
ਮਾਨਸਾ 20 ਜੁਲਾਈ (ਗੁਰਜੰਟ ਸਿੰੰਘ ਬਾਜੇਵਾਲੀਆਂ) 2021 ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਯੂਨੀਅਨ, ਪੰਜਾਬ ਦੇ ਸੱਦੇ ਤੇ ਜਿਲ੍ਹਾ ਇਕਾਈ ਮਾਨਸਾ ਵਲੋਂ ਕਰੋਨਾ ਮਹਾਂਮਾਰੀ ਦੇ ਵੱਧਦੇ ਫੈਲਾਅ ਨੂੰ ਵੇਖਦੇ ਹੋਏ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਵਿੱਚ ਤਨਦੇਹੀ ਨਾਲ ਸੇਵਾ ਕੀਤੀ ਜਾ ਰਹੀ ਹੈ ਪ੍ਰੰਤੂ ਇਸ ਦੇ ਬਦਲੇ ਵਿੱਚ ਆਸਾ ਵਰਕਰ ਅਤੇ ਫੈਸਿਲੀਟੇਟਰ ਨੂੰ ਨਿਗੁਣੇ ਮਾਣਭੱਤੇ ਤੇ ਗੁਜਾਰਾ ਨਾ ਪੈ ਰਿਹਾ ਹੈ ਜਿਸ ਸਬੰਧੀ ਸਮੂਹ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਆਪਣੀ ਮੰਗਾਂ ਸਬੰਧੀ ਵੱਖ ਵੱਖ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ ਪ੍ਰੰਤੂ ਆਸ਼ਾ ਵਰਕਰ ਤੇ ਫੈਸਿਲੀਟੇਟਰ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਜਿਸ ਕਾਰਨ ਸਮੂਹ ਆਸ਼ਾ ਵਰਕਰ ਤੇ ਫੈਸਿਲੀਟੇਟਰ ਵਿੱਚ ਰੋਸ ਪੈਦਾ ਹੋ ਚੁੱਕਾ ਹੈ । ਸੁਖਵਿੰਦਰ ਕੌਰ ਬੁਢਲਾਡਾ ਜਿਲ੍ਹਾ ਪ੍ਰਧਾਨ ਨੇ ਰੋਸ ਧਰਨੇ ਦੌਰਾਨ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਾਡੀਆਂ ਪ੍ਰਮੁੱਖ ਮੰਗਾ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ 4000/ਰੁਪੈ ਮਾਸਕ^ਇੰਨਸੈਟਿਵ ਦਿੱਤਾ ਜਾਵੇ। ਆਸ਼ਾ ਫੈਸਿਲੀਟੇਟਰਾਂ ਨੂੰ 250/ਰੁਪਏ ਟੂਰ ਮਨੀ ਨੂੰ ਵਧਾ ਕੇ ਪਰ ਟੂਰ 500/ਰੁ ਦਿੱਤਾ ਜਾਵੇ।ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ।ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ 15000/ਰੁ ਮਾਸਕ ਲਾਗੂ ਕੀਤਾ ਜਾਵੇ।ਆਸ਼ਾ ਵਰਕਰਾਂ ਨੂੰ ਸੀ,ਐਚ,ਓ, ਦਾ ਇੰਨਸੈਟਿਵ ਦੀ ਪੇਮੈਂਟ ਹਰ ਮਹੀਨੇ ਦੇਣੀ ਯਕੀਨੀ ਕੀਤੀ ਜਾਵੇ।ਆਸ਼ਾ ਫੈਸਿਲੀਟੇਟਰਾਂ ਨੂੰ ਸੀ,ਐਚ,ਓ,ਦੇ ਇੰਨਸੈਟਿਵ ਦੀ ਪੇਮੈਂਟ ਵਿੱਚ ਜ਼ੋੜਿਆ ਜਾਵੇ। ਆਂਗਣਵਾੜੀ ਸੈਟਰਾਂ ਦੀ ਤਰ੍ਹਾਂ ਪਿੰਡਾਂ ਵਿੱਚ ਆਸ਼ਾ ਵਰਕਰਾਂ/ਆਸ਼ਾ ਫੈਸਿਲੀਟੇਟਰਾਂ ਲਈ ਸੈਂਟਰ ਬਣਾਏ ਜਾਣ।ਗਰਮੀਆਂ ਸਰਦੀਆਂ ਦੀਆਂ ਵਰਦੀਆਂ ਦਾ ਭੁਗਤਾਨ ਹਰ ਛਿਮਾਹੀ ਕਰਨਾ ਯਕੀਨੀ ਬਣਾਇਆ ਜਾਵੇ।ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਤੋਂ ਵਾਧੂ ਕੰਮ ਵਾਧੂ ਇੰਨਸੈਟਿਵ ਦਿੱਤਾ ਜਾਵੇ।ਡਿਊਟੀ ਦੌਰਾਨ ਹਾਦਸਾ ਗ੍ਰਸਤ ਆਸ਼ਾ ਵਰਕਰਾਂ/ਆਸ਼ਾ ਫੈਸਿਲੀਟੇਟਰਾਂ ਨੂੰ ਕਰਮਚਾਰੀਆਂ ਦੀ ਤਰ੍ਹਾਂ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।ਕਰੋਨਾ ਪਾਜੇਟਿਵ ਮਰੀਜ ਦੀ ਜਾਂਚ ਜਾਂ ਦੇਖਭਾਲ ਲਈ ਇਕੱਲੀ ਆਸ਼ਾ ਵਰਕਰ,ਆਸ਼ਾ ਫੈਸਿਲੀਟੇਟਰ ਨਹੀਂ ਜਾਵੇਗੀ। ਉਸ ਨਾਨ ਸਿਹਤ ਵਿਭਾਗ ਦਾ ਇਕ ਮੁਲਾਜਮ ਵੀ ਭੇਜਿਆ ਜਾਵੇ।ਸੇਫਟ ਕਿੱਟਾਂ ਦਿੱਤੀਆਂ ਜਾਣ।ਜੇਕਰ ਸਾਨੂੰ ਸਰਵੇ ਕਰਨ ਲਈ ਕਿਹਾ ਜਾਂਦਾ ਹੈ ਤਾਂ ਸਾਡੀ ਪੂਰੀ ਹੈਲਥ ਟੀਮ ਤਿਆਰ ਕੀਤੀ ਜਾਵੇ।ਜ਼ੋ ਸਬ ਸੈਂਟਰਾਂ ਤੇ ਵੈਕਸੀਨੇਸ਼ਨ ਕੀਤੀ ਜਾਂਦੀ ਹੈ ਤਾਂ ਉਸ ਦਾ ਸਾਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਵੈਕਸੀਨ ਲੈ ਕੇ ਆਉਣ ਜਾਣ ਲਈ ਕੋਈ ਕਿਰਾਇਆ ਦਿੱਤਾ ਜਾਂਦਾ ਹੈ ਕਿਉਂਕਿ ਆਸ਼ਾ ਵਰਕਰ ਇਸ ਦੀ ਮੁਫਤ ਸੇਵਾ ਕਰ ਰਹੀ ਹੈ। ਜੇਕਰ ਸਮੇ ਸਿਰ ਮੰਗਾਂ ਨਾ ਮੰਨੀਆਂ ਗਈਆਂ ਤਾਂ 20 ਜੁਲਾਈ ਤੋਂ ਸਤੰਬਰ 2021 ਤੱਕ ਪੰਜਾਬ ਦੇ ਜਿਿਲ੍ਹਆਂ ਪੱਧਰਾਂ ਦੇ ਕੰਮ ਛੋੜ ਰੈਲੀਆਂ ਕੀਤੀਆਂ ਜਾਣਗੀਆਂ। ਉਪਰੰਤ ਸੂਬਾ ਪੱਧਰੀ ਰੈਲੀ ਪਟਿਆਲਾ ਵਿਖੇ ਕਰਕੇ ਆਪਣੀਆਂ ਮੰਗਾਂ ਪ੍ਰਤੀ ਰੋਸ ਮਾਰਚ ਕੀਤਾ ਜਾਵੇਗਾ । ਇਸ ਸਮੇਂ ਰਾਜਵੀਰ ਕੌਰ ਸਰਦੂਲਗੜ੍ਹ, ਬਲਜੀਤ ਮੋਫਰ, ਕੁਲਵੰਤ ਕੌਰ, ਕਰਮਜੀਤ ਕੌਰ, ਵੀਰਪਾਲ ਉੱਭਾ, ਰਾਜਵੀਰ ਕੌਰ ਖਿਆਲਾ, ਬਲਵਿੰਦਰ ਭੈਣੀ, ਬਲਵਿੰਦਰ ਮਾਨਸਾ, ਕਿਰਨਜੀਤ ਕੌਰ ਟਾਹਲੀਆਂ, ਜਗਪਾਲ, ਹਰਸਰਨ ਕੌਰ ਬੁਢਲਾਡਾ ਆਦਿ ਆਸਾ ਵਰਕਰਾ ਅਤੇ ਆਸਾ ਫੈਸਿਲੀਟੇਟਰ ਨੇ ਸੰਬੋਧਨ ਕਰਦੇ ਹੋਏ ਧਮਕੀ ਦਿੱਤੀ ਹੈ ਕਿ ਜੇਕਰ ਸਾਡੀਆਂ ਉਕਤ ਮੰਗਾਂ ਸਮੇ ਸਿਰ ਨਾ ਮੰਨੀਆਂ ਗਈਆਂ ਤਾਂ ਸਾਨੂੰ ਮਜਬੂਰਨ ਅਗਲੀ ਰਣਨੀਤੀ ਅਖਤਿਆਰ ਕਰਨੀ ਪਵੇਗੀ ਜਿਸ ਦੀ ਸਾਰੀ ਜੁੰਮੇਵਾਰੀ ਸਿਹਤ ਵਿਭਾਗ, ਪੰਜਾਬ ਸਰਕਾਰ ਦੀ ਹੋਵੇਗ




