16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਦੂਲਗੜ ਦਾ ਚਾਰਜ ਸੰਭਾਲਿਆ ਐਸ਼ ਡੀ ਓ ਕਰਮਜੀਤ ਸਿੰਘ ਵੱਲੋਂ

ਸਰਦੂਲਗੜ ਦਾ ਚਾਰਜ ਸੰਭਾਲਿਆ ਐਸ਼ ਡੀ ਓ ਕਰਮਜੀਤ ਸਿੰਘ ਵੱਲੋਂ

ਮਾਨਸਾ 17 ਜੁਲਾਈ (ਗੁਰਜੰਟ ਸਿੰਘ ਬਾਜੇਵਾਲੀਆ) ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੀ ਸਬ ਡਿਵੀਜ਼ਨ ਸਰਦੂਲਗੜ੍ਹ ਦਾ ਚਾਰਜ ਸੰਭਾਲਦਿਆਂ ਐਸ ਡੀ ਓ ਸਰਦੂਲਗੜ੍ਹ ਕਰਮਜੀਤ ਸਿੰਘ ਵਲੋ ਟੈਕਨੀਕਲ ਐਂਡ ਮਕੈਨੀਕਲ ਬ੍ਰਾਂਚ ਮਾਨਸਾ (ਏ) ਨਾਲ ਫੀਲਡ ਵਰਕਰਾਂ ਦੀਆਂ ਮੰਗਾਂ ਸਬੰਧੀ ਆ ਰਹੀਆਂ ਫੀਲਡ ਵਿੱਚ ਮੁਸ਼ਕਲਾਂ ਦੇ ਹੱਲ ਲਈ ਕੀਤੀ ਮੀਟਿੰਗ। ਮੀਟਿੰਗ ਵਿੱਚ ਜੇ.ਈ ਜਗਜੀਤ ਸਿੰਘ,ਜੇ.ਈ ਸੁਖਵਿੰਦਰ ਸਿੰਘ,ਜੇ.ਈ ਗੋਰਵ ਗੁਪਤਾ, ਜਥੇਬੰਦੀ ਬ੍ਰਾਂਚ ਪ੍ਰਧਾਨ ਜਗਦੇਵ ਘੁਰਕਣੀ, ਸੀਨੀਅਰ ਮੀਤ ਪ੍ਰਧਾਨ ਰਮੇਸ਼ਵਰ ਝੰਡਾ ਖੁਰਦ,ਕਿਸਨਜੀਤ ਰੋੜਕੀ, ਗੁਰਜੰਟ ਸਿੰਘ ਖਾਲਸਾ,ਤਰਸੇਮ ਫਤਿਹਪੁਰ,ਇੰਦਰਜੀਤ ਸਰਦੂਲਗੜ੍ਹ,ਭੂਸ਼ਨ ਕੁਮਾਰ ਕੋਟੜਾ ਅਤੇ ਬਾਬੂ ਸਿੰਘ ਫਤਿਹਪੁਰ ਹਾਜ਼ਰ ਹੋਏ।
ਮੀਟਿੰਗ ਵਿੱਚ ਐਸ.ਡੀ.ਓ ਸਾਹਿਬ ਵਲੋਂ ਵਰਕਰਾਂ ਦੀਆਂ ਮੰਗਾਂ ਸਬੰਧੀ, ਫੀਲਡ ਵਿੱਚ ਪਾਣੀ ਸਪਲਾਈ ਦੇ ਸੁਧਾਰ ਸਬੰਧੀ,ਜਲ ਸਪਲਾਈ ਸਕੀਮਾਂ ਤੇ ਲੋੜ੍ਹੀਦਾ ਸਮਾਨ, ਦਫ਼ਤਰੀ ਅਤੇ ਹੋਰ ਫੀਲਡ ਵਿੱਚ ਆਉਂਦੀਆ ਮੁਸ਼ਕਲਾਂ ਦੇ ਹੱਲ ਲਈ ਜਥੇਬੰਦੀ ਤੋਂ ਸਹਿਯੋਗ ਦੀ ਮੰਗ ਕਰ ਕਿਹਾ ਕਿ ਇਹ ਮੁਸ਼ਕਲਾਂ ਦੇ ਹੱਲ ਲਈ ਸਾਡਾ ਆਪਸੀ ਤਾਲਮੇਲ ਹੋਣਾ ਬਹੁਤ ਜ਼ਰੂਰੀ। ਐਸ.ਡੀ.ਓ ਸਾਹਿਬ ਵਲੋਂ ਕੁੱਝ ਵਰਕਰਾਂ ਦੇ ਮਸਲੇ ਮੌਕੇ ਤੇ ਹੀ ਹੱਲ ਕੀਤੇ ਉਨ੍ਹਾ ਕਿਹਾ ਕਿ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਵਰਦੀਆਂ ,ਵੀ.ਡੀ.ਐਸ ਦੇ ਬਿਲਾ ਦੀ ਅਦਾਇਗੀ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ ਬਾਕੀ ਫੀਲਡ ਵਿੱਚ ਆ ਰਹੀਆਂ ਮੁਸਕਲਾਂ ਨੂੰ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਜਾਵੇ । ਜਥੇਬੰਦੀ ਨੇ ਵਿਸ਼ਵਾਸ ਦੁਆਇਆ ਜੇਕਰ ਸਾਡੇ ਵਰਕਰਾਂ ਨੂੰ ਆ ਰਹੀਆਂ ਮੁਸਕਲਾਂ ਦਾ ਹੱਲ ਕਰ ਵਰਕਰਾਂ ਨੂੰ ਤਸੱਲੀ ਹੋਵੇਗੀ ਤਾਂ ਜਥੇਬੰਦੀ ਹਮੇਸਾ ਪੂਰਨ ਸਹਿਯੋਗ ਦੇਵੇਗੀ। ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ।

Today Now News

RELATED ARTICLES
- Advertisment -

POPULAR POSTS