਂ ਇਕ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਉਨ੍ਹਾਂ ਨੂੰ ਪੱਕੇ ਕੀਤਾ ਜਾ ਸਕਦਾ ਹੈ ਪਰ ਕੁਝ ਠੇਕੇਦਾਰ ਦੇ ਕੰਟਰੈਕਟਰ ਤੇ ਕੰਮ ਕਰਦੇ ਹੁੰਦੇ ਹਨ ਉਨ੍ਹਾਂ ਲਈ ਮੁਸ਼ਕਲ ਹੋ ਜਾਂਦੀ ਹੈ ਸਰਕਾਰ ਨੇ ਕਿਸਾਨਾਂ ਦੁਕਾਨਦਾਰਾਂ ਮਜ਼ਦੂਰਾਂ ਆਦਿ ਸਭ ਬਾਰੇ ਸੋਚਣਾ ਹੁੰਦਾ ਹੈ
ਜਾਸੂਸੀ ਮਾਮਲੇ ਤੇ ਬੋਲਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਨੂੰ ਇਸ ਤੇ ਦੁੱਖ ਹੈ ਕੀ ਦੇਸ਼ ਦੇ ਲੋਕਾਂ ਤੇ ਜਾਸੂਸੀ ਹੋ ਰਹੀ ਹੈ ਇਜਰਾਇਲ ਤਕਨਾਲੋਜੀ ਵੇਚਦਾ ਹੈ ਅਤੇ ਭਾਰਤ ਨੇ ਇਹ ਟੈਕਨਾਲੋਜੀ ਇਸ ਸਰਤ ਤੇ ਖਰੀਦੀ ਕਿ ਦੇਸ਼ ਦੇਹ ਦੁਸ਼ਮਣਾਂ ਤੋਂ ਸੁਰੱਖਿਆ ਲਈ ਇਹ ਟੈਕਨਾਲੋਜੀ ਵਰਤਾਂਗੇ ਪਰ ਇਨ੍ਹਾਂ ਵੱਲੋਂ ਰਾਹੁਲ ਗਾਧੀ, ਸੂਬਿਆਂ ਦੇ ਮੁੱਖ ਮੰਤਰੀਆਂ, ਅਤੇ ਹੋਰ ਲੋਕਾਂ ਦੀ ਜਾਸੂਸੀ ਲਈ ਵਰਤਣਾ ਸ਼ੁਰੂ ਕਰ ਦਿੱਤਾ ਇਸ ਨਾਲ ਭਾਰਤ ਦੀ ਜਮਹੂਰੀਅਤ ਨੂੰ ਬਹੁਤ ਵੱਡਾ ਧੱਕਾ ਹੈ






