17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਕਾਰੀ ਵਤੀਰੇ ਤੋ ਨਾਰਾਜ਼ ਡਾਕਟਰਾਂ ਨੇ ਰੋਸ ਵਜੋਂ ਤੀਜੇ ਦਿਨ ਵੀ ਸਰਕਾਰੀ...

ਸਰਕਾਰੀ ਵਤੀਰੇ ਤੋ ਨਾਰਾਜ਼ ਡਾਕਟਰਾਂ ਨੇ ਰੋਸ ਵਜੋਂ ਤੀਜੇ ਦਿਨ ਵੀ ਸਰਕਾਰੀ ਓ ਪੀ ਡੀ ਦੇ ਸਮਾਨ-ਅੰਤਰ ਮੁਫਤ ਓ ਪੀ ਡੀ ਚਲਾਈ

ਮੰਗ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਮਾਨਸਾ :- 18 ਜੁਲਾਈ (ਗੁਰਜੰਟ ਸਿੰੰਘ ਬਾਜੇਵਾਲੀਆਂ ) ਐਨ ਪੀ ਏ ਮਸਲੇ ‘ਤੇ ਸਰਕਾਰ ਦੀ ਟਾਲ ਮਟੋਲ ਭਰੀ ਨੀਤੀ ਤੋਂ ਖਫ਼ਾ ਅੱਜ ਤੀਜੇ ਦਿਨ ਵੀ ਪੰਜਾਬ ਭਰ ਦੇ ਮੈਡੀਕਲ ਅਤੇ ਵੈਟਰਨਰੀ ਡਾਕਟਰਾਂ ਨੇ ਅੱਜ ਸੂਬੇ ਦੇ ਸਮੁਚੇ ਹਸਪਤਾਲਾਂ ਤੇ ਪੌਲੀਕਲੀਨਿਕਾਂ ਵਿੱਚ ਸਮਾਨੰਤਰ ਓ. ਪੀ.ਡੀ. ਚਲਾਈ ਜਿਸ ਵਿਚ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ| ਡਾਕਟਰਾਂ ਵਲੋਂ ਇਸ ਇਲਾਜ ਲਈ ਮੁਫਤ ਦਵਾਈਆਂ ਦਾ ਪ੍ਰਬੰਧ ਵੀ ਆਪਣੇ ਪੱਧਰ ਤੇ ਆਪਣੇ ਨਿਜੀ ਫੰਡਾਂ ਚੋਂ ਕੀਤਾ ਗਿਆ ਤਾਂ ਕਿ ਆਮ ਲੋਕਾਂ ਨੂੰ ਬੇਲੋੜੀ ਪਰੇਸ਼ਾਨੀਆਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਦੀ ਆਰਥਿਕ ਮੱਦਦ ਵੀ ਕੀਤੀ ਜਾ ਸਕੇ |
ਇਸ ਮੌਕੇ ਤੇ ਜੁਆਇੰਟ ਗੋਰਮਿੰਟ ਡਾਕਟਰਜ ਕੁਆਰਡੀਨੇਸ਼ਨ ਕਮੇਟੀ ਦੇ ਨੁਮਾਇੰਦਿਆਂ ਡਾ. ਰਣਜੀਤ ਸਿੰਘ ਰਾਏ, ਡਾ. ਵਰਿੰਦਰ ਸਿੰਘ, ਡਾ. ਅਰਸ਼ਦੀਪ, ਡਾ. ਨਿਸ਼ਾਂਤ ਸੋਹਲ , ਡਾ. ਕਮਲ ਕੁਮਾਰ, ਡਾ. ਨਿਰਮਲ ਤੇ ਡਾ. ਰਵੀ ਕਾਂਤ ਨੇ ਦੱਸਿਆ ਕਿ ਸਮੂਹ ਡਾਕਟਰਾਂ ਵੱਲੋਂ ਇਸ ਮੌਕੇ ਸਰਕਾਰੀ ਹਥਕੰਡਿਆਂ ਖਿਲਾਫ਼ ਜਾਗਰੂਕ ਕਰਨ ਲਈ ਲਿਟਰੇਚਰ ਵੀ ਵੰਡਿਆ ਗਿਆ| ਜਾਰੀ ਬਿਆਨ ਅਨੁਸਾਰ ਉਨ੍ਹਾਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ । ਇਸ ਮੌਕੇ ਤੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਿਲ੍ਹੇ ਦੇ ਸਿਵਲ ਹਸਪਤਾਲਾਂ ਵਿੱਚ 340 ਆਦਮੀਆਂ ਤੇ ਪਸ਼ੂ ਹਸਪਤਾਲਾਂ ਵਿਚ 233 ਪਸ਼ੂਆਂ ਦਾ ਮੁਫ਼ਤ ਇਲਾਜ ਕੀਤਾ ਗਿਆ।
ਚੇਤੇ ਰਹੇ ਕਿ ਜੁਆਇੰਟ ਗੌਰਮਿੰਟ ਡਾਕਟਰਜ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਸਿਹਤ, ਪਸ਼ੂ ਪਾਲਣ, ਆਯੂਰਵੈਦਿਕ , ਹੋਮਿਓਪੈਥੀ ਅਤੇ ਪੇਂਡੂ ਵਿਕਾਸ ਵਿਭਾਗ ਦੇ ਸਮੂਹ ਡਾਕਟਰ ਲੰਬੇ ਸਮੇਂ ਤੋਂ ਹੜਤਾਲ ਤੇ ਚੱਲ ਰਹੇ ਹਨ ਜਿਸ ਕਾਰਣ ਸੂਬੇ ਦੇ ਸਿਹਤ ਤੇ ਪਸ਼ੂ ਹਸਪਤਾਲਾਂ ਚ ਐਮਰਜੈੰਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਠੱਪ ਪਈਆਂ ਸਨ | ਪਰ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਡਾਕਟਰ ਜਥੇਬੰਦੀਆਂ ਨੇ ਸ਼ਨੀਵਾਰ ਤੱਕ ਸਰਕਾਰੀ ਓ.ਪੀ..ਡੀ. ਦੇ ਸਮਾਨਾਂਤਰ ਮੁਫਤ ਓ.ਪੀ.ਡੀ. ਹਸਪਤਾਲਾਂ ਦੇ ਵਿਹੜਿਆਂ ਅੰਦਰ ਹੀ ਚਲਾਉਣ ਦਾ ਐਲਾਨ ਕੀਤਾ ਹੋਇਆ ਹੈ | ਚੇਤੇ ਰਹੇ ਕਿ ਸਮੁਚਾ ਡਾਕਟਰ ਭਾਈਚਾਰਾ ਐਨ.ਪੀ.ਏ. ਬਹਾਲੀ ਨੂੰ ਲੈ ਕੇ ਪਿਛਲੀ 25 ਜੂਨ ਤੋਂ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਪਰ ਸਰਕਾਰ ਫੋਕੇ ਲਾਰੇ ਲਾ ਕੇ ਬਸ ਡੰਗ ਟਪਾਈ ਕਰ ਰਹੀ ਹੈ ਜਿਸ ਨਾਲ ਆਮ ਜਨਤਾ ਨੂੰ ਵੀ ਹਰ ਰੋਜ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

Today Now News

RELATED ARTICLES
- Advertisment -

POPULAR POSTS