17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਨਰੇਗਾ ਮੁਲਾਜਮਾਂ ਦੀਆ ਸੇਵਾਵਾਂ ਰੈਗੂਲਰ ਕਰੇ ਸਰਕਾਰ- ਵੜਿੰਗ

ਮਨਰੇਗਾ ਮੁਲਾਜਮਾਂ ਦੀਆ ਸੇਵਾਵਾਂ ਰੈਗੂਲਰ ਕਰੇ ਸਰਕਾਰ- ਵੜਿੰਗ

ਸ੍ਰੀ ਮੁਕਤਸਰ ਸਾਹਿਬ 24 ਜੁਲਾਈ ( ਅਨਮੋਲ ਸਿੰਘ ਵੜਿੰਗ ) ਪੰਚਾਇਤ ਵਿਭਾਗ ਵਿੱਚ ਪਿਛਲੇ ਲੰਮੇ ਸਮੇਂ ਤੋਂ ਠੇਕਾ ਅਧਾਰਿਤ ਕੰਮ ਕਰ ਰਹੇ ਮਨਰੇਗਾ ਮੁਲਾਜਮਾਂ ਦਾ ਪਿੰਡਾਂ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਰਿਹਾ ਹੈ ।

ਇਸ ਲਈ ਮਨਰੇਗਾ ਮੁਲਾਜਮਾਂ ਦੀਆ ਸੇਵਾਵਾਂ ਰੈਗੂਲਰ ਕਰਨਾ ਬਹੁਤ ਜਰੂਰੀ ਵੀ ਅਤੇ ਸਮੇ ਦੀ ਮੁੱਖ ਮੰਗ ਵੀ ਹੈ ਤਾ ਜੋ ਇਹਨਾ ਮੁਲਾਜ਼ਮਾਂ ਨੂੰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣ ਤੋ ਬਚਾਇਆ ਜਾ ਸਕੇ ।ਇਹਨਾਂ ਸਬਦਾਂ ਦਾ ਪ੍ਰਗਟਾਵਾ ਪਿੰਡ ਵੜਿੰਗ ਦੇ ਸਰਪੰਚ ਪਰਵਿੰਦਰ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦੇ ਕੀਤਾ । ਉਹਨਾ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਵਿੱਚ ਜੋ ਵਿਕਾਸ ਕਾਰਜ ਹੋਏ ਹਨ । ਜਿਸ ਵਿੱਚ ਮਨਰੇਗਾ ਮੁਲਾਜ਼ਮ ਵੀ ਵਧਾਈ ਦੇ ਹੱਕਦਾਰ ਹਨ ।ਜਿਹਨਾਂ ਨੇ ਪਿੰਡਾਂ ਦੇ ਵਿਕਾਸ ਕਾਰਜ ਨੇਪਰੇ ਚਾੜ੍ਹਨ ਵਿੱਚ ਆਪਣਾ ਪੂਰਾ ਸਹਿਯੋਗ ਦਿੱਤਾ ਹੈ ।ਇਸ ਸਮੇ ਸਰਪੰਚ ਪਰਵਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਮਨਰੇਗਾ ਮੁਲਾਜਮਾਂ ਦੇ ਕੰਮਾਂ ਨੂੰ ਦੇਖਦੇ ਹੋਏ। ਇਹਨਾ ਦੀਆਂ ਹੱਕੀ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਅਤੇ ਇਹਨਾ ਮੁਲਾਜ਼ਮਾਂ ਦੀਆ ਸੇਵਾਵਾਂ ਨੂੰ ਰੈਗੂਲਰ ਕਰੇ ਤਾਂ ਜੋ ਆਪਣੇ ਵਧੇਰੇ ਯੋਗਦਾਨ ਪਿੰਡਾਂ ਦੇ ਵਿਕਾਸ ਵਿੱਚ ਦੇ ਸਕਣ। ਇਸ ਸਮੇ ਸਮੂਹ ਗਰਾਮ ਪੰਚਾਇਤ ਦੇ ਮੈਂਬਰ ਸਹਿਬਾਨ ਵੀ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS