17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਵੱਲੋਂ ਖੇਡ ਰਹੇ ਫਰੀਦਕੋਟ ਦੇ ਰੁਪਿੰਦਰ...

ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਵੱਲੋਂ ਖੇਡ ਰਹੇ ਫਰੀਦਕੋਟ ਦੇ ਰੁਪਿੰਦਰ ਸਿੰਘ ਦੇ ਪ੍ਰਦਰਸਨ ਤੇ ਪਿਤਾ ਨੇ ਪ੍ਰਗਟਾਈ ਖੁਸੀ

ਜਦ ਮੈਂ ਆਪਣੇ ਪੁਤਰ ਨੂੰ ਟੀਵੀ ਸਕਰੀਨ ਰਾਹੀਂ ਗੋਲ ਦਾਗਦੇ ਦੇਖਿਆ ਤਾਂ ਫਖਰ ਨਾਲ ਮੇਰਾ ਸੀਨਾਂ ਚੌੜਾ ਹੋ ਗਿਆ- ਹਰਿੰਦਰ ਸਿੰਘ

ਫਰੀਦਕੋਟ 24 ਜੁਲਾਈ (ਬਿਓਰੋ) – ਭਾਰਤੀ ਹਾਕੀ ਟੀਮ ਵੱਲੋਂ ਅੱਜ ਸਵੇਰੇ ਟੋਕੀਓ ਉਲੰਪਿਕ ਵਿਚ ਨਿਊਜੀਲੈਂਡ ਦੀ ਟੀਮ ਨੂੰ 3-2 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ ਹੈ।ਭਾਰਤੀ ਟੀਮ ਵਿਚ ਖੇਡ ਰਹੇ ਫਰੀਦਕੋਟ ਵਾਸੀ ਰੁਪਿੰਦਰ ਸਿੰਘ ਵੱਲੋਂ ਪਹਿਲਾ ਗੋਲ ਦਾਗ ਕੇ ਟੀਮ ਨੂੰ ਬਰਾਬਰੀ ਤੇ ਲਿਆਂਦਾ ਗਿਆ ਅਤੇ ਉਸ ਤੋਂ ਬਾਅਦ ਹੋਰ 2 ਗੋਲਾ ਦੀ ਮੱਦਦ ਨਾਲ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ। ਭਾਰਤੀ ਟੀਮ ਦੀ ਇਸ ਜਿੱਤ ਨਾਲ ਜਿੱਥੇ ਪੂਰੇ ਭਾਰਤ ਵਾਸੀਆਂ ਅਤੇ ਹਾਕੀ ਪਰੇਮੀਆਂ ਵਿਚ ਖੁਸੀ ਪਾਈ ਜਾ ਰਹੀ ਹੈ ਉਥੇ ਹੀ ਫਰੀਦਕੋਟ ਦੇ ਲੋਕਾਂ ਅਤੇ ਖਾਸ ਕਰ ਰੁਪਿੰਦਰ ਦੇ ਪਰਿਵਾਰ ਵਿਚ ਵੀ ਖੁਸੀ ਪਾਈ ਜਾ ਰਹੀ ਹੈ। ਰੁਪਿੰਦਰ ਦੇ ਪਿਤਾ ਦਾ ਕਹਿਣਾ ਕਿ ਉਸ ਨੇ ਜਦ ਰੁਪਿੰਦਰ ਨੂੰ ਟੀਵੀ ਸਕਰੀਨ ਤੇ ਉਲੰਪਿਕ ਵਿਚ ਗੋਲ ਕਰਦੇ ਦੇਖਿਆ ਤਾਂ ਉਸ ਦਾ ਸੀਨਾਂ ਫਖਰ ਨਾਲ ਚੌੜਾ ਹੋ ਗਿਆ।


ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਫਰੀਦ ਹਾਕੀ ਕਲੱਬ ਦੇ ਮੈਂਬਰ ਅਤੇ ਸਾਬਕਾ ਹਾਕੀ ਖਿਡਾਰੀ ਖੁਸ਼ਵੰਤ ਸਿੰਘ ਨੇ ਕਿਹਾ ਕਿ ਉਹਨਾਂ ਖੁਸੀ ਹੈ ਕਿ ਫਰਦਿਕੋਟ ਦਾ ਰੁਪਿੰਦਰਪਾਲ ਭਾਰਤੀ ਹਾਕੀ ਵਿਚ ਖੇਡ ਰਿਹਾ ਅਤੇ ਉਸ ਵੱਲੋਂ ਅੱਜ ਪਹਿਲਾ ਗੋਲ ਦਾਗ ਕੇ ਇਤਿਹਾਸ ਰਿਿਜਆ ਗਿਆ। ਉਹਨਾਂ ਕਿਹਾ ਕਿ ਮੈਨੰੁ ਆਸ ਹੈ ਕਿ ਇਸ ਵਾਰ ਭਾਰਤੀ ਹਾਕੀ ਟੀਮ ਉਲੰਪਿਕ ਵਿਚ ਗੋਲਡ ਮੈਡਲ ਜਿੱਤ ਕੇ ਪਰਤੇਗੀ।

ਇਸ ਮੌਕੇ ਗੱਲਬਾਤ ਕਰਦੇ ਹੋਏ ਰੁਪਿੰਦਰਪਾਲ ਸਿੰਘ ਦੇ ਪਿਤਾ ਹਰਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਸ ਦਾ ਬੇਟਾ ਲਗਾਤਾਰ ਦੂਜੀਵਾਰ ਭਾਰਤੀ ਹਾਕੀ ਟੀਮ ਵਿਚ ਉਲੰਪਿਕ ਖੇਡ ਰਿਹਾ ਹੈ । ਉਹਨਾਂ ਕਿਹਾ ਕਿ ਅੱਜ ਭਾਰਤੀ ਹਾਕੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਮੈਚ ਵਿਚ ਜਿੱਤ ਦਰਜ ਕੀਤੀ ਹੈ। ਉਹਨਾ ਕਿਹਾ ਕਿ ਇਸ ਮੈਚ ਵਿਚ ਰੁਪਿੰਦਰਪਾਲ ਨੇ ਪਹਿਲਾ ਗੋਲ ਦਾਗ ਕੇ ਇਤਿਹਾਸ ਰਚਿਆ।ਉਹਨਾ ਕਿਹਾ ਕਿ ਜਦੋਂ ਰੁਪਿੰਦਰ ਨੰੁ ਮੈਂ ਟੀਵੀ ਸਕਰੀਨ ਤੇ ਗੋਲ ਕਰਦੇ ਦੇਖਿਆ ਤਾਂ ਫਖਰ ਨਾਲ ਸੀਨਾ ਚੌੜਾ ਹੋ ਗਿਆ। ਉਹਨਾਂ ਆਸ ਪ੍ਰਗਟਾਈ ਕਿ ਇਸਵਾਰ ਭਾਰਤੀ ਹਾਕੀ ਟੀਮ ਟੋਕੀਓ ਉਲੰਪਿਕ ਵਿਚੋਂ ਗੋਲਡ ਮੈਡਲ ਜਿੱਤ ਕੇ ਪਰਤੇਗੀ।

Today Now News

RELATED ARTICLES
- Advertisment -

POPULAR POSTS