17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਧਰਮ ਦੀ ਰੱਖਿਆ ਕਰਨ ਲਈ ਉਸ ਧਰਮ ਦਾ ਰਾਜ ਸਥਾਪਤ ਹੋਣਾ ਵੀ...

ਧਰਮ ਦੀ ਰੱਖਿਆ ਕਰਨ ਲਈ ਉਸ ਧਰਮ ਦਾ ਰਾਜ ਸਥਾਪਤ ਹੋਣਾ ਵੀ ਜ਼ਰੂਰੀ ਹੈ – ਸਿਮਰਜੀਤ ਸਿੰਘ ਮਾਨ

ਬਠਿੰਡਾ 24 ਜੁਲਾਈ (ਹਰਮਿੰਦਰ ਸਿੰਘ ਅਵਿਨਾਸ਼) -ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਅੱਜ ਬਠਿੰਡਾ ਦੇ ਸਰਕਟ ਹਾਊਸ ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸੇ ਧਰਮ ਦੀ ਰੱਖਿਆ ਕਰਨ ਲਈ ਉਸ ਧਰਮ ਦਾ ਰਾਜ ਸਥਾਪਤ ਹੋਣਾ ਵੀ ਜ਼ਰੂਰੀ ਹੈ ਸਿੱਖਾਂ ਦਾ ਆਪਣਾ ਰਾਜ ਸਥਾਪਤ ਨਹੀਂ ਹੋਇਆ ਇਸ ਕਰਕੇ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਦ ਕਿ ਹਿੰਦੂ ਬਹੁਮੰਤ ਹੋਣ ਕਾਰਨ ਬਾਬਰੀ ਮਸਜਿਦ ਢਾਹੁਣ ਵਾਲਿਆਂ ਨੂੰ ਵੀ ਮਾਫ ਕਰ ਦਿੱਤਾ ਅਤੇ ਆਪਣਾ ਰਾਮ ਮੰਦਿਰ ਵੀ ਬਣਾ ਲਿਆ ਇੱਥੋਂ ਤਕ ਕਿ ਪ੍ਰਧਾਨ ਮੰਤਰੀ ਕਿਸੇ ਧਰਮ ਦਾ ਨਹੀਂ ਹੁੰਦਾ ਅਤੇ ਕਿਸੇ ਵੀ ਧਰਮ ਦਾ ਉਹ ਨੀਂਹ ਪੱਥਰ ਨਹੀਂ ਰੱਖ ਸਕਦਾ ਇੱਥੇ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਨੀਂਹ ਪੱਥਰ ਵੀ ਰੱਖ ਦਿੱਤਾ ਹੈ

ਸਿੱਧੂ ਕਿਹਾ ਕਰਦਾ ਸੀ ਕਿ ਪੰਜਾਬ ਸਰਕਾਰ ਨੇ ਬਗਰਾਡ਼ੀ ਮੋਰਚੇ ਦੇ ਪੀਡ਼ਤਾਂ ਨੂੰ ਇਨਸਾਫ਼ ਨਹੀਂ ਦਿੱਤਾ  ਹੁਣ ਸਿੱਧੂ ਕਾਂਗਰਸ ਪਾਰਟੀ ਦੇ ਪ੍ਰਧਾਨ ਬਣ ਗਏ ਹਨ ਕਿ ਸਿੱਖਾਂ ਨੂੰ ਇਨਸਾਫ਼ ਮਿਲੇਗਾ ਤਾਂ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਸਹੁੰ ਖਾਧੀ ਸੀ ਕਿ ਮੈਂ ਬਗਰਾੜੀ ਅਤੇ ਕੋਟਕਪੂਰਾ ਦੇ ਪੀੜਤ ਸਿੱਖਾਂ ਨੂੰ ਇਨਸਾਫ ਦਿਵਾਵਾਂਗੇ  ਪਰ ਹੁਣ ਸਿੱਧੂ ਦੀ ਕਾਰਜਗੁਜ਼ਾਰੀ ਤੋਂ ਇਹ ਪਤਾ ਲੱਗੇਗਾ ਕਿ ਉਹ ਵੀ ਕੈਪਟਨ ਵਾਂਗ ਝੂਠ ਬੋਲਦੇ ਹਨ ਕਿ ਇਨਸਾਫ ਦਿੰਦੇ ਹਨ  
ਨਵਜੋਤ  ਸਿੰਘ ਸਿੱਧੂ ਦੇ ਪਿਤਾ ਨੂੰ ਫਾਂਸੀ ਦੀ ਸਜ਼ਾ ਬੋਲੀ ਗਈ ਸੀ ਤਾਂ ਇਸ ਸਵਾਲ ਤੇ ਮਾਨ ਨੇ ਕਿਹਾ ਕਿ ਕੋਈ ਫਾਂਸੀ ਦੀ ਸਜ਼ਾ ਨਹੀਂ ਸੁਣਾਈ ਗਈ ਸੀ ਜੋ ਫੋਟੋ ਦਿਖਾਈ ਗਈ ਹੈ ਉਸ ਵਿੱਚ ਨਹਿਰੂ ਦਾ ਮੂੰਹ ਹੋਰ ਪਾਸੇ ਹੈ ਅਤੇ ਸਿੱਧੂ ਦੇ ਪਿਤਾ ਦਾ ਮੂੰਹ ਹੋਰ ਪਾਸੇ ਹੈ
Today Now News

RELATED ARTICLES
- Advertisment -

POPULAR POSTS