
ਨਵੀਂ ਦਿੱਲੀ 24 ਜੁਲਾਈ (ਬਿਊਰੋ) ਖੇਡਾਂ ਦੇ ਮਹਾਕੁੰਭ ਓਲੰਪਿਕਸ ਦਾ ਅਧਿਕਾਰਤ ਉਦਘਾਟਨ 23 ਜੁਲਾਈ ਯਾਨੀ ਸ਼ੁੱਕਰਵਾਰ ਨੂੰ ਹੋਇਆ। ਟੋਕੀਓ ਓਲੰਪਿਕ ਖੇਡਾਂ ਦੀ ਸ਼ੁਰੂਆਤ ਦੇ ਦੂਜੇ ਹੀ ਦਿਨ ਮੈਡਲ ਦਾ ਖਾਤਾ ਵੀ ਖੁੱਲ੍ਹ ਗਿਆ। ਚੀਨੀ ਨਿਸ਼ਾਨੇਬਾਜ਼ ਨੇ ਆਪਣੇ ਦੇਸ਼ ਦਾ ਪਹਿਲਾ ਤਮਗਾ ਜਿੱਤਿਆ ਅਤੇ ਟੋਕਿਓ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਗਈ।ਇਸ ਦੌਰਾਨ ਟੋਕੀਓ ਓਲੰਪਿਕਸ ਦਾ ਪਹਿਲਾ ਗੋਲਡ ਚੀਨ ਦੇ ਨਾਂ ਰਿਹਾ।
ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਦਾ ਫਾਈਨਲ ਚੀਨ ਦੀ ਯਾਂਗ ਕਿਆਨ ਨੇ ਇਕ ਨਵੇਂ ਓਲੰਪਿਕ ਰਿਕਾਰਡ ਨਾਲ ਮੁਕਾਬਲਾ ਜਿੱਤ ਲਿਆ ਹੈ। ਚੀਨੀ ਖਿਡਾਰੀ ਦੇ ਪਿੱਛੇ ਭਾਵ ਦੂਜਾ ਸਥਾਨ ਰੂਸੀ ਨਿਸ਼ਾਨੇਬਾਜ਼ ਸੀ ਅਤੇ ਉਸਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸ ਈਵੈਂਟ ਵਿੱਚ, ਰੂਸ ਦੀ ਨਿਸ਼ਾਨੇਬਾਜ਼ ਅਨਾਸਤਾਸੀਆ ਗਲਾਸ਼ੀਨਾ Anastasiia GALASHINA ਨੇ 251.1 ਅੰਕ ਬਣਾ ਕੇ ਆਪਣੇ ਦੇਸ਼ ਲਈ ਪਹਿਲਾ ਤਮਗਾ ਜਿੱਤਿਆ। ਸਵਿਸ ਟੀਮ ਇਥੇ ਤੀਜੇ ਸਥਾਨ ‘ਤੇ ਰਹੀ ਅਤੇ ਕਾਂਸੀ ਦਾ ਤਗਮਾ ਜਿੱਤਿਆ। ਸਵਿੱਸ ਨਿਸ਼ਾਨੇਬਾਜ਼ ਨੀਨਾ ਕ੍ਰਿਸਟਨ Nina CHRISTEN ਨੇ 230.6 ਅੰਕ ਹਾਸਲ ਕਰਕੇ ਆਪਣੇ ਦੇਸ਼ ਦੇ ਤਗਮੇ ਦੀ ਸੂਚੀ ਵਿਚ ਤੀਸਰਾ ਸਥਾਨ ਹਾਸਲ ਕੀਤਾ।






