ਪਰਲ ਕੰਪਨੀ ਤੋਂ ਨਿਵੇਸਕਾ ਦੇ ਪੈਸੇ ਦਵਾਕੇ ਹੀ ਸਾਹ ਲਵਾਂਗੇ – ਰਾਏਪੁਰ

ਮਾਨਸਾ 23 ਜੁਲਾਈ (ਗੁਰਜੰਟ ਸਿੰਘ ਬਾਜੇਵਾਲੀਆ) ਇਨਸਾਫ਼ ਦੀ ਆਵਾਜ਼ ਜਥੇਬੰਦੀ ਦੀ ਪੰਜਾਬ ਪੱਧਰੀ ਅਹਿਮ ਮੀਟਿੰਗ ਸ. ਮਹਿੰਦਰਪਾਲ ਸਿੰਘ ਦਾਨਗੜ ਜੀ ਦੀ ਅਗਵਾਈ ਹੇਠ ਹੋਈ ।ਜਿਸ ਵਿੱਚ ਪਰਲ ਕੰਪਨੀ ਤੋਂ ਨਿਵੇਸਕਾ ਦੇ ਪੈਸੇ ਵਿਆਜ ਸਮੇਤ ਵਾਪਸ ਕਰਵਾਉਣ ਉੱਤੇ ਵਿਚਾਰ ਚਰਚਾ ਕੀਤੀ ਗਈ ।ਸ. ਮਹਿੰਦਰਪਾਲ ਸਿੰਘ ਦਾਨਗੜ ਨੇ ਕਿਹਾ ਕਿ ਪੰਜਾਬ ਦੇ 25 ਲੱਖ ਲੋਕਾਂ ਦਾ 10,000 ਕਰੌੜ ਰੁਪਿਆ ਪਰਲ ਕੰਪਨੀ ਵਿੱਚ ਫਸਿਆ ਹੋਇਆ ਹੈ ।ਇਨ੍ਹਾਂ ਲੋਕਾਂ ਦਾ ਪੈਸਾ ਫਸਾਉਣ ਦੀਆਂ ਜਿੰਮੇਵਾਰ ਦੋਨੋਂ ਸਰਕਾਰਾਂ ਆਕਾਲੀ ਦਲ ਤੇ ਕਾਂਗਰਸ ਹਨ।ਜਿਨ੍ਹਾਂ ਲੋਕਾਂ ਨੇ ਪਰਲ ਕੰਪਨੀ ਵਿੱਚ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਕੁਝ ਹਿੱਸਾ ਬਚਾ ਕੇ ਆਪਣੇ ਆਉਣ ਵਾਲੇ ਭਵਿੱਖ ਦੀ ਆਸ ਲਈ ਪੈਸੇ ਲਾਏ ਸਨ, ਉਹ ਅਜ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।ਦਾਨਗੜ ਨੇ ਆਪਣੇ ਆਗੂਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ 12 ਜੁਲਾਈ ਨੂੰ ਪੂਰੇ ਪੰਜਾਬ ਦੇ ਐਸ ਡੀ ਐਮ ਸਾਹਿਬਾਨ ਰਾਹੀਂ ਆਪਾਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਵੀ ਦਿੱਤੇ ਸਨ।ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਜਾਂ ਮੰਤਰੀ ਵੱਲੋਂ ਇਸ ਮੁੱਦੇ ਤੇ ਕੋਈ ਗਲਬਾਤ ਨਹੀਂ ਕੀਤੀ ਗਈ।
ਇਸ ਕਰਕੇ ਆਪਾਂ ਜਲਦੀ ਹੀ ਪੂਰੇ ਪੰਜਾਬ ਵਿੱਚ ਮੀਟਿੰਗਾਂ ਕਰਕੇ ਪਰਲ ਕੰਪਨੀ ਵਲੋਂ ਠੱਗੇ ਗਏ ਨਿਵੇਸ਼ਕਾ ਨੂੰ ਨਾਲ ਲੈ ਕੇ ਸੰਘਰਸ਼ ਨੂੰ ਤੇਜ਼ ਕਰੀਏ ਅਤੇ ਲੋਕਾਂ ਦੇ ਹੱਕਾ, ਹਕੂਕਾ ਤੇ ਪੈਸੇ ਵਾਪਸ ਕਰਵਾਉਣ ਦੀ ਆਵਾਜ਼ ਮੁੱਖ ਮੰਤਰੀ ਤਕ ਪਹੁੰਚਾਈਏ।ਤਾਂ ਜੋ 2022 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਲੋਕਾਂ ਦੇ ਪੈਸੇ ਵਾਪਸ ਕਰਵਾ ਸਕੀਏ।ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਸਾਹਿਬ ਜੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਰਲ ਕੰਪਨੀ ਦੇ ਨਿਵੇਸ਼ਕਾ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਮੈਂ ਪਹਿਲ ਦੇ ਆਧਾਰ ਉੱਤੇ ਲੋਕਾਂ ਦੇ ਪੈਸੇ ਦੁਵਾਵਾਗਾ ।ਪਰ ਅਫਸੋਸ ਹੈ ਕਿ ਅਜੇ ਤੱਕ ਲੋਕਾਂ ਨੂੰ ਪਰਲ ਕੰਪਨੀ ਵਾਲੇ ਪੈਸੇ ਵਾਪਸ ਨਹੀਂ ਮਿਲੇ,ਇਸ ਕਰਕੇ ਜਲਦੀ ਹੀ ਪੂਰੇ ਪੰਜਾਬ ਦੇ ਸਾਰੇ ਡੀ ਸੀ ਸਾਹਿਬਾਨ ਨੂੰ ਮੰਗ ਪੱਤਰ ਦੇ ਕੇ ਲੋਕਾਂ ਦੀ ਆਵਾਜ਼ ਮੁੱਖ ਮੰਤਰੀ ਤਕ ਪਹੁੰਚਾਈ ਜਾਵੇਗੀ ।ਜੇਕਰ ਫਿਰ ਵੀ ਨਿਵੇਸ਼ਕਾ ਦੀ ਪੁਕਾਰ ਨਾ ਸੁਣੀ ਗਈ ਤਾਂ ਪੰਜਾਬ ਪੱਧਰ ਉੱਤੇ ਸਾਰੇ ਡੀ ਸੀ ਸਾਹਿਬਾਨ ਦੇ ਦਫਤਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਜਾਵੇਗਾ ।
ਵਖ ਵਖ ਬੁਲਾਰਿਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਪਰਲ ਕੰਪਨੀ ਵਿਚੋਂ ਨਿਵੇਸ਼ਕਾ ਦੇ ਪੈਸੇ ਵਿਆਜ ਸਮੇਤ ਵਾਪਸ ਨਹੀਂ ਹੁੰਦੇ, ਉੰਨੀ ਦੇਰ ਤੱਕ ਇਨਸਾਫ਼ ਦੀ ਆਵਾਜ਼ ਜਥੇਬੰਦੀ ਦਿਨੋ ਦਿਨ ਸੰਘਰਸ਼ ਤੇਜ ਅਤੇ ਤਿਖਾ ਕਰਦੀ ਜਾਵੇਗੀ ।ਇਸ ਪੰਜਾਬ ਪੱਧਰੀ ਮੀਟਿੰਗ ਵਿੱਚ ਸ.ਮਹਿੰਦਰਪਾਲ ਸਿੰਘ ਦਾਨਗੜ ਤੋਂ ਇਲਾਵਾ ਜੋਧ ਸਿੰਘ ਥਾਂਦੀ, ਬਲਜੀਤ ਕੌਰ ਸੇਖਾ, ਦਲਬੀਰ ਸਿੰਘ ਜੰਮੂ, ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ,ਜੱਗਾ ਸਿੰਘ ਸਿੱਧੂ, ਗੁਰਤੇਜ ਸਿੰਘ ਬਹਿਮਣ, ਗੁਰਦੀਪ ਸਿੰਘ ਝਿੱਕਾ, ਜਸਵੀਰ ਸਿੰਘ ਝਿੱਕਾ, ਸੁਖਜੀਤ ਸਿੰਘ ਭੁੱਲਰ, ਹਰਭਜਨ ਸਿੰਘ ਬੰਗੀ, ਅਮਰੀਕ ਸਿੰਘ ਪਠਲਾਵਾ, ਮਨਜੀਤ ਸਿੰਘ ਤਬੜ ਆਦਿ ਹਾਜ਼ਰ ਸਨ,





