16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਚ ਨੰਬਰਦਾਰ ਐਸੋਸੀਏਸ਼ਨ ਵੱਲੋਂ ਕੀਤੀ ਮੀਟਿੰਗ

ਮੋਗਾ ਚ ਨੰਬਰਦਾਰ ਐਸੋਸੀਏਸ਼ਨ ਵੱਲੋਂ ਕੀਤੀ ਮੀਟਿੰਗ

2 ਅਗਸਤ ਦੀ ਪਟਿਆਲਾ ਰੈਲੀ ਨੂੰ ਲੈਕੇ ਨੰਬਰਦਾਰਾਂ ਚ ਭਾਰੀ ਉਤਸ਼ਾਹ : ਪ੍ਰਧਾਨ ਖਾਈ

ਮੋਗਾ 24 ਜੁਲਾਈ (ਹੈਪੀ ਢੰਡ, ਹਰਪਾਲ ਸਹਾਰਨ) ਨੰਬਰਦਾਰ ਐਸੋਸੀਏਸ਼ਨ ਰਜਿ.169 ਗਾਲਿਬ ਗਰੁੱਪ ਤਹਿਸੀਲ ਮੋਗਾ ਦੀ ਮੀਟਿੰਗ ਗੁਰਦੁਆਰਾ ਬੀਬੀ ਕਾਹਨ ਕੌਰ ਜੀ ਮੋਗਾ ਵਿਖ਼ੇ ਤਹਿਸੀਲ ਪ੍ਰਧਾਨ ਪਰਮਿੰਦਰ ਸਿੰਘ ਮੋਗਾ ਦੀ ਪ੍ਰਧਾਨਗੀ ਹੇਠ  ਹੋਈ | ਜਿਸ ਵਿਚ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਖਾਈ, ਜਿਲ੍ਹਾ ਕਮੇਟੀ ਮੈਂਬਰ ਕੁਲਵੰਤ ਸਿੰਘ ਚੜਿੱਕ, ਅਸਵਿੰਦਰ ਸਿੰਘ ਮੋਗਾ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ |

ਮੀਟਿੰਗ ਵਿੱਚ ਕਾਂਗਰਸ ਸਰਕਾਰ ਵੱਲੋਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਨਾਂ ਕਰਨ ਦਾ ਸਖ਼ਤ ਨੋਟਿਸ ਲਿਆ ਗਿਆ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਜਗਜੀਤ ਸਿੰਘ ਖਾਈ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਨੰਬਰਦਾਰਾਂ ਨਾਲ ਨੰਬਰਦਾਰੀ ਜੱਦੀ ਪੁਸਤੀ ਕਰਨੀ, ਮਾਣ ਭੱਤਾ ਦੁੱਗਣਾ ਕਰਨਾ, ਨੰਬਰਦਾਰਾਂ ਦੇ ਪਰਿਵਾਰ ਦਾ ਮੁਫ਼ਤ ਬੀਮਾ, ਟੋਲ ਪਲਾਜਾ ਮੁਫ਼ਤ, ਬੱਸ ਸਫ਼ਰ ਮੁਫ਼ਤ ਅਤੇ ਤਹਿਸੀਲ੍ਹਾਂ ਚ ਬੈਠਣ ਲਈ ਦਫ਼ਤਰ ਮੁਹੱਈਆ ਕਰਾਉਣੇ ਆਦਿ  ਵਾਅਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਸਨ,ਉਹਨਾਂ ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ |

ਜਿਸ ਨੂੰ ਲੈਕੇ ਪੰਜਾਬ ਦੇ 35000/ ਨੰਬਰਦਾਰਾਂ ਚ ਕਾਂਗਰਸ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕਾਂਗਰਸ ਦੀ ਇਸ ਵਾਅਦਾ ਖਿਲਾਫੀ ਦੇ ਵਿਰੋਧ ਵਜੋਂ ਸਰਕਾਰ ਦੇ ਖਿਲਾਫ਼ 2 ਅਗਸਤ ਨੂੰ ਪਟਿਆਲਾ ਚ ਭਾਰੀ ਰੋਸ ਰੈਲੀ ਰੱਖੀ ਗਈ ਹੈ |  ਜਿਸ ਵਿੱਚ ਜਿਲ੍ਹਾ ਮੋਗਾ ਚੋਂ ਵੱਡੀ ਗਿਣਤੀ ਨੰਬਰਦਾਰ ਸ਼ਮੂਲੀਅਤ ਕਰਨਗੇ | ਜਿਸ ਦੀਆਂ ਤਿਆਰੀਆਂ ਲਈ ਲਗਾਤਾਰ ਮੀਟਿੰਗਾਂ ਜਾਰੀ ਹਨ | ਪ੍ਰਧਾਨ ਖਾਈ ਨੇ ਕਿਹਾ ਕਿ ਅਸੀਂ ਲਗਾਤਾਰ ਸਾਥੀ ਨੰਬਰਦਾਰਾਂ ਨੂੰ ਜਾਗਰੂਕ ਕਰ ਰਹੇ ਹਾਂ ਅਤੇ ਸਾਰੇ ਜ਼ਿਲ੍ਹੇ ਦੇ ਨੰਬਰਦਾਰ ਆਪਣੀਆਂ ਆਪਣੀਆਂ ਤਹਿਸੀਲ੍ਹਾਂ ਦੇ ਪ੍ਰਧਾਨਾਂ ਨਾਲ ਤਾਲਮੇਲ ਕਰਕੇ ਰੈਲੀ ਚ ਪਹੁੰਚਣ |

ਇਸ ਸਮੇਂ ਅਮਰ ਸਿੰਘ ਘੱਲਕਲਾਂ, ਸਾਧੂ ਸਿੰਘ ਕੋਕਰੀ, ਗੁਰਚਰਨ ਸਿੰਘ ਸੰਧੂਆਂ ਵਾਲਾ, ਮਲਕੀਤ ਸਿੰਘ ਮੰਡੀਰਾਂ ਵਾਲਾ, ਅਮਰਜੀਤ ਸਿੰਘ ਚੜਿੱਕ, ਸੁਰਜੀਤ ਸਿੰਘ ਚੜਿੱਕ, ਇੰਦਰ ਸਿੰਘ,  ਕੇਵਲ ਸਿੰਘ ਚੜਿੱਕ,ਪ੍ਰੀਤਮ ਸਿੰਘ ਬਹੋਨਾ, ਸਾਧੂ ਸਿੰਘ ਕੋਕਰੀ ਕਲਾਂ, ਸੁਖਦੇਵ ਸਿੰਘ ਕੋਕਰੀਕਲਾਂ, ਜੀਤ ਸਿੰਘ ਚਡ਼ਿੱਕ, ਬੇਅੰਤ ਸਿੰਘ, ਸੁਦਾਗਰ ਸਿੰਘ, ਕਰਨੈਲ ਸਿੰਘ ਚੋਟੀਆਂ ਕਲਾਂ, ਹਰਪਾਲ ਸਿੰਘ  ਕਪੂਰੇ, ਜਰਨੈਲ ਸਿੰਘ ਕਪੂਰੇ,ਅਮਰ ਸਿੰਘ ਘੱਲ ਕਲਾਂ, ਮੁਖਤਿਆਰ ਸਿੰਘ ਮੰਡੀਰਾਂ,ਜਸਵੀਰ ਸਿੰਘ ਚੜਿੱਕ,ਹਰਪ੍ਰੀਤ ਸਿੰਘ ਮੋਗਾ ਮਹਿਲਾ ਸਿੰਘ,  ਬੂਟਾ ਸਿੰਘ ਦੌਧਰ, ਬਲਵਿੰਦਰ ਸਿੰਘ ਚੁੱਪ ਕੀਤੀ, ਚਰਨਜੀਤ ਸਿੰਘ ਕਪੂਰੇ, ਸੁਖਦੇਵ ਸਿੰਘ ਨਾਹਲ ਖੋਟੇ, ਰਾਜਬੀਰ ਸਿੰਘ ਮੱਲੀਆਂ ਵਾਲਾ, ਸੁਖਦੇਵ ਸਿੰਘ ਮੱਲੀਆਂਵਾਲਾ, ਸੁਖਮੰਦਰ ਸਿੰਘ ਦੁਸਾਂਝ,ਸੰਤੋਖ ਸਿੰਘ ਦੁਸਾਂਝ, ਗੁਰਚਰਨ ਸਿੰਘ ਤਲਵੰਡੀ  ਭੰਗੇਰੀਆਂ, ਪ੍ਰੀਤਮ ਸਿੰਘ ਸਾਫ਼ੂਵਾਲਾ, ਗੁਰਚਰਨ ਸਿੰਘ ਲੰਡੇ ਕੇ,ਨਾਹਰ ਸਿੰਘ ਸਾਫੂਵਾਲਾ, ਦਰਸ਼ਨ ਸਿੰਘ ਖੋਸਾ ਪਾਂਡੋ,ਹਰਨੇਕ ਸਿੰਘ ਧੱਲੇਕੇ,ਬੀਰ ਸਿੰਘ ਖੋਸਾ ਪਾਂਡੋ ਕੇ ਤੋਂ ਇਲਾਵਾ ਵੱਡੀ ਗਿਣਤੀ ਨੰਬਰਦਾਰ ਹਾਜਰ ਸਨ |

Today Now News

RELATED ARTICLES
- Advertisment -

POPULAR POSTS