ਫਿਰੋਜ਼ਪੁਰ,21 ਜੁਲਾਈ( ਹਰਜਿੰਦਰ ਸਿੰਘ ਕਤਨਾ) ਨਾਮਵਰ ਪੱਤਰਕਾਰ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਫਿਰੋਜ਼ਪੁਰ ਇਕਾਈ ਜ਼ੀਰਾ ਦੇ ਪ੍ਰਧਾਨ ਰਣਜੀਤ ਸਿੰਘ ਰਾਏ ਦੀ ਧਰਮ ਪਤਨੀ ਬੀਬੀ ਚਰਨਜੀਤ ਕੌਰ ਜੋ ਪਿਛਲੇ ਦਿਨੀਂ ਅਚਾਨਕ ਵਿਛੋੜਾ ਦੇ ਗਏ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਆਖੰਡ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਪਿੰਡ ਮਲੂਵਾਲੀਏ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ।ਇਸ ਮੌਕੇ ਰਾਗੀ ਸਿੰਘਾਂ ਵਲੋਂ ਵਿਰਾਗ ਮਈ ਕੀਰਤਨ ਕੀਤਾ ਗਿਆ।ਅਰਦਾਸ ਉਪਰੰਤ ਬੀਬੀ ਚਰਨਜੀਤ ਕੌਰ ਨੂੰ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਸਮੇਤ ਕਈ ਹੋਰ ਧਾਰਮਿਕ ਅਤੇ ਸਿਆਸੀ ਲੀਡਰਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਸ੍ਰੀਮਤੀ ਅਮਰਜੀਤ ਕੌਰ ਛਾਬੜਾ, ਬਹਾਦਰ ਸਿੰਘ ਭੁੱਲਰ, ਸੰਜੀਵ ਬਜਾਜ,ਲਖਵਿੰਦਰ ਸਿੰਘ ਕਰਮੂਵਾਲਾ, ਦਵਿੰਦਰ ਸਿੰਘ ਛਾਬੜਾ,ਵਿਜੇ ਕੁਮਾਰ ਬਹਿਲ,ਜਗਸੀਰ ਸਿੰਘ ਜ਼ੀਰਾ,ਬਲਵਿੰਦਰ ਕੌਰ ਲੋਹਕੇ,ਰੋਸ਼ਨ ਲਾਲ ਮਨਚੰਦਾ, ਰਵੀ ਕੁਮਾਰ, ਆਸ਼ਾ ਸ਼ਰਮਾ, ਬਲਵਿੰਦਰ ਪਾਲ ਸ਼ਰਮਾ,ਮਨਜੀਤ ਸਿੰਘ ਜੇ ਈ, ਤਲਵਿੰਦਰ ਕੌਰ,ਬ੍ਰਿਜ ਭੂਸ਼ਨ ਕੰਵਲ ਜੀਤ ਸਿੰਘ ਅਤੇ ਹੋਰ ਵੱਖ ਵੱਖ ਪਿੰਡਾਂ ਦੇ ਪਤਵੰਤੇ ,ਪੱਤਰਕਾਰ ਅਤੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੀ ਮੌਜੂਦ ਸਨ।








