
ਬਰਨਾਲਾ 19 ਜੁਲਾਈ (ਕਰਨਪ੍ਰੀਤ ਧੰਦਰਾਲ) -: ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਰੇੜਕਾ ਮੁਕਾਉਂਦੀਆਂ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਲੋਂ ਪੰਜਾਬ ਵਿੱਚ ਕਾਂਗਰਸ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਨਵਜੋਤ ਸਿੱਧੂ ਦੇ ਹੱਥ ਦੇ ਦਿੱਤੀ ਜਿਸ ਨੂੰ ਲੈ ਕੇ ਨੂੰ ਮੱਖਣ ਸ਼ਰਮਾ ਬਲਾਕ ਪ੍ਰਧਾਨ ਚੇਅਰਮੈਨ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਵਰਕਰਾਂ ਵਲੋਂ ਕਾਂਗਰਸ ਭਵਨ ਵਿਖੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਮੱਖਣ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਟਕਸਾਲੀ ਪਿਛੋਕੜ ਅਤੇ ਪੰਜਾਬ ਦੀ ਅਮਨ ਸ਼ਾਂਤੀ ਦੇ ਮੁਦਈ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਧਾਨ ਬਣਨ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਸੂਬੇ ਭਰ ਵਿਚ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਕਾਰਣ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਪੰਜਾਬ ਦਾ ਨੌਜਵਾਨ ਵਰਗ ਪੰਜਾਬ ਨੂੰ ਨਵਜੋਤ ਸਿੰਘ ਸਿੱਧੂ ਜਿਹੇ ਉਚੀ ਸੋਚ ਅਤੇ ਜ਼ੋਸ਼ੀਲੇ ਵਿਅਕਤੀਤਵ ਵਾਲੇ ਸ਼ਖਸ਼ ਦੇ ਅਧੀਨ ਤਰੱਕੀ ਕਰਦਾ ਦੇਖਣਾ ਚਾਹੁੰਦਾ ਹੈ। ਕਾਂਗਰਸ ਦੀ ਕੇਂਦਰ ਲੀਡਰਸ਼ਿਪ ਨੇ ਸਹੀ ਸਮੇਂ *ਤੇ ਸਹੀ ਫੈਸਲਾ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਦਿਲ ਜਿੱਤ ਲਿਆ ਹੈ ਇਸ ਸਮੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਰਾਮਨਵਾਸੀਆ ਨਰਿੰਦਰ ਗਰਗ ਨੀਟਾ,ਜਸਮੇਲ ਡੈਰੀ ਵਾਲਾ ਰਾਣੀ ਸੇਖਾ ਮੇਮ੍ਬਰ ਨਗਰ ਸੁਧਾਰ ਟਰੱਸਟ, ਐਡਵੋਕੇਟ ਰਾਜੀਵ ਲੂਬੀ, ਐਮ ਸੀ ਜੋਂਟੀ ਮਾਨ,ਗੁਰਦਰਸ਼ਨ ਬਰਾੜ, ਵਰੁਣ ਵੱਤਾ, ਰਣਜੀਤ ਟ੍ਰਾਂਸਪੋਟਰ,ਕੈਪਟਨ ਜਲੂਰ ,ਆਦਿ ਹਾਜ਼ਿਰ ਸਨ





